ਮੰਗਲਵਾਰ ਬਾਅਦ ਦੁਪਹਿਰ ਬਰਨਾਲਾ ’ਚ ਨੈਸ਼ਨਲ ਹਾਈਵੇ ’ਤੇ 2 ਗੱਡੀਆਂ ਦੇ ਹੋਏ ਸੜਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਜਾਣ ਦੀ ਜਿੱਥੇ ਦੁਖਦਾਈ ਖ਼ਬਰ ਹੈ, ਉੱਥੇ ਉਸੇ ਹਾਦਸੇ ’ਚ ਇੱਕ ਸੀਨੀਅਰ ਚੰਡੀਗੜ੍ਹ ਤੋਂ ਵਕੀਲ ਦੇ ਪਰਿਵਾਰ ਸਣੇ ਪੰਜ ਜਣੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੰਗਲਵਾਰ ਬਾਅਦ ਦੁਪਹਿਰ ਬਰਨਾਲਾ ’ਚ ਨੈਸ਼ਨਲ ਹਾਈਵੇ ’ਤੇ 2 ਗੱਡੀਆਂ ਦੇ ਹੋਏ ਸੜਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਜਾਣ ਦੀ ਜਿੱਥੇ ਦੁਖਦਾਈ ਖ਼ਬਰ ਹੈ, ਉੱਥੇ ਉਸੇ ਹਾਦਸੇ ’ਚ ਇੱਕ ਸੀਨੀਅਰ ਚੰਡੀਗੜ੍ਹ ਤੋਂ ਵਕੀਲ ਦੇ ਪਰਿਵਾਰ ਸਣੇ ਪੰਜ ਜਣੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ।
ਹੋਇਆ ਇੰਝ ਕਿ ਇਹ ਹਾਦਸਾ ਨੈਸ਼ਨਲ ਹਾਈਵੇ ’ਤੇ ਧਨੌਲਾ ਟੀ ਪੁਆਇੰਟ ਪਾਸ ਕਰਕੇ ਚੰਡੀਗੜ੍ਹ ਤੋਂ ਸੀਨੀਅਰ ਵਕੀਲ ਸੰਜੇ ਕੌਸ਼ਲ ਆਪਣੇ ਪਰਿਵਾਰ ਸਮੇਤ ਗਿੱਦੜਬਾਹਾ ਤੋਂ ਇੱਕ ਸੋਗ ਸਮਾਗਮ ਤੋਂ ਵਾਪਸ ਚੰਡੀਗੜ੍ਹ ਪਰਤ ਰਹੇ ਸਨ। ਜਿਉਂ ਹੀ ਉਹ ਆਪਣੀ ਸਾਇਡ ’ਤੇ ਹੀ ਚੰਡੀਗੜ੍ਹ ਵੱਲ ਜਾ ਰਹੇ ਸਨ ਤਿਉ ਹੀ ਅਚਨਚੇਤ ਚੈਰੀ ਰੰਗ ਦੀ ਅਲਟੋ ਕਾਰ ਨੰਬਰ ਡੀਐਲ 5ਸੀਐਫ਼ 4990 ਧਨੌਲਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਕਿ ਉਹ ਫੁੱਟਪਾਥ ਪਾਰ ਕਰਕੇ ਦੂਸਰੀ ਸਾਇਡ ’ਤੇ ਆ ਰਹੀ ਟੋਆਟਾ ਕੰਪਨੀ ਦੀ ਵੱਡੀ ਗੱਡੀ ਨਾਲ ਜ਼ਬਰਦਸਤ ਟੱਕਰ ਹੋ ਗਈ ਅਤੇ ਗੱਡੀ ਸੜਕ ’ਤੇ ਹੀ ਪਲਟ ਗਈ।
ਇਸ ਹਾਦਸੇ ’ਚ ਅਲਟੋ ’ਚ ਸਵਾਰ ਪੰਜ ਨੌਜਵਾਨਾਂ ’ਚੋਂ 3 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਗੰਭੀਰ ਰੂਪ ’ਚ ਜ਼ਖ਼ਮੀ ਹਨ। ਜੋ ਬਰਨਾਲਾ ਦੇ ਬੀਐੱਮਸੀ ਸੁਪਰਸਪੈਸ਼ਲਿਟੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ’ਚ ਤਿੰਨੇ ਨੌਜਵਾਨਾਂ ਦੀ ਪਛਾਣ ਨੋਨੀ ਕੁਮਾਰ ਪੱਤੀ ਰੋਡ ਬਰਨਾਲਾ, ਰੋਹਿਤ ਤੇ ਤੇਜਿੰਦਰ ਸਿੰਘ ਵਾਸੀਆਨ ਬਰਨਾਲਾ ਵਜੋਂ ਹੋਈ ਹੈ। ਜਦਕਿ ਵਿਸਾਲ ਤੇ ਅਰਸ਼ਦੀਪ ਸਿੰਘ ਵਾਸੀਆਨ ਬਰਨਾਲਾ ਗੰਭੀਰ ਰੂਪ ’ਚ ਜ਼ਖ਼ਮੀ ਹਨ।
ਇਸੇ ਤਰ੍ਹਾਂ ਹੀ ਦੂਸਰੀ ਗੱਡੀ ’ਚ ਚੰਡੀਗੜ੍ਹ ਤੋਂ ਸੀਨੀਅਰ ਵਕੀਲ ਸੰਜੇ ਕੌਸ਼ਲ ਤੇ ਉਨ੍ਹਾਂ ਦੀ ਪਤਨੀ ਤੇ ਗੱਡੀ ਦਾ ਡਰਾਈਵਰ ਤਰਲੋਚਨ ਸਿੰਘ ਵੀ ਗੰਭੀਰ ਰੂਪ ’ਚ ਜ਼ਖ਼ਮੀ ਹਨ ਜਿਨ੍ਹਾਂ ਨੂੰ ਧਨੌਲਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਕਰਵਾਇਆ ਗਿਆ ਹੈ। ਇਸ ਹਾਦਸੇ ਵਾਲੀ ਥਾਂ ’ਤੇ ਥਾਣਾ ਸਿਟੀ 2 ਦੇ ਥਾਣਾ ਮੁਖੀ ਇੰਸਪੈਕਟਰ ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਣੇ ਮੌਕੇ ’ਤੇ ਪੁੱਜ ਕੇ ਜਿੱਥੇ ਹਾਦਸੇ ਦੌਰਾਨ ਹੋਏ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ, ਉੱਥੇ ਹੀ ਸੜਕ ਸੁਰੱਖਿਆ ਫੋਰਸ ਨੂੰ ਬੁਲਾ ਕੇ ਹਾਈਵੇ ’ਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾਇਆ।