ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਘੇਰੀ ਪੰਜਾਬ ਸਰਕਾਰ, "ਸ਼ੁਕਰਾਨਾ ਯਾਤਰਾ ਨਹੀਂ, ਇਹ ਸਿਰਫ਼ ਪਬਲੀਸਿਟੀ ਡਰਾਮਾ ਹੈ"
ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਸ ਕੀਤੇ ਗਏ ਊਣਤਾਈਆਂ ਭਰਪੂਰ ਬੇਅਦਬੀ ਸੋਧ ਬਿਲ ਦੇ ਸ਼ੁਕਰਾਨੇ ਵਜੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ਜਿੱਥੇ ਲੋਕਾਂ ਲਈ ਪ੍ਰੇਸ਼ਾਨੀ ਖੜੀ ਕਰ ਰਹੀ ਹੈ, ਉਥੇ ਹੀ ਉਨ੍ਹਾਂ ਵੱਲੋਂ ਪਬਲੀਸਿਟੀ ਡਰਾਮਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਵੱਲੋਂ ਕੀਤਾ ਗਿਆ।
Publish Date: Sat, 09 May 2026 02:46 PM (IST)
Updated Date: Sat, 09 May 2026 02:50 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਸ ਕੀਤੇ ਗਏ ਊਣਤਾਈਆਂ ਭਰਪੂਰ ਬੇਅਦਬੀ ਸੋਧ ਬਿਲ ਦੇ ਸ਼ੁਕਰਾਨੇ ਵਜੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ਜਿੱਥੇ ਲੋਕਾਂ ਲਈ ਪ੍ਰੇਸ਼ਾਨੀ ਖੜੀ ਕਰ ਰਹੀ ਹੈ, ਉਥੇ ਹੀ ਉਨ੍ਹਾਂ ਵੱਲੋਂ ਪਬਲੀਸਿਟੀ ਡਰਾਮਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਵੱਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਜਿੱਥੇ ਆਪਣੇ ਆਪ ਨੂੰ ਆਮ ਘਰਾਂ ਦੇ ਪੁੱਤਰ ਆਖ ਕੇ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦਾ ਵਾਅਦਾ ਕਰਦੇ ਸਨ ਪਰ ਅੱਜ ਦੇ ਹਾਲਾਤ ਕੁਝ ਹੋਰ ਹੀ ਹਨ।
ਇਸ ਯਾਤਰਾ ਦੌਰਾਨ ਜਿੱਥੇ ਇਨ੍ਹਾਂ ਦੇ ਵਲੰਟੀਅਰ ਨਾਲੋਂ ਸੁਰੱਖਿਆ ਫੋਰਸ ਦੇ ਮੁਲਾਜ਼ਮ ਜ਼ਿਆਦਾ ਦਿਖਾਈ ਦੇ ਰਹੇ ਹਨ, ਜਿਹੜੇ ਆਮ ਲੋਕਾਂ ਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਲੱਗਣ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਦੇ ਨਾਲ ਸਫ਼ਰ ਕਰਨ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ, ਕਿਉਂਕਿ ਸੜਕਾਂ ਨੂੰ ਬਿਨਾ ਮਤਲਬ ਤੋਂ ਕਈ ਕਈ ਘੰਟੇ ਬੰਦ ਰੱਖਿਆ ਜਾ ਰਿਹਾ ਹੈ, ਜ਼ਰੂਰੀ ਕੰਮ ਕਰਾਉਣ ਵਾਲੇ ਲੋਕ ਦੁਖੀ ਹੋ ਰਹੇ ਹਨ, ਉਥੇ ਹੀ ਪੁਲਿਸ ਵੱਲੋਂ ਬੇਫਜ਼ੂਲ ਰੋਕੀ ਗਈ ਇੱਕ ਬੀਬੀ ਦਾ ਗਰਭਪਾਤ ਹੋ ਗਿਆ।
ਜਿਸਦੀ ਮੈਂ ਇਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਵੀ ਕਰਦਾ ਹਾਂ। ਇਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਲੋਕਾਂ ਦੀ ਜਾਨਾਂ ਨਾਲੋਂ ਇਨ੍ਹਾਂ ਦੇ ਸਿਆਸੀ ਸਟੰਟ ਜ਼ਿਆਦਾ ਜਰੂਰੀ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੰਮਾਂ ਨਾਲੋਂ ਜ਼ਿਆਦਾ ਇਸ਼ਤਿਹਾਰਾਂ ਨੂੰ ਤਰਜੀਹ ਦੇ ਰਹੀ ਹੈ, ਜਿਨ੍ਹਾਂ ’ਤੇ ਕਈ ਕਰੋੜ ਖਰਚ ਕੇ ਪੰਜਾਬ ਦਾ ਦੀਵਾਲਾ ਨਿਕਲ ਰਿਹਾ ਹੈ। ਜਿਸ ਤੋਂ ਲੋਕ ਭਲੀਭਾਂਤ ਜਾਣੂ ਹਨ, ਜਿਸਦਾ ਖਮਿਆਜ਼ਾ ਇਨ੍ਹਾਂ ਨੂੰ ਲੋਕ ਰੋਹ ਦੇ ਰੂਪ ’ਚ ਦੇਖਣਾ ਪਵੇਗਾ।