ਧਾਂਦਰਾ ’ਚ ਇਫਤਾਰ ਪਾਰਟੀ ਕਰਵਾਈ
ਸਿੱਖ ਭਾਈਚਾਰੇ ਵੱਲੋਂ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ
Publish Date: Wed, 18 Mar 2026 04:39 PM (IST)
Updated Date: Wed, 18 Mar 2026 04:43 PM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਆਸਰਾ ਵੈੱਲਫੇਅਰ ਫਾਊਂਡੇਸ਼ਨ ਅਤੇ ਸਮੂਹ ਗ੍ਰਾਮ ਪੰਚਾਇਤ ਧਾਂਦਰਾ ਵੱਲੋਂ ਪਿੰਡ ਧਾਂਦਰਾ ਵਿਖੇ ਰਮਜਾਨ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦੇ ਹੋਏ ਰੋਜਾ ਇਫਤਾਰ ਪਾਰਟੀ ਕਰਵਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਕਫ਼ ਬੋਰਡ ਪੰਜਾਬ ਦੇ ਮੈਂਬਰ ਡਾ. ਅਨਵਰ ਭਸੌੜ ਅਤੇ ਉੱਘੇ ਸਮਾਜ ਸੇਵੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਡਾ. ਅਨਵਰ ਭਸੌੜ ਮੈਂਬਰ ਵਕਫ਼ ਬੋਰਡ ਪੰਜਾਬ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ ਅਤੇ ਜਰਨਲਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ ਨੇ ਕਿਹਾ ਕੇ ਇਹ ਇਫਤਾਰ ਪਾਰਟੀ ਆਪਸੀ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ, ਕਿਉਂਕਿ ਇੱਥੇ ਮੁਸਲਿਮ ਭਾਈਚਾਰੇ ਦੇ ਨਾਲ ਹਿੰਦੂ ਤੇ ਸਿੱਖ ਭਾਈਚਾਰੇ ਨੇ ਇਕੱਠੇ ਹੋ ਕੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਲਵਰਤਨ ਦੇ ਪ੍ਰਤੀਕ ਦਾ ਸੁਨੇਹਾ ਦਿੰਦੇ ਸਮਾਗਮ ਜ਼ਰੂਰ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਧੂਰੀ ਇੱਕ ਗੁਲਦਸਤੇ ਦੇ ਵਾਂਗ ਹੈ ਜਿੱਥੇ ਸਾਰੇ ਰਲ ਮਿਲ ਆਪਸੀ ਪਿਆਰ ਨਾਲ ਰਹਿੰਦੇ ਹਨ ਤੇ ਸਾਰੇ ਇੱਕ ਦੂਜੇ ਦੇ ਤਿਉਹਾਰਾਂ ਨੂੰ ਇਕੱਠੇ ਹੋ ਕਿ ਪਿਆਰ ਨਾਲ ਮਨਾਉਂਦੇ ਹਨ। ਇਸ ਮੌਕੇ ਲਖਵੀਰ ਸਿੰਘ ਧਾਂਦਰਾ, ਸਰਪੰਚ ਜਸਪਾਲ ਸਿੰਘ ਮਿਸ਼ਰਾ, ਅੰਮ੍ਰਿਤਪਾਲ ਸਿੰਘ ਢੀਂਡਸਾ ਐੱਮਡੀ ਪ੍ਰਾਇਮ ਵੀਜ਼ਾ ਧੂਰੀ, ਸਾਬਕਾ ਸਰਪੰਚ ਲਛਮਣ ਸਿੰਘ ਅਤੇ ਸੁਰਿੰਦਰ ਕੌਰ, ਗੁਫਾਰ ਖ਼ਾਨ, ਅਨਵਰ ਬਾਗੜੀਆਂ, ਮਨਜੀਤ ਸਿੰਘ ਡੀਸੀ ਘਨੋਰ ਖੁਰਦ, ਸੈਕਟਰੀ ਅਮਨਦੀਪ ਸਿੰਘ, ਮਾਸਟਰ ਜਗਰੂਪ ਸਿੰਘ, ਸਵਰਨ ਸਿੰਘ, ਸੁਖਵਿੰਦਰ ਸਿੰਘ ਬਿੰਦਰੀ, ਭੀਮ ਸਿੰਘ, ਹਰਵਿੰਦਰ ਸਿੰਘ ਫੀਟਾ ਆਦਿ ਹਾਜ਼ਰ ਸਨ।