ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295 ਵੱਲੋਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਰਾਕੇਸ਼ ਮਹਿਤਾ, ਚੇਅਰਮੈਨ ਐਚਐਸ ਰਾਣੂ ਤੇ ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੀ ਕੋਠੀ ਮੂਹਰੇ ਵਿਸ਼ਾਲ ਰੋਸ ਰੈਲੀ ਉਪਰੰਤ ਘਿਰਾਓ ਵੀ ਕੀਤਾ ਗਿਆ।

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295 ਵੱਲੋਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਰਾਕੇਸ਼ ਮਹਿਤਾ, ਚੇਅਰਮੈਨ ਐਚਐਸ ਰਾਣੂ ਤੇ ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਦੀ ਕੋਠੀ ਮੂਹਰੇ ਵਿਸ਼ਾਲ ਰੋਸ ਰੈਲੀ ਉਪਰੰਤ ਘਿਰਾਓ ਵੀ ਕੀਤਾ ਗਿਆ। ਉਧਰ ਮੁੱਖ ਮੰਤਰੀ ਦਫ਼ਤਰ ਵੱਲੋਂ 16 ਅਪ੍ਰੈਲ ਨੂੰ ਉਚ ਕਮੇਟੀ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਫਿਕਸ ਕੀਤੀ ਗਈ ਹੈ।
‘ਜਾਗੋ ਸਰਕਾਰ ਜਾਗੋ’ ਦੇ ਬੈਨਰ ਹੇਠ ਹੋਈ ਇਸ ਵਿਸ਼ਾਲ ਰੈਲੀ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਜਸਵਿੰਦਰ ਭੋਗਲ, ਸੀਆਰ ਸ਼ੰਕਰ, ਅਵਤਾਰ ਸਿੰਘ ਬਟਾਲਾ, ਦਿਲਦਾਰ ਚਹਿਲ, ਅਰਜਿੰਦਰ ਸਿੰਘ ਕੋਹਲੀ, ਨਛੱਤਰ ਸਿੰਘ ਚੀਮਾ, ਗੌਤਮ ਟੋਨੀ, ਅਨੰਦ ਵਾਲੀਆ, ਬਲਵੀਰ ਸਿੰਘ, ਜਰਨੈਲ ਸਿੰਘ ਡੋਡ, ਅਵਤਾਰ ਸਿੰਘ ਚੀਮਾ ਰਜਿੰਦਰ ਸਿੰਘ, ਹਰਭਜਨ ਲਾਲ, ਮੇਵਾ ਸਿੰਘ ਬਰਾੜ, ਤਾਰਾ ਚੰਦ ਭਾਵਾ, ਸੱਤ ਪਾਲ ਰਿਸ਼ੀ, ਸੁਖਚੈਨ ਸਿੰਘ, ਸੁਖਪਾਲ ਸਿੰਘ, ਰਣਜੀਤ ਸਿੰਘ ਸੋਹੀ, ਅਰਜਿੰਦਰ ਸਿੰਘ ਕੋਹਾਲੀ, ਮੁਖਤਿਆਰ ਸਿੰਘ ਸੁਖਚੈਨ ਸਿੰਘ, ਜਸਵਿੰਦਰ ਸਿੰਘ ਖੀਵਾ, ਜਰਨੈਲ ਸਿੰਘ ਡੋਡ, ਗੁਰਦੀਪ ਸਿੰਘ ਘੁੱਦਾ, ਚਮਕੌਰ ਸਿੰਘ, ਅਮ੍ਰਿਤ ਵੀਰ ਸਿੱਧੂ, ਰਜਿੰਦਰ ਸਿੰਘ ਔਲਖ, ਅਮਨ ਨਾਰੰਗ, ਆਦਿ ਨੇ ਵੀ ਆਨੰਦ ਵਾਲੀਆ, ਟਹਿਲ ਸਿੰਘ ਮੋਹਾਲੀ, ਦਿਲਦਾਰ ਸਿੰਘ ਚਾਹਲ, ਅਵਤਾਰ ਸਿੰਘ ਨਛੱਤਰ ਸਿੰਘ ਚੀਮਾ, ਰਾਕੇਸ਼ ਬਸੀ, ਮਨਜੀਤ ਸਿੰਘ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਲੱਮ ਬਸਤੀਆਂ ’ਚ ਜੀਵਨ ਬਸਰ ਕਰ ਰਹੇ ਗਰੀਬ ਲੋਕਾਂ ਨੂੰ ਪਿਛਲੇ 60 ਵਰਿਆਂ ਤੋਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਦਿਆਂ ਸਿਹਤ ਸੇਵਾਵਾਂ ਦੇ ਖੇਤਰ ’ਚ ਇੱਕ ਅਹਿਮ ਭੂਮਿਕਾ ਨਿਭਾਅ ਰਹੇ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਆਪਣੀ ਪ੍ਰੈਕਟਿਸ ਨੂੰ ਮਾਨਤਾ ਦੇਣ ਦੀ ਮੰਗ ’ਤੇ ਪਿਛਲੇ 30 ਵਰਿਆਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਆਪਣੇ ਦਹਾਕਿਆਂ ਲੰਮੇ ਤਜਰਬੇ ਦੇ ਬਾਵਜੂਦ ਅਕੈਡਮਿਕ ਗਿਆਨ ਦੀ ਘਾਟ ਨੂੰ ਪੂਰਾ ਕਰਨ ਲਈ ਉਹ ਸਰਕਾਰਾਂ ਤੋਂ ਕੋਈ ਮੁੱਢਲੀ ਪੱਧਰ ਦੀ ਸਿਖਲਾਈ ਲਈ ਕੋਰਸ ਕਰਵਾਉਣ ਦੀ ਮੰਗ ਕਰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਐਕਟ ’ਚ ਲੋੜੀਂਦੀ ਸੋਧ ਕਰਕੇ ਤੇ ਕੋਈ ਮੁੱਢਲੀ ਟ੍ਰੇਨਿੰਗ ਕਰਵਾਉਣ ਦਾ ਪ੍ਰਬੰਧ ਕਰਕੇ ਹੀ ਮਸਲਾ ਹੱਲ ਹੋਣਾ ਹੈ। ਇਸ ਐਸੋਸੀਏਸ਼ਨ ਨੇ ਇਸ ਮੰਗ ਪੂਰਤੀ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ।
ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ, ਬੀਕੇਯੂ ਉਗਰਾਹਾਂ ਦੇ ਆਗੂ ਹਰਪ੍ਰੀਤ ਸਿੰਘ ਸਿੰਘ ਉਗਰਾਹਾਂ, ਸੀਨੀਅਰ ਐਕਟਵਿਸਟ ਮਾਨਕ ਗੋਇਲ,ਬੀਕੇਯੂ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੇ ਮਹਿੰਦਰ ਸਿੰਘ ਭੈਣੀਬਾਘਾ, ਬੀਕੇਯੂ ਗੁਰਮੀਤ ਸਿੰਘ ਭੱਟੀਵਾਲ , ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਥੀ ਮੁਕੇਸ਼ ਮਲੌਦ, ਇਫਟੂ ਦੇ ਪ੍ਰਧਾਨ ਕੁਲਵਿੰਦਰ ਵੜੈਚ ਅਤੇ ਖੇਤ ਮਜ਼ਦੂਰ ਸਭਾ ਦੇ ਆਗੂ ਸਾਥੀ ਕ੍ਰਿਸ਼ਨ ਚੌਹਾਨ, ਅਧਿਆਪਕ ਆਗੂ ਆਤਮਾ ਸਿੰਘ ਪਮਾਰ, ਬੀਕੇਯੂ ਲੱਖੋਵਾਲ ਦੇ ਪ੍ਰਸ਼ੋਤਮ ਗਿੱਲ, ਸੈਨੀਟੇਸ਼ਨ ਵਾਟਰ ਸਪਲਾਈ ਦੇ ਆਗੁ ਵਰਿੰਦਰ ਸਿੰਘ ਮੋਮੀ ਮੌਜੂਦ ਸਨ।