ਬੀਐੱਸਸੀ ਨਰਸਿੰਗ ਲਈ ਦਾਖ਼ਲਾ ਪ੍ਰੀਖਿਆ ਪੀਪੀਐੱਮਈਟੀ ਜ਼ਰੂਰੀ : ਬਰਾੜ
ਬੀਐਸਸੀ ਨਰਸਿੰਗ ਦੇ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਪੀਪੀਐਮਈਟੀ ਜ਼ਰੂਰੀ
Publish Date: Wed, 06 May 2026 04:57 PM (IST)
Updated Date: Wed, 06 May 2026 04:59 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਦਿ ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦੇ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੀ ਦਾਖਲਾ ਪ੍ਰੀਖਿਆ ਨਹੀਂ ਦਿੱਤਾ ਸੀ ਜਿਸ ਕਰ ਕੇ ਉਹ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਦੱਸਿਆ ਕਿ 31 ਮਈ 2026 ਨੂੰ ਹੋਣ ਜਾ ਰਹੇ ਬੀਐੱਸਸੀ ਨਰਸਿੰਗ ਕੋਰਸ ’ਚ ਦਾਖਲਾ ਲੈਣ ਲਈ ਜ਼ਰੂਰੀ ਦਾਖਲਾ ਪ੍ਰੀਖਿਆ ਦਾ ਫਾਰਮ ਭਰਨ ਦੀ ਆਖਰੀ ਮਿਤੀ 12 ਮਈ ਹੈ। ਬੀਐੱਸਸੀ ਨਰਸਿੰਗ ਕੋਰਸ ਚ ਦਾਖਲਾ ਲੈਣ ਦੀ ਯੋਗਤਾ 2 ਪਾਸ (ਮੈਡੀਕਲ ਸਟਰੀਮ) ਘੱਟੋ-ਘੱਟ 55 ਫ਼ੀਸਦੀ ਨੰਬਰ ਹੋਣੇ ਲਾਜ਼ਮੀ ਹਨ। ਇਹ ਟੈਸਟ ਬਾਬਾ ਫਰੀਦ ਯੂਨੀਵਰਸਿਟੀ ਦੀ ਵੈੱਬਸਾਈਟ ਦੇ ਉੱਪਰ ਵਿਦਿਆਰਥੀ ਖੁਦ ਵੀ ਅਪਲਾਈ ਕਰ ਸਕਦੇ ਹਨ। ਜੇਕਰ ਕੋਈ ਵੀ ਵਿਦਿਆਰਥੀ ਟੈਸਟ ਸਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਜਾਂ ਇਸ ਟੈਸਟ ਦੀ ਤਿਆਰੀ ਅਤੇ ਕਰੀਅਰ ਕਾਊਂਸਲਿੰਗ ਦੇ ਸਬੰਧੀ ਦਿ ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦੇ ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਬਰਾੜ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਭਗ 50 ਲੋੜਵੰਦ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਦਿੱਤੀ ਜਾ ਰਹੀ ਹੈ।