ਮਜ਼ਦੂਰ ਦਿਵਸ ਮੌਕੇ ਮਹਿਲਕਲਾਂ ਤੇ ਠੁੱਲੀਵਾਲ ਵਿਖੇ ਲਾਲ ਝੰਡੇ ਲਹਿਰਾਏ
ਮਜ਼ਦੂਰ ਦਿਵਸ ਮੌਕੇ ਮਹਿਲਕਲਾਂ ਅਤੇ ਠੁੱਲੀਵਾਲ ਵਿਖੇ ਲਾਲ ਝੰਡੇ ਲਹਿਰਾਏ
Publish Date: Fri, 01 May 2026 04:11 PM (IST)
Updated Date: Sat, 02 May 2026 04:03 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਸਮੂਹ ਬਿਜਲੀ ਮੁਲਾਜ਼ਮਾਂ ਵੱਲੋਂ ਇਕ ਮਈ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਮੁੱਚੀਆਂ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਇੱਕ ਲਾਲ ਝੰਡਾ ਲਹਿਰਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਰਧਾਂਜਲੀ ਭੇਟ ਕਰਦੇ ਸਮੇਂ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ, ਐੱਮਯੂਓ ਦੇ ਪ੍ਰਧਾਨ ਨਿਰਮਲ ਸਿੰਘ ਹਰਦਾਸਪੁਰਾ, ਹਰਭਜਨ ਸਿੰਘ ਠੀਕਰੀਵਾਲ, ਹਰਬੰਸ ਸਿੰਘ ਧਨੌਲਾ, ਸਿਕੰਦਰ ਸਿੰਘ ਮਹਿਲਖੁਰਦ, ਮਨਦੀਪ ਸਿੰਘ ਗਹਿਲ, ਜਸਵਿੰਦਰ ਸਿੰਘ ਚੰਨਣਵਾਲ, ਸੀਐੱਚਵੀ ਸਰਕਲ ਆਗੂ ਚਰਨਜੀਤ ਸਿੰਘ ਖਿਆਲੀ, ਨਰਿੰਦਰ ਕੁਮਾਰ ਜਲਾਲਦੀਵਾਲ, ਕੁਲਵਿੰਦਰ ਸਿੰਘ ਸਹਿਜੜਾ, ਬਲਰਾਜ ਸਿੰਘ ਮਹਿਲਖੁਰਦ, ਮੁਖਤਿਆਰ ਸਿੰਘ ਠੁੱਲੀਵਾਲ, ਇੰਜ ਜਗਸੀਰ ਸਿੰਘ ਠੁੱਲੀਵਾਲ ਵੱਲੋ ਇਕ ਮਈ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਮੁਲਕ ਦੀਆਂ ਸਰਕਾਰਾਂ ਵੀ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਦੀਆਂ ਨੀਤੀਆਂ ਰਾਹੀਂ 39 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕਿਰਤ ਕੋਡ ਲਾਗੂ ਕਰ ਰਹੀਆਂ ਹਨ। ਕਾਮਿਆਂ ਦੀ ਉਜਰਤ ਦੀ ਲੁੱਟ ਵੱਧ ਰਹੀ ਏ, ਕਾਮਿਆਂ ਨੂੰ ਨਿਗੂਣੀਆ ਤਨਖਾਹਾਂ ਦੇ ਕੇ 12-12 ਘੰਟੇ ਕੰਮ ਕਰਨ ਲਈ ਮਜ਼ਬੂਰ ਕੀਤਾ ਰਿਹਾ ਹੈ। ਨੋਇਡਾ, ਫਰੀਦਾਬਾਦ, ਮਨੇਸਰ, ਬਠਿੰਡਾ ਆਦਿ ਥਾਵਾਂ ਤੇ ਉੱਠੇ ਸੰਘਰਸ਼ ਦੇ ਲਾਵਿਆਂ ਨੂੰ ਜ਼ਬਰ ਨਾਲ ਦਬਾਉਣ ਦੀ ਮਨਸ਼ਾ ਪਾਲਦਿਆਂ ਦੇ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਪਾਵਰਕੌਮ ’ਚ ਦਹਾਕਿਆਂ ਬੱਧੀ ਸਮੇਂ ਤੋਂ ਸੀਐਚਵੀ ਕਾਮੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਉਹ ਅਨੇਕਾਂ ਵਾਰ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਲਈ ਹੜਤਾਲਾਂ ਕਰ ਚੁੱਕੇ ਹਨ। ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਇਨ੍ਹਾਂ ਕਾਮਿਆਂ ਦੇ ਸੰਘਰਸ਼ ਪ੍ਰਤੀ ਟਾਲਮਟੋਲ ਦੀ ਨੀਤੀ ਅਪਣਾ ਰਹੇ ਹਨ। ਇਨ੍ਹਾਂ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਹਜਾਰਾਂ ਹੀ ਖਾਲੀ ਪੋਸਟਾਂ ਉਪੱਰ ਤੁਰੰਤ ਪੱਕੀ ਭਰਤੀ ਕੀਤੀ ਜਾਵੇ, ਇੱਕ ਮਤੇ ਰਾਹੀਂ ਸੀਐਚਵੀ ਕਾਮਿਆਂ ਦੇ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕਰਦਿਆਂ, ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਸਬ ਡਵੀਜ਼ਨ ਮਹਿਲਕਲਾਂ ਅਤੇ ਠੁੱਲੀਵਾਲ ਦੇ ਸਮੂਹ ਬਿਜਲੀ ਕਾਮੇ ਇਸ ਸਮੇਂ ਹਾਜਰ ਸਨ। ਅੰਤ ’ਚ ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ, ਅਮਰ ਸ਼ਹੀਦਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ ਆਦਿ ਅਕਾਸ਼ ਗੁੰਜਾਊ ਗੇਟ ਰੈਲੀਆਂ ਦੌਰਾਨ ਲਗਾਏ ਗਏ।