ਐਸਡੀਐਮ ਅਤੇ ਚੇਅਰਪਰਸਨ ਨੇ ਬਾਰਿਸ਼ ਨਾਲ ਡਿੱਗੇ ਘਰਾਂ ਦਾ ਜਾਇਜ਼ਾ ਲਿਆ
ਐਸਡੀਐਮ ਅਤੇ ਚੇਅਰਪਰਸਨ ਨੇ ਬਾਰਿਸ਼ ਨਾਲ ਡਿੱਗੇ ਘਰਾਂ ਦਾ ਜਾਇਜ਼ਾ ਲਿਆ
Publish Date: Tue, 02 Sep 2025 06:32 PM (IST)
Updated Date: Wed, 03 Sep 2025 04:05 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਪਿੰਡਾਂ ਵਿੱਚ ਕਈ ਘਰਾਂ ਦੀਆਂ ਛੱਤਾਂ ਡਿੱਗਣ ਦੇ ਸਮਾਚਾਰ ਮਿਲੇ ਹਨ। ਦਿੜ੍ਹਬਾ ਦੇ ਐਸਡੀਐਮ ਰਾਜੇਸ਼ ਸ਼ਰਮਾ ਅਤੇ ਮਾਰਕੀਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਅਤੇ ਸਾਰੇ ਪ੍ਰਸ਼ਾਸਨ ਸਮੇਤ ਨੁਕਸਾਨੇ ਗਏ ਘਰਾਂ ਦਾ ਜਾਇਜ਼ਾ ਲਿਆ। ਪਿੰਡ ਢੰਡੋਲੀ ਖੁਰਦ ਦੇ ਹਰਪ੍ਰੀਤ ਸਿੰਘ, ਬਿੱਕਰ ਸਿੰਘ ਅਤੇ ਗੁਲਾਬ ਕੌਰ, ਪਿੰਡ ਢੰਡੋਲੀ ਕਲਾਂ ਦੇ ਬਿੰਦਰ ਸਿੰਘ, ਦਿਆਲਗੜ੍ਹ ਜੇਜੀਆਂ ਦੀ ਸੁਖਜੀਤ ਕੌਰ, ਸ਼ੀਸ਼ਾ ਸਿੰਘ, ਸੋਨੀ ਕੌਰ ਅਤੇ ਪਾਸਾ ਸਿੰਘ ਦੇ ਘਰਾਂ ਨੂੰ ਬਾਰਿਸ਼ ਦੇ ਕਾਰਨ ਨੁਕਸਾਨ ਪਹੁੰਚਿਆ ਹੈ ਕਈ ਘਰਾਂ ਦੀ ਛੱਤ ਵੀ ਡਿੱਗ ਗਈ ਹੈ। ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਚੇਅਰਪਰਸਨ ਜਸਵੀਰ ਕੌਰ, ਬੀਡੀਪੀਓ ਦਿੜਬਾ ਪ੍ਰਦੀਪ ਸ਼ਾਰਦਾ ਅਤੇ ਅਤੇ ਹੋਰ ਅਧਿਕਾਰੀਆਂ ਨੂੰ ਲੈ ਕੇ ਇਹਨਾਂ ਘਰਾਂ ਦਾ ਜਾਇਜ਼ਾ ਲਿਆ ਗਿਆ ਜਿਨ੍ਹਾਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਨੁਕਸਾਨੀ ਕੇ ਘਰਾਂ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਆਈਆਂ ਹਨ ਕਿ ਕੁਦਰਤੀ ਆਫਤ ਦੇ ਨਾਲ ਹੋਣ ਵਾਲੇ ਨੁਕਸਾਨ ਦਾ ਪੀੜਿਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਸੰਬੰਧਿਤ ਪਟਵਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਨੁਕਸਾਨੇ ਗਏ ਘਰਾਂ ਦੀ ਰਿਪੋਰਟ ਤਿਆਰ ਕਰਕੇ ਉਸ ਨੂੰ ਦਿੱਤੀ ਜਾਵੇ ਤਾਂ ਕਿ ਉਹ ਅੱਗੇ ਪੰਜਾਬ ਸਰਕਾਰ ਨੂੰ ਭੇਜ ਕੇ ਜਲਦੀ ਤੋਂ ਜਲਦੀ ਮੁਆਵਜ਼ਾ ਪੀੜਿਤ ਪਰਿਵਾਰ ਨੂੰ ਦਿੱਤਾ ਜਾ ਸਕੇ। ਮੈਂ ਕਿਹਾ ਕਿਹਾ ਕਿ ਕਿਸੇ ਵੀ ਪੀੜਤ ਪਰਿਵਾਰ ਨੂੰ ਮਾਲਵੇ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਕਾਨੂੰਨਗੋ ਦਵਿੰਦਰਪਾਲ ਸਿੰਘ ਰਿੰਪੀ ਸਬੰਧਤ ਪਟਵਾਰੀ, ਆਮ ਆਦਮੀ ਪਾਰਟੀ ਦੇ ਹਲਕਾ ਕਿਸਾਨ ਵਿੰਗ ਦੇ ਇੰਚਾਰਜ ਪਰਗਟ ਸਿੰਘ ਕਲੇਰ ਅਤੇ ਪਿੰਡਾਂ ਦੇ ਸਰਪੰਚ ਹਾਜਰ ਸਨ।