ਮੀਂਹ ਪੈਂਦੇ ’ਚ ਮਕਾਨ ਦੀ ਛੱਤ ਡਿੱਗੀ, ਦਾਦੀ ਪੋਤੀ ਗੰਭੀਰ ਜ਼ਖ਼ਮੀ
ਮੀਂਹ ਪੈਂਦੇ ’ਚ ਮਕਾਨ ਦੀ ਛੱਤ ਡਿੱਗੀ, ਦਾਦੀ ਪੋਤੀ ਗੰਭੀਰ ਜਖਮੀ
Publish Date: Tue, 02 Sep 2025 06:29 PM (IST)
Updated Date: Wed, 03 Sep 2025 04:05 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਕਸਬਾ ਭਦੌੜ ’ਚ ਮੀਹ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਪਈ ਜਿਸ ਦੇ ਹੇਠਾਂ ਆਉਣ ਨਾਲ ਦਾਦੀ ਪੋਤੀ ਗੰਭੀਰ ਜ਼ਖ਼ਮੀ ਹੋ ਗਈਆਂ।ਕਸਬਾ ਭਦੌੜ ਨੇੜੇ ਅੰਦਰਲਾ ਗੁਰਦਵਾਰਾ ਕੋਲ ਸੰਜੀਵ ਕੁਮਾਰ ਬੱਤਾ ਬਸਾਤੀ ਵਾਲੇ ਦੀ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੂਰੇ ਪਰਿਵਾਰ ਉੱਪਰ ਘਰ ਦੀ ਛੱਤ ਡਿੱਗ ਪਈ ਜਿਸ ’ਚ ਤਿੰਨ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ। ਮੁੱਢਲੀ ਸਹਾਇਤਾ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਛੱਤ ਡਿੱਗਣ ਕਾਰਨ ਸੰਜੀਵ ਕੁਮਾਰ ਬੱਤਾ ਦੀ ਮਾਤਾ ਦੀ ਲੱਤ ਟੁੱਟ ਗਈ। ਜਿਸ ਨੂੰ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਉਸਦੀ ਲੜਕੀ ਦੇ ਸਿਰ ’ਚ ਵੀ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਦੇ ਲਗਭਗ 10 ਟਾਂਕੇ ਲੱਗੇ ਹਨ। ਸੰਜੀਵ ਕੁਮਾਰ ਬੱਤਾ ਮੇਨ ਬਾਜ਼ਾਰ ਭਦੌੜ ’ਚ ਬਰਸਾਤੀ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।