ਰਿਤੂ ਰਾਣੀ ਦੀ ‘ਭਾਵੋਂ ਕੀ ਕਿਸ਼ਤੀ’ ਲੋਕ ਅਰਪਣ
ਰੀਤੂ ਰਾਣੀ ਦੀ 'ਭਾਵੋਂ ਕੀ ਕਿਸ਼ਤੀ' ਲੋਕ ਅਰਪਣ
Publish Date: Wed, 20 May 2026 03:37 PM (IST)
Updated Date: Wed, 20 May 2026 03:40 PM (IST)
ਰਿਤੂ ਰਾਣੀ ਦੀ ਪੁਸਤਕ ਰਿਲੀਜ਼ ਕਰਨ ਸਮੇਂ ਵੱਖ-ਵੱਖ ਲੇਖਕ। ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਰਿਤੂ ਰਾਣੀ ਦੀ ਪਲੇਠੀ ਹਿੰਦੀ ਕਾਵਿ ਪੁਸਤਕ ‘ਭਾਵੋਂ ਕੀ ਕਸ਼ਤੀ’ ਸੁਨਾਮ ਵਿਖੇ ਕਰਵਾਏ ਸਾਹਿਤਕ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ। ਮੁੱਖ ਮਹਿਮਾਨ ਪੰਜਾਬੀ ਲੇਖਕ ਹਰਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਕਿਵੇਂ ਇੱਕ ਲੇਖਕ ਆਪਣੀਆਂ ਰਚਨਾਵਾਂ ਰਾਹੀਂ ਸਮਾਜ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਪ੍ਰਸਿੱਧ ਪੰਜਾਬੀ ਲੇਖਕ ਪਰਗਟ ਸਿੰਘ ਸਤੌਜ ਨੇ ਕਿਹਾ ਕਿ ਲੇਖਿਕਾ ਨੇ ਆਪਣੀਆਂ ਰਚਨਾਵਾਂ ਰਾਹੀਂ ਇਨਸਾਨੀ ਕਦਰਾਂ ਕੀਮਤਾਂ, ਸਮਾਜਿਕ ਸਰੋਕਾਰਾਂ ਅਤੇ ਪ੍ਰੇਰਨਾਦਾਇਕ ਵਿਚਾਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ। ਲੇਖਿਕਾ ਰਿਤੂ ਰਾਣੀ ਨੇ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਰਨ ਵਿੱਚ ਆਪਣੇ ਪ੍ਰੇਰਨਾ ਸਰੋਤ ਰਹੇ ਵਿਅਕਤੀਆਂ ਅਤੇ ਆਪਣੀਆਂ ਕਵਿਤਾਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਸਟੇਜ ਸੰਚਾਲਕ ਦੀ ਜਿੰਮੇਵਾਰੀ ਜੀਤ ਹਰਜੀਤ ਨੇ ਬਾਖੂਬੀ ਨਿਭਾਈ। ਮੈਡਮ ਕੋਮਲ, ਗੀਤਕਾਰ ਧਰਮੀ ਤੁੰਗਾਂ, ਸੱਤ ਔਜ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਪਾਇਆ। ਇਸ ਮੌਕੇ ਅਵਤਾਰ ਸਿੰਘ ਚੋਟੀਆਂ, ਭੀਮ ਸੈਨ, ਸੁੱਚਾ ਸਿੱਧੂ ਆਦਿ ਹਾਜ਼ਰ ਸਨ।