ਬਰਨਾਲਾ ਦੇ ਮੁਖ ਬੱਸ ਸਟੈਂਡ ਤੋਂ ਇਕ ਨਿੱਜੀ ਬੱਸ ਦੇ ਚੋਰੀ ਹੋਣ ਦਾ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕ ਪਾਸੇ ਜਿਥੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਥੇ ਹੀ ਚੋਰਾਂ ਨੇ ਬੱਸ ਸਟੈਂਡ ਵਰਗੇ ਭੀੜ-ਭੜੱਕੇ ਵਾਲੇ ਸਥਾਨ ਤੋਂ ਪੂਰੀ ਬੱਸ ਉਡਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਦੇ ਮੁਖ ਬੱਸ ਸਟੈਂਡ ਤੋਂ ਇਕ ਨਿੱਜੀ ਬੱਸ ਦੇ ਚੋਰੀ ਹੋਣ ਦਾ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕ ਪਾਸੇ ਜਿਥੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਥੇ ਹੀ ਚੋਰਾਂ ਨੇ ਬੱਸ ਸਟੈਂਡ ਵਰਗੇ ਭੀੜ-ਭੜੱਕੇ ਵਾਲੇ ਸਥਾਨ ਤੋਂ ਪੂਰੀ ਬੱਸ ਉਡਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹੀ ਨਹੀਂ ਬੱਸ ਸਟੈਂਡ ਅੰਦਰ ਪੁਲਿਸ ਚੌਂਕੀ ਵੀ ਹੈ। ਪੁਲਿਸ ਨੇ ਪੀੜਤ ਬੱਸ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਭਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਤੀ ਅਲੀਆ (ਮੂਮ) ਜੋ ਕਿ ਬਰਨਾਲਾ ’ਚ ਬੱਸ ਟ੍ਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ, ਉਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੁਲ ਸੱਤ ਬੱਸਾਂ ਸੇਖੋਂ ਤੇ ਸੁਖਮਨੀ ਮਾਰਕਾ ਦੇ ਨਾਂ ਹੇਠ ਚੱਲਦੀਆਂ ਹਨ।
ਰੋਜ਼ਾਨਾ ਦੀ ਤਰ੍ਹਾਂ 2 ਅਪ੍ਰੈਲ ਦੀ ਰਾਤ ਨੂੰ ਉਨ੍ਹਾਂ ਨੇ ਆਪਣੀਆਂ ਸਾਰੀਆਂ ਬੱਸਾਂ ਬਰਨਾਲਾ ਬੱਸ ਸਟੈਂਡ ’ਤੇ ਖੜ੍ਹੀਆਂ ਕੀਤੀਆਂ ਸਨ। ਜਦੋਂ ਉਹ ਲੰਘੀ 3 ਅਪ੍ਰੈਲ ਦੀ ਸਵੇਰ ਨੂੰ ਲਗਪਗ 9:40 ਵਜੇ ਬੱਸ ਸਟੈਂਡ ਪਹੁੰਚੇ ਤਾਂ ਉਨ੍ਹਾਂ ਦੀ ਚਿੱਟੇ ਰੰਗ ਦੀ ਸੇਖੋਂ ਮਾਰਕਾ ਬੱਸ ਜਿਸ ’ਤੇ ਲਾਲ ਧਾਰੀਆਂ ਸਨ, ਉੱਥੋਂ ਗਾਇਬ ਸੀ।
ਬੱਸ ਗਾਇਬ ਦੇਖ ਕੇ ਪਹਿਲਾਂ ਤਾਂ ਭਿੰਦਰ ਸਿੰਘ ਨੇ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ। ਪੁਛਗਿਛ ਤੇ ਨਿੱਜੀ ਜਾਂਚ ਦੌਰਾਨ ਉਨ੍ਹਾਂ ਨੂੰ ਪੁਖ਼ਤਾ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਬੱਸ ਕੋਈ ਅਣਪਛਾਤਾ ਚੋਰ ਨਹੀਂ। ਸਗੋਂ ਗੋਬਿੰਦ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੁਮਟੀ ਚੋਰੀ ਕਰਕੇ ਲੈ ਗਿਆ ਹੈ।