- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਡ ਸੰਘਰਸ਼ ਕਮੇਟੀ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਟੱਲੇਵਾਲ ਵਿਖੇ ਲਲਕਾਰ ਰੈਲੀ ਕੀਤੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਰੋਡ ਸੰਘਰਸ਼ ਕਮੇਟੀ ਦੇ ਪੀੜਤ ਕਿਸਾਨਾਂ ਨੂੰ ਭਾਰਤ ਮਾਲਾ ਪ੍ਰਾਜੈਕਟ ਐੱਨਐੱਚਏਆਈ ਵੱਲੋਂ 2021 ਵਿਚ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, 12 ਪਿੰਡਾਂ ਦੇ ਪੀੜਤ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਦੇ ਪੂਰੇ ਮੁੱਲ ਤੇ ਉਜਾੜਾਂ ਭੱਤਾ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਸਰਕਾਰਾਂ ਦੀ ਸ਼ਹਿ ’ਤੇ ਪ੍ਰਸ਼ਾਸਨ ਵੱਲੋਂ ਪੀੜਤ ਕਿਸਾਨਾਂ ’ਤੇ ਪਰਚੇ ਤੇ ਸ਼ਾਂਤਮਈ ਧਰਨਿਆਂ ਉੱਪਰ ਬੈਠੇ ਪੀੜਤ ਕਿਸਾਨਾਂ ਨੂੰ ਜਬਰੀ ਗ੍ਰਿਫ਼ਤਾਰ ਕਰਨਾ ਇਹ ਸਭ ਕੁਝ ਨਾ ਸਹਾਰਦਿਆਂ ਹੋਇਆਂ ਰੋਡ ਸੰਘਰਸ਼ ਕਮੇਟੀ ਦੀ ਹਮਾਇਤ ’ਤੇ ਆਈਆਂ ਭਰਾਤਰੀ ਜਥੇਬੰਦੀਆਂ ਨੇ ਅੱਜ ਪਿੰਡ ਟੱਲੇਵਾਲ ਵਿਖੇ ਲਲਕਾਰ ਰੈਲੀ ਕਰਕੇ ਸਖਤ ਰੋਸ਼ ਪ੍ਰਗਟ ਕੀਤਾ, ਇਸ ਲਲਕਾਰ ਰੈਲੀ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਦਰਸ਼ਨ ਸਿੰਘ ਮਹਿਤਾ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕੁਲਵੰਤ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਜਗਰਾਜ ਸਿੰਘ ਹਰਦਾਸਪੁਰਾ ਜ਼ਿਲ੍ਹਾ ਮੀਤ ਪ੍ਰਧਾਨ ਧਨੇਰ, ਕੁਲਵੰਤ ਸਿੰਘ ਵਜੀਦਕੇ, ਹਰਦੀਪ ਸਿੰਘ ਭਦੌੜ ਆਦਿ ਆਗੂਆਂ ਨੇ ਕਿਹਾ ਕਿ ਸਰਕਾਰਾਂ ਕਿਸੇ ਵੀ ਕੀਮਤ ਤੇ ਕਿਸਾਨਾਂ ਨੂੰ ਪੂਰੇ ਮੁੱਲ ਦਿੱਤੇ ਬਗੈਰ ਭਾਰਤ ਮਾਲਾ ਸੜਕ ਦਾ ਕੰਮ ਸ਼ੁਰੂ ਨਹੀਂ ਕਰ ਸਕਦੀਆਂ, ਆਗੂਆਂ ਨੇ ਕਿਹਾ ਕਿ ਬਾਰਾ ਪਿੰਡਾਂ ਦੇ ਪੀੜਤ ਕਿਸਾਨ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਰਹਿਣ ਭਰਾਤਰੀ ਜਥੇਬੰਦੀਆਂ ਤੁਹਾਡੇ ਨਾਲ ਡਟ ਕੇ ਖੜੀਆਂ ਹਨ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਘਟੀਆਂ ਪੋਲਿਸੀ ਨੇ ਆਉਣ ਵਾਲੇ ਦਿਨਾਂ ਵਿੱਚ ਪਟਰੋਲ ਡੇਢ ਸੌ ਰੁਪਏ ਦੇ ਲੱਗਭਗ ਅਤੇ ਡੀਜ਼ਲ ਦੀਆਂ ਕੀਮਤਾਂ 135 ਰੁਪਏ ਦੇ ਲੱਗਭਗ ਪ੍ਰਤੀ ਲੀਟਰ ਦੀਆਂ ਹੋਣਗੀਆਂ ਇਸ ਲਈ ਅੱਜ ਸਮਾਂ ਕਿਸਾਨਾਂ ਦੇ ਚੁੱਪ ਕਰਕੇ ਬੈਠਣ ਦਾ ਨਹੀਂ ਸਰਕਾਰਾਂ ਖ਼ਿਲਾਫ਼ ਖੁੱਲ੍ਹ ਕੇ ਲੜਾਈਆਂ ਲੜਨ ਦਾ ਹੈ, ਰੋਡ ਸੰਘਰਸ਼ ਕਮੇਟੀ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜੱਗਾ ਸਿੰਘ ਸ਼ਹਿਣਾ,ਪਾਲ ਸਿੰਘ ਸੰਧੂ ਕਲਾਂ, ਰਾਜਵਿੰਦਰ ਸਿੰਘ ਵਿਧਾਤਾ, ਧਰਮਿੰਦਰ ਸਿੰਘ ਰਾਮਗੜ੍ਹ,ਮੰਦਰ ਸਿੰਘ ਬੀਹਲਾ, ਕੁਲਵੰਤ ਸਿੰਘ ਗਹਿਲ, ਪਰਮਜੀਤ ਸਿੰਘ ਮੂੰਮ, ਜਗਸੀਰ ਸਿੰਘ ਗਾਗੇਵਾਲ, ਆਦਿ ਨੇ ਕਿਹਾ ਕਿ ਅਸੀਂ ਭਰਾਤਰੀ ਜਥੇਬੰਦੀਆਂ ਦੇ ਰਿਣੀ ਹਾਂ ਜਿਨ੍ਹਾਂ ਨੇ ਇਸ ਲਲਕਾਰ ਰੈਲੀ ਵਿੱਚ ਪਹੁੰਚ ਕੇ ਸਾਡੀ ਹਮਾਇਤ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।