ਐੱਸਐੱਚਓ ਸਰੀਫ ਖਾਨ ਨੇ ਪੁਲਿਸ ਥਾਣਾ ਸਿਟੀ-2 ਦਾ ਚਾਰਜ ਸੰਭਾਲਿਆ
ਐਸਐਚਓ ਸਰੀਫ ਖਾਨ ਨੇ ਪੁਲਿਸ ਥਾਣਾ ਸਿਟੀ 2 ਦਾ ਚਾਰਜ ਸੰਭਾਲਿਆ
Publish Date: Wed, 13 May 2026 04:51 PM (IST)
Updated Date: Wed, 13 May 2026 04:54 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੁਲਿਸ ਥਾਣਾ ਸਿਟੀ ਟੂ ਬਰਨਾਲਾ ’ਚ ਐੱਸਐੱਚਓ ਸਰੀਫ ਖਾਨ ਨੇ ਚਾਰਜ ਸੰਭਾਲਿਆ ਹੈ। ਇਸ ਮੌਕੇ ਐੱਸਐੱਚਓ ਸ਼ਰੀਫ ਖਾਨ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ ਤੇ ਡੀਐੱਸਪੀ ਸਤਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਇਲਾਕੇ ਅੰਦਰੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅੰਸਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੰਦੇ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਜਾਂ ਸਮਾਜ ਵਿਰੋਧੀ ਅਨਸਰ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਐੱਸਐੱਚਓ ਸ਼ਰੀਫ ਖਾਨ ਦਾ ਸ਼ਹਿਰੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐੱਸਐੱਚਓ ਸਰੀਫ ਖਾਨ ਨਸਾ ਤਸਕਰਾਂ ਅਤੇ ਕ੍ਰਾਈਮ ਨੂੰ ਖਤਮ ਕਰਨ ਵਾਲੇ ਧਾਕੜ ਐੇੱਸਐੇੱਚਓ ਮੰਨੇ ਜਾਂਦੇ ਹਨ।