ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਮੁਆਵਜੇ ਦੀ ਲਗਾਈ ਗੁਹਾਰ
ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਮੁਆਵਜੇ ਦੀ ਲਗਾਈ ਗੁਹਾਰ
Publish Date: Thu, 02 Apr 2026 06:10 PM (IST)
Updated Date: Fri, 03 Apr 2026 04:13 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਕਸਬਾ ਸ਼ਹਿਣਾ ਵਿਖੇ ਬੀਤੀ ਰਾਤ ਆਏ ਮੀਂਹ ਕਾਰਨ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜ੍ਹਤ ਮਜ਼ਦੂਰ ਪਰਿਵਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਯੋਗ ਮੁਆਜਵੇ ਦੀ ਮੰਗ ਕੀਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਪੁੱਤਰ ਸਵ. ਬਲਵੀਰ ਸਿੰਘ ਵਾਸੀ ਉੱਪਲ ਪੱਤੀ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸਹਿਣਾ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ, ਉਸ ਦੇ ਘਰ ਦੀ ਹਾਲਤ ਪਹਿਲਾਂ ਹੀ ਬਹੁਤ ਜ਼ਿਆਦਾ ਮਾੜੀ ਸੀ, ਪਰ ਬੀਤੀ ਰਾਤ ਆਏ ਮੀਂਹ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ। ਉਨ੍ਹਾਂ ਨੇ ਸਮਾਂ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਉਸ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਮਾੜੀ ਹੈ। ਇਸ ਕਰਕੇ ਉਹ ਨਵਾਂ ਘਰ ਨਹੀਂ ਬਣਾ ਸਕਦਾ ਹੈ। ਪੀੜ੍ਹਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਯੋਗ ਮੁਆਵਜੇ ਦੀ ਮੰਗ ਦੀ ਗੁਹਾਰ ਲਗਾਈ ਗਏ।