ਸਪਰਿੰਗ ਵੈਲੀ ਸਕੂਲ ’ਚ ਇੰਟਰਨੈਸ਼ਨਲ ਡਾਂਸ ਡੇ ਮਨਾਇਆ
ਸਪਰਿੰਗ ਵੈਲੀ ਸਕੂਲ ’ਚ ਇੰਟਰਨੈਸ਼ਨਲ ਡਾਂਸ ਡੇ ਮਨਾਇਆ
Publish Date: Wed, 29 Apr 2026 03:50 PM (IST)
Updated Date: Thu, 30 Apr 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਪਰਿੰਗ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਇੰਟਰਨੈਸ਼ਨਲ ਡਾਂਸ ਡੇ ਸਵੇਰ ਦੀ ਸਭਾ ’ਚ ਮਨਾਇਆ ਗਿਆ। ਇਸ ’ਚ ਬੱਚਿਆਂ ਵੱਲੋਂ ਜੂੰਬਾ ਡਾਂਸ ਪੇਸ਼ ਕੀਤਾ ਗਿਆ। ਇਸ ’ਚ ਜੂਨੀਅਰ ਸੈਕਸ਼ਨ ਦੇ ਬੱਚਿਆਂ ਵਲੋਂ ਵੱਖ-ਵੱਖ ਡਾਂਸ ਪ੍ਰਫਾਮੈਂਸ ਪੇਸ਼ ਕੀਤੀਆਂ ਗਈਆਂ। ਇਸ ਦੇ ਨਾਲ-ਨਾਲ ਹੀ ਪ੍ਰਿੰਸੀਪਲ ਮੈਡਮ ਕਿਰਨ ਵੱਲੋਂ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇੰਟਰਨੈਸ਼ਨਲ ਡਾਂਸ ਡੇ ਜੀਨ ਜੀਓਰਜ ਦੀ ਜਨਮਦਿਨ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਜਿੰਨ੍ਹਾਂ ਨੂੰ ਮਾਡਰਨ ਬੈਲੇ ਡਾਂਸ ਦਾ ਸਿਰਜਣਹਾਰ ਕਿਹਾ ਜਾਂਦਾ ਹੈ। ਬੱਚਿਆਂ ’ਚ ਡਾਂਸ ਪ੍ਰਤੀ ਬਹੁਤ ਉਤਸ਼ਾਹ ਦੇਖਿਆ ਗਿਆ। ਇਹੋ ਜਿਹੀਆਂ ਐਕਟੀਵਿਟੀਆਂ ਕਰਵਾਉਣ ਦਾ ਮਕਸਦ ਬੱਚਿਆਂ ’ਚ ਆਤਮ ਵਿਸ਼ਵਾਸ਼ ਪੈਦਾ ਕਰਨਾ ਹੁੰਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਵਿਦਿਆਰਥੀਆਂ ਰਾਜ ਨੰਦਨੀ ਅਤੇ ਏਕਮਜੋਤ ਦੁਆਰਾ ਕੀਤੀ ਗਈ।