ਫੌ਼ਜ ਦੀਆਂ ਤਿੰਨੇ ਫ਼ੋਰਸਾਂ ’ਚ ਭਰਤੀ ਸਬੰਧੀ ਕੀਤਾ ਸੈਮੀਨਾਰ
ਫੌਜ ਦੀਆਂ ਤਿੰਨੇ ਫ਼ੋਰਸਾਂ ’ਚ ਭਰਤੀ ਸਬੰਧੀ ਐੱਸਬੀਐੱਸਬੀ ਪਬਲਿਕ ਹਾਈ ਸਕੂਲ ਝਲੂਰ ਵਿਖੇ ਕੀਤਾ ਸੈਮੀਨਾਰ - ਸੂਬੇਦਾਰ ਸ਼ਰਮਾ
Publish Date: Mon, 27 Apr 2026 05:36 PM (IST)
Updated Date: Tue, 28 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਵਾਮੀ ਅੰਮ੍ਰਿਤਾ ਅਨੰਦ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਐੱਸਬੀਐੱਸਬੀ ਪਬਲਿਕ ਹਾਈ ਸਕੂਲ ਝਲੂਰ ਵਿਖੇ ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਲੜਕੇ ਲੜਕੀਆਂ ਨੂੰ ਦੇਸ ਦੀਆਂ ਤਿੰਨੇ ਰੱਖਿਆ ਫ਼ੋਰਸਾਂ ਜਲ ਸੈਨਾ,ਥਲ ਸੈਨਾ ਅਤੇ ਵਾਯੂ ਸੈਨਾ ’ਚ ਭਰਤੀ ਹੋਣ ਸੰਬਧੀ ਇਕ ਸੈਮੀਨਾਰ ਸੂਬੇਦਾਰ ਕਮਲਜੀਤ ਸਿੰਘ ਸ਼ਰਮਾ ਸਕੂਲ ਡਾਇਰੈਕਟਰ ਦੀ ਅਗਵਾਈ ’ਚ ਕਰਵਾਇਆ। ਇਸ ਸੈਮੀਨਾਰ ’ਚ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਿਸੇਸ ਤੌਰ ਤੇ ਬੱਚਿਆਂ ਨੂੰ ਤਿੰਨੇ ਰੱਖਿਆ ਫ਼ੋਰਸਾਂ ਬਾਬਤ ਜਾਣਕਾਰੀ ਦੇਣ ਲਈ ਵਿਸੇਸ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਤਿੰਨੇ ਫ਼ੋਰਸਾਂ ’ਚ ਅਫ਼ਸਰ ਅਤੇ ਜਵਾਨ ਦੇ ਤੌਰ ਤੇ ਭਰਤੀ ਹੋਇਆ ਜਾ ਸਕਦਾ, ਅਫ਼ਸਰ ਲਈ ਐਨਡੀਏ, ਸੀਡੀਏ ਅਤੇ ਬਤੌਰ ਇੰਜੀਨੀਅਰ ਭਾਰਤੀ ਹੋਣ ਲਈ ਇੰਜੀਨੀਅਰੀ ਕੀਤੀ ਹੋਣੀ ਜਰੂਰੀ ਅਤੇ ਬਤੌਰ ਜਵਾਨ ਭਰਤੀ ਹੋਣ ਲਈ ਅੱਜਕਲ ਸਰਕਾਰ ਨੇ ਅਗਨੀਵੀਰ ਐਂਟਰੀ ਹੀ ਭਰਤੀ ਹੋਇਆ ਜਾ ਸਕਦਾ ਹੈ। ਤਿੰਨੇ ਫ਼ੋਰਸਾਂ ’ਚ ਸੂਬੇਦਾਰ ਮੇਜਰ ਰਾਜ ਸਿੰਘ ਖੋਖਰ ਨੇ ਸਾਰੇ ਬੱਚਿਆਂ ਨੂੰ ਰੱਸਾ ਚੜਨ ਅਤੇ ਫਿਜ਼ੀਕਲ ਫਿੱਟਨੈੱਸ ਲਈ ਟ੍ਰੇਨਿੰਗ ਦਿੱਤੀ। ਇਸ ਮੌਕੇ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਪ੍ਰਿੰਸੀਪਲ ਰੁਪਿੰਦਰ ਸਿੰਘ ਸੇਖੋਂ ਅਤੇ ਸਕੂਲ ਦਾ ਸਟਾਫ ਮੌਜੂਦ ਸਨ।