ਐੱਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਪੱਛਮੀ ਬੰਗਾਲ ਚੋਣਾਂ ’ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਬਾਰੇ ਇੱਕ ਸਖ਼ਤ ਬਿਆਨ ਦਿੱਤਾ ਹੈ। ਮੀਤ ਹੇਅਰ ਨੇ ਇਲਜ਼ਾਮ ਲਗਾਇਆ ਕਿ ਪੱਛਮੀ ਬੰਗਾਲ ਚੋਣਾਂ ਦੌਰਾਨ, ਈ.ਡੀ., ਸੀ.ਬੀ.ਆਈ., ਚੋਣ ਕਮਿਸ਼ਨ ਅਤੇ ਪੂਰੀ ਸਰਕਾਰੀ ਮਸ਼ੀਨਰੀ ਦੀ ਮਮਤਾ ਬੈਨਰਜੀ ਵਿਰੁੱਧ ਦੁਰਵਰਤੋਂ ਕੀਤੀ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਲਗਪਗ 90 ਲੱਖ ਵੋਟਾਂ ਪਹਿਲਾਂ ਤੋਂ ਸੋਚੇ-ਸਮਝੇ ਢੰਗ ਨਾਲ ਵੋਟ ਲਿਸਟ ਤੋਂ ਕੱਟ ਦਿੱਤੀਆਂ ਗਈਆਂ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਐੱਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਪੱਛਮੀ ਬੰਗਾਲ ਚੋਣਾਂ ’ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਬਾਰੇ ਇੱਕ ਸਖ਼ਤ ਬਿਆਨ ਦਿੱਤਾ ਹੈ। ਮੀਤ ਹੇਅਰ ਨੇ ਇਲਜ਼ਾਮ ਲਗਾਇਆ ਕਿ ਪੱਛਮੀ ਬੰਗਾਲ ਚੋਣਾਂ ਦੌਰਾਨ, ਈ.ਡੀ., ਸੀ.ਬੀ.ਆਈ., ਚੋਣ ਕਮਿਸ਼ਨ ਅਤੇ ਪੂਰੀ ਸਰਕਾਰੀ ਮਸ਼ੀਨਰੀ ਦੀ ਮਮਤਾ ਬੈਨਰਜੀ ਵਿਰੁੱਧ ਦੁਰਵਰਤੋਂ ਕੀਤੀ ਗਈ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਲਗਪਗ 90 ਲੱਖ ਵੋਟਾਂ ਪਹਿਲਾਂ ਤੋਂ ਸੋਚੇ-ਸਮਝੇ ਢੰਗ ਨਾਲ ਵੋਟ ਲਿਸਟ ਤੋਂ ਕੱਟ ਦਿੱਤੀਆਂ ਗਈਆਂ।
ਮੀਤ ਹੇਅਰ ਨੇ ਇਲਜ਼ਾਮ ਲਗਾਇਆ ਕਿ ਇਹ ਖਾਸ ਤੌਰ ’ਤੇ ਉਨ੍ਹਾਂ ਹਲਕਿਆਂ ’ਚ ਕੀਤਾ ਗਿਆ, ਜਿੱਥੇ ਭਾਜਪਾ ਪਿਛਲੀਆਂ ਚੋਣਾਂ ਬਹੁਤ ਘੱਟ ਫ਼ਰਕ ਨਾਲ ਹਾਰ ਗਈ ਸੀ। ਵੋਟਾਂ ਨੂੰ ਕੱਟਣਾ ਅਤੇ ਕੇਂਦਰੀ ਏਜੰਸੀਆਂ ਰਾਹੀਂ ਸੈਂਕੜੇ ਛਾਪੇਮਾਰੀ ਕਰਨਾ ਪੂਰੀ ਤਰ੍ਹਾਂ ਰਾਜਨੀਤਿਕ ਬਦਲਾਖੋਰੀ ਦੀ ਕਾਰਵਾਈ ਸੀ। ਮੀਤ ਹੇਅਰ ਨੇ ਕਿਹਾ ਕਿ ਚੋਣ ਸਮੇਂ ਦੌਰਾਨ ਰਾਜਨੀਤਿਕ ਪ੍ਰਬੰਧਕਾਂ (I-PAC) ਅਤੇ ਉਮੀਦਵਾਰਾਂ ਦੇ ਸਟਾਫ਼ ਨੂੰ ਗ੍ਰਿਫਤਾਰ ਕਰਨਾ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ।