ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
Publish Date: Wed, 15 Apr 2026 04:34 PM (IST)
Updated Date: Wed, 15 Apr 2026 04:36 PM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ ਹੰਡਿਆਇਆ : ਪਿੰਡ ਖੁੱਡੀ ਕਲਾਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਗੁਰਤੇਜ ਸਿੰਘ ਖੁੱਡੀ ਕਲਾਂ ਸਾਬਕਾ ਚੇਅਰਮੈਨ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ, ਕਿ ਕਿਵੇਂ ਇੱਕ ਮਹਾਂਪੁਰਸ਼ ਨੇ ਆਪ ਕਹਿਰ ਦੇ ਦੁੱਖ ਸਹਿਣ ਦੇ ਬਾਵਜੂਦ ਕਰੋੜਾਂ ਦਲਿਤਾਂ ਦੀ ਜ਼ਿੰਦਗੀ ’ਚ ਰੌਸ਼ਨੀ ਕੀਤੀ ਅਤੇ ਭਾਰਤ ਦੇਸ਼ ਨੂੰ ਇੱਕ ਮਾਨਵਤਾ ਵਾਦੀ ਸੰਵਿਧਾਨ ਲਿਖ ਕੇ ਦਿੱਤਾ। ਇਸ ਸੰਵਿਧਾਨ ਦੀ ਬਦੌਲਤ ਹੀ ਭਾਰਤ ਪੂਰੀ ਦੁਨੀਆਂ ’ਚ ਗੌਰਵਮਈ ਦੇਸ਼ ਕਹਿਲਾਉਂਦਾ ਹੈ। ਇਸ ਮੌਕੇ ਲਾਭ ਸਿੰਘ, ਕਰਨੈਲ ਸਿੰਘ, ਮਾਸਟਰ ਜਗਦੇਵ ਸਿੰਘ, ਭਿੰਦਰ ਪ੍ਰਧਾਨ, ਕਰਮਜੀਤ ਪੇਂਟਰ, ਸੁਰਜੀਤ ਸਿੰਘ ਏਅਰਫੋਰਸ, ਬਲਜੀਤ ਸਿੰਘ ਪੰਚ ਅਤੇ ਹੋਰ ਵੀ ਪਿੰਡ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।