ਸਿਰਾਜ ਗਰਗ ਨੇ ਭਦੌੜ ’ਚ ਕੱਢੀ ਸਫ਼ਲ ਜਨ ਸੰਪਰਕ ਯਾਤਰਾ
ਸਿਰਾਜ ਗਰਗ ਨੇ ਭਦੌੜ ’ਚ ਕੱਢੀ ਸਫ਼ਲ ਜਨ ਸੰਪਰਕ ਯਾਤਰਾ
Publish Date: Sun, 24 May 2026 06:29 PM (IST)
Updated Date: Mon, 25 May 2026 04:10 AM (IST)

ਸਿਰਾਜ ਗਰਗ ਨੇ ਭਦੌੜ ’ਚ ਕੱਢੀ ਸਫ਼ਲ ਜਨ ਸੰਪਰਕ ਯਾਤਰਾ : ਵਾਰਡ ਨੰਬਰ 11 ਦੇ ਲੋਕਾਂ ਨੇ ਕੀਤਾ ਭਰਵਾਂ ਸਵਾਗਤ, ਕਈ ਥਾਈਂ ਤੋਲਿਆਂ ਲੱਡੂਆਂ ਨਾਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 11 ’ਚ ਸਿਰਾਜ ਗਰਗ ਪਤਨੀ ਮਨੀਸ ਕੁਮਾਰ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਨੇ ਆਪਣੇ ਸੈਂਕੜੇ ਵੋਟਰਾਂ ਤੇ ਸਮਰਥਕਾਂ ਨਾਲ ਹਰ ਗਲੀ ਹਰ ਘਰ ਜਨ ਸੰਪਰਕ ਸਫ਼ਲ ਯਾਤਰਾ ਕੱਢੀ। ਇਹ ਯਾਤਰਾ ਬਾਅਦ ਦੁਪਹਿਰ ਕਰੀਬ 2:50 ਵਜੇ ਮੁਹੱਲਾ ਮਾਨਾ ਦਾ ਤੋਂ ਸ਼ੁਰੂ ਹੋ ਕੇ ਸਾਧੂ ਰਾਮ ਜਰਗਰ ਵਾਲੀ ਗਲੀ, ਸ੍ਰੀ ਹਨੂੰਮਾਨ ਮੰਦਿਰ ਵਾਲਾ ਏਰੀਆ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਾਲਾ ਰਸਤਾ, ਮੁਹੱਲਾ ਨਿੰਮ ਵਾਲਾ, ਮੁੰਦਰਾਂ ਗੁਦਾਰੇ ਨੇੜੇ ਧਰਮਸ਼ਾਲਾ, ਸ੍ਰੀ ਰਵਿਦਾਸ ਮੰਦਿਰ ਦੇ ਸਾਹਮਣੇ ਵਾਲਾ ਮੁਹੱਲਾ, ਛੰਨਾ ਰੋਡ ਮੁਹੱਲਾ ਮਾਨਾ ਦਾ ਹੁੰਦੇ ਹੋਏ, ਚੋਣ ਪ੍ਰਚਾਰ ਦਫ਼ਤਰ ਵਿਖੇ ਸਮਾਪਤ ਹੋਈ। ਇਸ ਯਾਤਰਾ ਦੌਰਾਨ ਵਾਰਡ ਨੰਬਰ 11 ਦੇ ਸਮੂਹ ਨਿਵਾਸੀਆਂ ਵਲੋਂ ਉਨ੍ਹਾਂ ਦਾ ਥਾਂ ਥਾਂ ’ਤੇ ਭਰਵਾਂ ਸਵਾਗਤ ਕਰਦਿਆਂ ਲੱਡੂਆਂ ਨਾਲ ਤੋਲਿਆ ਗਿਆ। ਇਸ ਯਾਤਰਾ ’ਚ ਮਨੀਸ ਗਰਗ ਪ੍ਰਧਾਨ ਤੇ ਸਮਰਥਕਾਂ ਵਲੋਂ ਅਜਾਦ ਉਮੀਦਵਾਰ ਸਿਰਾਜ ਗਰਗ ਤੇ ਉਨ੍ਹਾਂ ਦੇ ਚੋਣ ਨਿਸ਼ਾਨ ਟਰੈਕਟਰ ਦੇ ਝੰਡੇ ’ਤੇ ਫਲੈਕਸਾਂ ਤੋਂ ਇਲਾਵਾ ਹੋਰ ਪੋਸਟਰ ਪ੍ਰਚਾਰ ਦਾ ਹਿੱਸਾ ਰਹੇ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਹਿਰ ਦਾ ਵਿਕਾਸ ਤੇ ਸੁਧਾਰ ਕਰਨਾ ਮੁੱਖ ਹੈ। ਲੋਕਾਂ ਨੂੰ ਵੀ ਉਨ੍ਹਾਂ ਆਪਣੇ ਵਾਰਡ ਦੇ ਵਿਕਾਸ ਲਈ ਇਕੱਠੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਜਨ ਸੰਪਰਕ ਯਾਤਰਾ ’ਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਗਰਗ ਪਰਿਵਾਰ ਦੀ ਸਮਾਜ ਸੇਵਾ ਪ੍ਰਤੀ ਪਾਏ ਯੋਗਦਾਨ ਤੇ ਇਮਾਨਦਾਰੀ ਤੇ ਸੇਵਾ ਲਈ ਹਮੇਸ਼ਾ ਬਚਨਵੱਧ ਦਾ ਹਵਾਲਾ ਦਿੱਤਾ। ਇਸ ਪ੍ਰਤੀ ਵਾਰਡ ਵਾਸੀਆਂ ’ਚ ਭਾਰੀ ਉਤਸ਼ਾਹ ਸੀ ਤੇ ਵਾਰਡ ਵਾਸੀ ਉਨ੍ਹਾਂ ਨੂੰ ਥਾਂ ਥਾਂ ਸਨਮਾਨ ਦਿੰਦਿਆਂ ਲੱਡੂਆਂ ਨਾਲ ਤੋਲਦੇ ਰਹੇ। ਉਹ ਅਜਾਦ ਉਮੀਦਵਾਰ ਵਜੋਂ ਨਗਰ ਕੌਂਸਲ ਭਦੌੜ ਦੇ ਵਾਰਡ ਨੰ.11 ਤੋਂ ਸਰਬ ਸਾਂਝੇ ਉਮੀਦਵਾਰ ਹਨ। ਉਨ੍ਹਾਂ ਦੀ ਚੋਣ ਲੋਕ ਆਪ ਮੁਹਾਰੇ ਹੋ ਕੇ ਲੜ ਰਹੇ ਹਨ, ਕਿਉਂਕਿ ਮਨੀਸ ਗਰਗ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਲਈ ਉਹ ਹਰ ਤਹੱਈਆ ਯਤਨ ਕੀਤੇ ਜਿਸ ਨਾਲ ਲੋੜਵੰਦ ਲੋਕਾਂ ਨੂੰ ਲਾਭ ਮਿਲੇ। ਖੁਦ ਮਨੀਸ਼ ਗਰਗ ਪਿਛਲੀਆਂ ਚੋਣਾਂ ’ਚ ਵਾਰਡ ਨੰ. 8 ਤੋਂ ਅਜਾਦ ਤੌਰ ’ਤੇ ਚੋਣ ਲੜੇ ਸਨ ਤੇ ਚੋਣ ਜਿੱਤਣ ਉਪਰੰਤ ਉਹ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਬਣੇ ਤੇ ਉਨ੍ਹਾਂ ਨੇ ਆਪਣੀ ਪੂਰੀ ਟਰਮ ਸਾਫ ਸੁਥਰੀ ਭਦੌੜ ਦੇ ਵਿਕਾਸ ਤੇ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਕੀਤੀ। ਉਨ੍ਹਾਂ ਦਾ ਵੀ ਚੋਣ ਨਿਸ਼ਾਨ ਟਰੈਕਟਰ ਸੀ ਤੇ ਹੁਣ ਉਨ੍ਹਾਂ ਦੀ ਧਰਮ ਪਤਨੀ ਵੀ ਅਜਾਦ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਚੋਣ ਨਿਸ਼ਾਨ ਵੀ ਟਰੈਕਟਰ ਹੈ। ਪਿਛਲੀਆਂ ਚੋਣਾਂ ’ਚ ਉਨ੍ਹਾਂ ਨੇ ਕਾਂਗਰਸ ਤੇ ਅਕਾਲੀਆਂ ਦੇ ਉਮੀਦਵਾਰ ਨੂੰ ਹਾਰ ਦੇ ਕੇ ਕੌਂਸਲਰ ਤੇ ਪ੍ਰਧਾਨਗੀ ਤੱਕ ਦਾ ਸਫ਼ਰ ਤੈਅ ਕੀਤਾ। ਇਸ ਵਾਰ ਉਨ੍ਹਾਂ ਦੀ ਧਰਮ ਪਤਨੀ ਦਾ ਮੁੱਖ ਮੁਕਾਬਲਾ ਸੱਤਾਧਿਰ ਪਾਰਟੀ ਦੇ ਉਮੀਦਵਾਰ ਨਾਲ ਹੈ। ਇਹ ਗਰਗ ਪਰਿਵਾਰ ਭਦੌੜ ਸ਼ਹਿਰ ਹੀ ਨਹੀਂ ਬਲਕਿ ਪੂਰੇ ਵਿਧਾਨ ਸਭਾ ਹਲਕਾ ਭਦੌੜ ’ਚ ਸਮਾਜ ਸੇਵਾ ਦੇ ਤੌਰ ’ਤੇ ਜਾਣੇ ਜਾਂਦੇ ਹਨ ਤੇ ਸ਼ਹਿਰ ਵਾਸੀਆਂ ਨੂੰ ਵੀ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਭਦੌੜ ’ਚ ਕਈ ਇਤਿਹਾਸਿਕ ਕਾਰਜ ਕੀਤੇ ਹਨ। ਜਿਨ੍ਹਾਂ ’ਚੋਂ ਸਾਹਿਤਕਾਰਾਂ ਦੀ ਵਿਰਾਸਤ ਨੂੰ ਸਾਂਭਦਿਆਂ ਦਵਿੰਦਰ ਸਤਿਆਰਥੀ ਯਾਦਗਾਰੀ ਲਾਇਬ੍ਰੇਰੀ ਨਗਰ ਕੌਂਸਲ ਭਦੌੜ ’ਚ ਬਣਵਾਈ ਗਈ ਹੈ। ਸ਼ਹਿਰ ਦੇ 13 ਵਾਰਡਾਂ ’ਚ ਵਿਕਾਸਮਈ ਕਾਰਜ ਕਰਦਿਆਂ ਪੀਣ ਵਾਲੇ ਪਾਣੀ ਤੇ ਨਿਕਾਸੀ ਦੇ ਸੁਚੱਜੇ ਪ੍ਰਬੰਧਾਂ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ। :ਬਾਕਸ ਨਿਊਜ: -- ਭਦੌੜ ਦਾ ਵਿਕਾਸ ਤੇ ਲੋਕਾਂ ਦੀ ਸੇਵਾ ਸਾਡਾ ਧਰਮ : ਮਨੀਸ਼ ਗਰਗ ਤੇ ਸਿਰਾਜ ਗਰਗ ਐਤਵਾਰ ਪਿਛਲੇ ਪਹਿਰ ਸਫ਼ਲ ਜਨ ਸੰਪਰਕ ਯਾਤਰਾ ਦੌਰਾਨ ਉੱਘੇ ਸਮਾਜ ਸੇਵੀ ਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਰਹੇ ਮਨੀਸ਼ ਗਰਗ ਤੇ ਉਮੀਦਵਾਰ ਸਿਰਾਜ ਗਰਗ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਮਾਜ ਸੇਵੀ ਪਰਿਵਾਰਿਕ ਪਿਛੋਕੜ ਤੋਂ ਹਨ। ਉਹ ਸਿਆਸਤ ’ਚ ਕੋਈ ਵੀ ਸਿਆਸੀ ਲਾਹਾ ਲੈਣ ਲਈ ਇਹ ਚੋਣ ਨਹੀਂ ਲੜਦੇ ਸਗੋਂ ਭਦੌੜ ਦੇ ਵਿਕਾਸ ਤੇ ਭਦੌੜ ਦੇ ਲੋਕਾਂ ਦੀ ਸੇਵਾ ਹੀ ਉਨ੍ਹਾਂ ਦਾ ਧਰਮ ਹੈ। ਹਰ ਪਲ ਹਰ ਦਿਨ 24 ਘੰਟੇ ਲੋਕਾਂ ਦੀ ਸੇਵਾ ਨੂੰ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਸਮਰਪਿਤ ਰਹਿੰਦਾ ਹੈ। ਉਨ੍ਹਾਂ ਇਹ ਗੱਲ ਵੀ ਬੜੇ ਫਖ਼ਰ ਨਾਲ ਦੱਸੀ ਕਿ ਵਾਰਡ ਦੇ ਲੋਕ ਹੀ ਉਨ੍ਹਾਂ ਨੂੰ ਚੋਣ ਲੜਾਉਣ ਲਈ ਹੁਣ ਮੁੜ ਚੋਣ ਮੈਦਾਨ ’ਚ ਲੈ ਕੇ ਆਏ ਹਨ ਤੇ ਉਨ੍ਹਾਂ ਦੀ ਚੋਣ ਵਾਰਡ ਵਾਸੀ ਹੀ ਨਹੀਂ ਸਗੋਂ ਪੂਰਾ ਭਦੌੜ ਸ਼ਹਿਰ ਆਪਣੀ ਚੋਣ ਸਮਝ ਕੇ ਲੜ ਰਿਹਾ ਹੈ। ਜਿਸਦੇ ਤਹਿਤ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਪੂਰੇ ਵਾਰਡ ਵਾਸੀਆਂ ਦੇ ਸੱਦੇ ’ਤੇ ਉਨ੍ਹਾਂ ਜਨ ਸੰਪਰਕ ਯਾਤਰਾ ਕੀਤੀ ਹੈ, ਜਿਸ ’ਚ ਲੋਕਾਂ ਨੇ ਉਨ੍ਹਾਂ ਨੂੰ ਰੱਜਵਾਂ ਪਿਆਰ ਸਤਿਕਾਰ ਬਖਸਿਆ ਹੈ।