ਰਾਜ ਕੁਮਾਰ ਅਰੋੜਾ ਤੇ ਨੱਥੂ ਲਾਲ ਢੀਂਗਰਾ ਨੂੰ ਕੀਤਾ ਸਨਮਾਨਿਤ
ਰਾਜ ਕੁਮਾਰ ਅਰੋੜਾ ਅਤੇ ਨੱਥੂ ਲਾਲ ਢੀਂਗਰਾ ਨੂੰ ਕੀਤਾ ਸਨਮਾਨਿਤ
Publish Date: Tue, 12 May 2026 04:18 PM (IST)
Updated Date: Tue, 12 May 2026 04:21 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ
ਸਥਾਨਕ ਮਾਤਾ ਮਹਾਕਾਲੀ ਦੇਵੀ ਮੰਦਰ ਪਟਿਆਲਾ ਗੇਟ ਵਿਖੇ ਸਮਾਜ ਸੇਵਾ, ਲੋਕ ਭਲਾਈ ਅਤੇ ਅਰੋੜਾ ਸਮਾਜ ਦੀ ਭਲਾਈ ਲਈ ਸਮਰਪਿਤ ਸਮਾਜ ਸੇਵੀ ਸੰਸਥਾ ਅਰੋੜਾ ਵੈਲਫੇਅਰ ਸਭਾ ਵੱਲੋ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ ਦੀ ਅਗਵਾਈ ਵਿੱਚ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਜਨੁੇਜਾ ਨਾਲ ਪ੍ਰਧਾਨਗੀ ਮੰਡਲ ਵਿੱਚ ਜਨਰਲ ਸਕੱਤਰ ਤਰਸੇਮ ਕਾਲੜਾ. ਚੇਅਰਮੈਨ ਜਗਦੀਸ਼ ਕਾਲੜਾ, ਨੰਦ ਲਾਲ ਗਾਂਧੀ, ਰਮੇਸ਼ ਛਾਬੜਾ, ਪ੍ਰਦੀਪ ਸੱਚਦੇਵਾ, ਅਰੁਣ ਹਸੀਜਾ, ਰਾਜ ਕੱਠਪਾਲੀਆ, ਦਵਿੰਦਰ ਮਨਚੰਦਾ, ਉਮਾ ਤਨੇਜਾ, ਰਾਖੀ ਕਾਲੜਾ, ਸ਼ੈਲੀ ਹਾਂਸ, ਰੀਨੂੰ ਤਨੇਜਾ, ਅਨੂ ਅਹੂਜਾ, ਸਫਾਲੀ ਗਰੋਵਰ ਸ਼ਾਮਲ ਸਨ। ਜਗਦੀਸ਼ ਕਾਲੜਾ ਵੱਲੋ ਕੀਤੇ ਗਏ ਮੰਚ ਸੰਚਾਲਨ ਦੌਰਾਨ ਪ੍ਰਧਾਨ ਨਰੇਸ਼ ਜੁਨੇਜਾ ਨੇ ਸਮੂਹ ਆਈਆਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਕਿਹਾ ਕਿ ਅਰੋੜਾ ਵੈਲਫੇਅਰ ਸਭਾ ਇੱਕ ਅਜਿਹੀ ਸਭਾ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਹਰੇਕ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਹੈ।
ਸਮਾਜ ਸੇਵੀ ਅਤੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ, ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ, ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਜੋ ਕਿ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ, ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਮਿਲ ਕੇ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ।
ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੁਭਾਸ਼ ਗਰੋਵਰ, ਪ੍ਰਸਿੱਧ ਭਜਨ ਗਾਇਕ ਭੁਪਿੰਦਰ ਨਾਗਪਾਲ ਨੇ ਕਿਹਾ ਕਿ ਇਹ ਇੱਕੋ ਇਕ ਸੰਸਥਾ ਹੈ ਜੋ ਹਰ ਧਰਮ ਦਾ ਸਤਿਕਾਰ ਕਰਦੀ ਹੈ। ਹਰ ਸਾਲ ਅਰੋੜਾ ਸਮਾਜ ਦੇ ਸੰਸਥਾਪਕ ਅਤੇ ਸ੍ਰੀ ਰਾਮ ਚੰਦਰ ਜੀ ਦੇ ਵੰਸ਼ਜ ਸ੍ਰੀ ਅਰੂੜ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਮਨਾਇਆ ਜਾਂਦਾ ਹੈ, ਜੋ ਇਸ ਸਾਲ ਵਲੀ 30 ਮਈ ਨੂੰ ਮਾਤਾ ਸ੍ਰੀ ਮਹਾਕਾਲੀ ਦੇਵੀ ਵਿਚ ਮਨਾਇਆ ਜਾਵੇਗਾ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਐਸੋਸੀਏਸ਼ਨ ਵੱਲੋ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੀਪਕ ਹਾਂਸ, ਡਾ. ਗਗਨ ਬਜਾਜ. ਪਵਨ ਅਹੁੂਜਾ, ਸੁਸ਼ੀਲ ਉਥੇਜਾ, ਬੀਡੀ ਅਰੋੜਾ, ਨਰੇਸ਼ ਤਨੇਜਾ, ਸੁਮੀਰ ਅਰੋੜਾ, ਮਹਿੰਦਰ ਅਹੁੂਜਾ, ਟਹਿਲ ਚੰਦ ਛਾਬੜਾ, ਅਰੁਣ ਅਸੀਜਾ, ਮਨੋਜ ਸੇਠੀ,ਪੰਡਤ ਅਰਜਨ ਦਾਸ, ਕਾਂਤਾ ਮਾਤਾ,ਸਸ਼ੀ ਸ਼ਰਮਾ, ਪ੍ਰਸ਼ੋਤਮ ਗਾਬਾ, ਨਗਰ ਕੌਸਲਰ ਰੀਤੂ ਕੰਡਾ, ਲਾਜਪਤ ਰਾਏ ਛਾਬੜਾ ਮੌਜੂਦ ਸਨ।