ਸਰਕਾਰ ਖ਼ਿਲਾਫ਼ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਲੈ ਕੇ ਚੜ੍ਹਿਆ ਸਰਪੰਚ
ਸਰਕਾਰ ਖਿਲਾਫ ਪਾਣੀ ਵਾਲੀ ਟੈਕੀ ’ਤੇ ਪੈਟਰੋਲ ਲੈ ਕੇ ਚੜਿਆ ਸਰਪੰਚ
Publish Date: Tue, 05 May 2026 06:00 PM (IST)
Updated Date: Wed, 06 May 2026 04:09 AM (IST)

: ਮੇਰੇ ਸਰਪੰਚ ਹੋਣ ਦੇ ਬਾਵਜੂਦ ਪ੍ਰਬੰਧਕ ਲਾਉਣਾ ਸਰਾਸਰ ਧੱਕਾ : ਹੱਕ ’ਚ ਆਏ ਵੱਖ-ਵੱਖ ਰਾਜਨੀਤਕ ਧਿਰਾਂ ਦੇ ਆਗੂ ਤੇ ਵਰਕਰ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦੇ ਸਰਪੰਚ ਜਗਜੀਵਨ ਸਿੰਘ ਸਮੇਤ ਇਕ ਮੈਂਬਰ ਪੈਟਰੋਲ ਦੀ ਬੋਤਲ ਲੈ ਕੇ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਗਏ। ਇਸ ਮੌਕੇ ਸਰਪੰਚ ਜਗਜੀਵਨ ਸਿੰਘ ਤੇ ਉਸਦੇ ਸਮੱਰਥਕਾਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੇ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਜਗਜੀਵਨ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਪਿੰਡ ਕਲਾਲਮਾਜਰਾ ਨੇ 900 ਵੋਟਾਂ ਨਾਲ ਮੈਨੂੰ ਸਰਪੰਚ ਚੁਣਿਆ ਸੀ, ਪਰ ਸਿਆਸਤ ਤਹਿਤ ਕੁਝ ਮੈਂਬਰਾਂ ਨੂੰ ਮੈਥੋਂ ਵੱਖ ਕਰ ਦਿੱਤਾ ਜੋ ਅੱਜ ਵੀ ਵੱਖਰੇ ਚੱਲ ਰਹੇ ਹਨ ਤੇ ਪ੍ਰਬੰਧਕ ਲਗਾਉਣ ਦੀ ਮੰਗ ਕਰ ਰਹੇ ਹਨ। ਪਿੰਡ ਦੇ ਕਈ ਮਸਲਿਆਂ ਵਿਚ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨਜਾਇਜ ਕਬਜੇ ਹਟਾਉਣ ਦੇ ਹੁਕਮ ਦੇ ਰਹੀ ਹੈ ਪਰ ਜੇਕਰ ਕੋਈ ਸਰਪੰਚ ਹੁਕਮ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਰੋਧੀਆਂ ਨਾਲ ਰਲਕੇ ਪ੍ਰਬੰਧਕ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਨ, ਪਰ ਕੁਝ ਲੋਕ ਜਾਣਬੁੱਝ ਕੇ ਪ੍ਰੇਸਾਨ ਕਰ ਰਹੇ ਹਨ ਜਿਸ ਕਾਰਨ ਪਾਣੀ ਵਾਲੀ ਟੈਕੀ ਤੇ ਚੜਨ ਲਈ ਮਜਬੂਰ ਹੋਣਾ ਪਿਆ ਹੈ। ਹੁਣ ਫਿਰ ਪਿੰਡ ਵਿੱਚ ਪ੍ਰਬੰਧਕ ਲਗਾ ਦਿੱਤਾ ਗਿਆ ਹੈ, ਜੋ ਸਾਨੂੰ ਪ੍ਰਵਾਨ ਨਹੀਂ ਅਸੀ ਸਾਰੇ ਮੈਂਬਰ ਮਿਲਕੇ ਕੰਮ ਚਲਾਉਣ ਲਈ ਤਿਆਰ ਹਾਂ, ਪਰ ਮੇਰਾ ਸਾਥ ਦਿੱਤਾ ਜਾਵੇ। ਸਰਪੰਚ ਜਗਜੀਵਨ ਸਿੰਘ ਕਲਾਲਮਾਜਰਾ ਦੇ ਟੈਕੀ ਤੇ ਚੜ ਜਾਣ ਦੀ ਖ਼ਬਰ ਤੋ ਬਾਅਦ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਜਗਜੀਵਨ ਸਿੰਘ ਦੇ ਹੱਕ ਵਿੱਚ ਪਾਣੀ ਵਾਲੀ ਟੈਕੀ ਕੋਲ ਧਰਨਾ ਲਗਾ ਦਿੱਤਾ ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ। ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ, ਕਾਗਰਸ ਦੇ ਆਗੂ ਜਸਵੀਰ ਸਿੰਘ ਖੇੜੀ,ਦਰਸਨ ਸਿੰਘ ਚੁਹਾਣਕੇ, ਬਲਵੰਤ ਸਰਮਾ ਹਮੀਦੀ, ਮਨਜਿੰਦਰ ਸਿੰਘ ਖੇੜੀ, ਭਾਜਪਾ ਦੇ ਹਲਕਾ ਆਗੂ ਪਰਜੀਤ ਸਿੰਘ ਕਿਰਪਾਲ ਸਿੰਘ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸਰਪੰਚ ਦਾ ਸਾਥ ਦਿੰਦਿਆਂ ਪਿੰਡ ਦੇ ਕਾਰਜ ਸਰਪੰਚ ਜਗਜੀਵਨ ਸਿੰਘ ਰਾਹੀ ਕਰਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਜਗਜੀਵਨ ਸਿੰਘ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੱਕਾ ਮੋਰਚਾ ਲਗਾਇਆ ਜਾਵੇਗਾ।