ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਅੱਜ ਬਿਜਲੀ ਸਪਲਾਈ ਬੰਦ ਰਹੇਗੀ
Publish Date: Fri, 08 May 2026 03:58 PM (IST)
Updated Date: Sat, 09 May 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਐੱਸਡੀਓ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਧਨੌਲਾ ਪ੍ਰਸ਼ੋਤਮ ਲਾਲ, ਜੇਈ ਜਗਦੀਪ ਸਿੰਘ, ਜੇਈ ਸੰਦੀਪ ਸਿੰਘ, ਜੇਈ ਚਾਨਣ ਸਿੰਘ, ਜੇਈ ਜਗਸੀਰ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਧਨੌਲਾ ਗਰਿੱਡ ਤੇ ਅਸਪਾਲਾਂ ਗਰਿੱਡ ਦੀ ਜ਼ਰੂਰੀ ਮੈਂਟੀਨੈਂਸ ਕਰਨ ਲਈ 9 ਮਈ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਧਨੌਲਾ ਸ਼ਹਿਰ, ਜਵੰਧਾ ਪਿੰਡੀ, ਮਾਨਾ ਪਿੰਡੀ, ਰਾਜਗੜ੍ਹ ਰੋਡ, ਭੈਣੀ ਜੱਸਾ, ਫਤਿਹਗੜ੍ਹ ਛੰਨਾ ਤੇ ਖੇਤੀ ਸੈਕਟਰ ਦੇ ਏਪੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ ਅਸਪਾਲ ਕਲਾਂ ਗਰਿੱਡ ਤੋਂ ਚਲਦੇ ਪਿੰਡਾਂ ਤੇ ਖੇਤੀ ਸੈਕਟਰਾਂ ਦੀ ਬਿਜਲੀ ਸਪਲਾਈ ਵੀ ਸਵੇਰੇ 9.30 ਵਜੇ ਤੋਂ 01.30 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਅਸਪਾਲ ਕਲਾਂ, ਅਸਪਾਲ ਖੁਰਦ, ਰਾਜੀਆ, ਪੰਧੇਰ, ਕੋਟਦੁੱਨਾ, ਕੋਠੇ ਵਾਹਿਗੁਰੂਪੁਰਾ ਭੈਣੀ ਫੱਤਾ, ਬਦਰਾ, ਕਾਲੇਕੇ ਪਿੰਡਾਂ ਦੀ ਬਿਜਲੀ ਅਤੇ ਖੇਤੀ ਸੈਕਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।