ਬਰਨਾਲਾ 'ਚ ਸਿਆਸੀ ਧਮਾਕਾ: ਵਿਧਾਇਕ ਕਾਲਾ ਢਿੱਲੋਂ ਦਾ ਵੱਡਾ ਇਲਜ਼ਾਮ— 'ਆਪ' ਦੀ ਮਦਦ ਲਈ ਪਹੁੰਚੇ ਗੈਂਗਸਟਰ; ਚੋਣਾਂ ਜਿੱਤਣ ਨਹੀਂ, ਲੁੱਟਣ 'ਤੇ ਆਈ ਸੱਤਾ ਧਿਰ ਪਾਰਟੀ
ਬਰਨਾਲਾ ਜਿਲ੍ਹੇ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ’ਚ ਮੌਜੂਦਾ ਸੱਤਾਧਿਰ ਪਾਰਟੀ ਵਲੋਂ ਜੋ ਧੱਕੇਸ਼ਾਹੀ ਕੀਤੀ ਗਈ ਹੈ, ਉਹ ਅਜੇ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਕੀਤੀ, ਇਨ੍ਹਾਂ ਚੋਣਾਂ ’ਚ ਸੱਤਾਧਿਰ ਪਾਰਟੀ ਨੇ ਗੈਂਗਸਟਰਾਂ ਨੂੰ ਬੁਲਾ ਕੇ ਲੋਕਾਂ ਨੂੰ ਡਰਾਅ ਧਮਕਾ ਕੇ ਵੋਟਾਂ ਮੰਗੀਆਂ ਹਨ। ਇਹ ਗੱਲ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਤੇ ਵਰਕਰਾਂ ’ਚ ਇਨ੍ਹਾਂ ਚੋਣਾਂ ਨੂੰ ਲੈ ਕੇ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਬਰਨਾਲਾ ਦੇ ਵੋਟਰ ਕਾਂਗਰਸ ਪਾਰਟੀ ਨੂੰ ਚੁਣਨ ਲਈ ਤਿ
Publish Date: Tue, 26 May 2026 03:34 PM (IST)
Updated Date: Tue, 26 May 2026 04:33 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਰਨਾਲਾ ਜਿਲ੍ਹੇ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ’ਚ ਮੌਜੂਦਾ ਸੱਤਾਧਿਰ ਪਾਰਟੀ ਵਲੋਂ ਜੋ ਧੱਕੇਸ਼ਾਹੀ ਕੀਤੀ ਗਈ ਹੈ, ਉਹ ਅਜੇ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਕੀਤੀ, ਇਨ੍ਹਾਂ ਚੋਣਾਂ ’ਚ ਸੱਤਾਧਿਰ ਪਾਰਟੀ ਨੇ ਗੈਂਗਸਟਰਾਂ ਨੂੰ ਬੁਲਾ ਕੇ ਲੋਕਾਂ ਨੂੰ ਡਰਾਅ ਧਮਕਾ ਕੇ ਵੋਟਾਂ ਮੰਗੀਆਂ ਹਨ। ਇਹ ਗੱਲ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਤੇ ਵਰਕਰਾਂ ’ਚ ਇਨ੍ਹਾਂ ਚੋਣਾਂ ਨੂੰ ਲੈ ਕੇ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਬਰਨਾਲਾ ਦੇ ਵੋਟਰ ਕਾਂਗਰਸ ਪਾਰਟੀ ਨੂੰ ਚੁਣਨ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਮੌਜੂਦਾ ਆਮ ਆਦਮੀ ਪਾਰਟੀ ਚੋਣਾਂ ਜਿੱਤਣ ਦੀ ਬਜਾਇ ਲੁੱਟਣ ਦੀ ਕੋਸਿਸ਼ ਕਰ ਰਹੀ ਹੈ।
ਸੱਤਾਧਿਰ ਪਾਰਟੀ ਨੇ ਵਾਰਡਬੰਦੀ ’ਚ ਵੱਡੀ ਘਪਲੇਬਾਜ਼ੀ ਕੀਤੀ ਹੈ ਤੇ ਹੋਰਨਾਂ ਪਾਰਟੀਆਂ ਦੇ ਸਮਰਥਕ ਵੋਟਰਾਂ ਦੀਆਂ ਵੱਡੀ ਗਿਣਤੀ ’ਚ ਵੋਟਾਂ ਨੂੰ ਕੱਟਿਆ ਗਿਆ ਹੈ ਤੇ ਵੋਟਰ ਸੂਚੀਆਂ ’ਚ ਵੀ ਫੇਰ ਬਦਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਸੱਤਾਧਿਰ ਪਾਰਟੀ ਨੇ ਵੱਖ ਵੱਖ ਥਾਵਾਂ ਤੋਂ ਗੈਂਗਸਟਰਾਂ ਨੂੰ ਬੁਲਾਇਆ ਤੇ ਉਮੀਦਵਾਰਾਂ ਨੂੰ ਧਮਕਾਉਂਣ ਦੀ ਕੋਸਿਸ ਕੀਤੀ ਤੇ ਉਮੀਦਵਾਰਾਂ ’ਤੇ ਦਬਾਅ ਪਾਉਣ ਦੀ ਵੀ ਕੋਸਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀ ਆਮ ਘਰਾਂ ਦੇ ਮੁੰਡੇ ਅੱਗੇ ਲੈ ਕੇ ਆਵਾਂਗੇ ਅੱਜ ਉਹ ਪਾਰਟੀ ਡਰਾਵੇ ਦੀ ਰਾਜਨੀਤੀ ’ਤੇ ਉੱਤਰ ਆਈ ਹੈ ਤੇ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾ ਕਿਹਾ ਕਿ ਸੱਤਾਧਿਰ ਪਾਰਟੀ ਵਲੋਂ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਉਸੇ ਤਰ੍ਹਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਾਰਡ ਨੰ.44 ਤੋਂ ਕਾਂਗਰਸ ਦੇ ਬਿੱਟੂ ਢਿੱਲੋਂ ਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।
ਆਪ ਦੀ ਮੱਦਦ ਲਈ ਬਰਨਾਲਾ ’ਚ ਪੁੱਜੇ ਗੈਂਗਸਟਰ : ਕਾਲਾ ਢਿੱਲੋਂ
ਜਦ ਵਿਧਾਇਕ ਕਾਲਾ ਢਿੱਲੋਂ ਨੇ ਆਪ ਦੀ ਮੱਦਦ ’ਤੇ ਆਏ ਗੈਂਗਸਟਰਾਂ ਦਾ ਬਿਆਨ ਮੀਡੀਆ ਨੂੰ ਦਿੱਤਾ ਤਾਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਇਹ ਗੱਲ ਤੁਸੀਂ ਵੱਡੀ ਕਹਿ ਰਹੇ ਹੋ, ਕਿ ਇਹ ਸੱਚ ਹੈ, ਤਾਂ ਉਨ੍ਹਾਂ ਕਿਹਾ ਕਿ ਬਰਨਾਲਾ ’ਚ ਆਮ ਆਦਮੀ ਪਾਰਟੀ ਦੇ ਵੱਖ ਵੱਖ ਬੂਥਾਂ ’ਤੇ ਪੁੱਜੇ ਗੈਂਗਸਟਰ ਤੇ ਬਰਨਾਲਾ ਪੁਲਿਸ ਨੂੰ ਵੱਖ ਵੱਖ ਮਾਮਲਿਆਂ ’ਚ ਲੋਂੜੀਦੇ ਮਾੜੇ ਅਨਸਰਾਂ ਦੀ ਵੀਡਿਓਜ ਜਿਲ੍ਹਾ ਪੁਲਿਸ ਮੁਖੀ ਨੂੰ ਭੇਜੀਆਂ ਗਈਆਂ ਹਨ, ਪਰ ਪੁਲਿਸ ਵੀ ਸੱਤਾਧਿਰ ਤੇ ਸਰਕਾਰ ਦੀ ਨਗਰ ਨਿਗਮ ਚੋਣਾਂ ’ਚ ਮੱਦਦ ਕਰ ਰਹੀ ਹੈ। ਬਰਨਾਲਾ ਨੂੰ ਨਗਰ ਨਿਗਮ ਬਣਨ ’ਤੇ ਲੋਕਾਂ ’ਚ ਬੜਾ ਉਤਸ਼ਾਹ ਸੀ, ਪਰ ਇਹ ਚੋਣਾਂ ਪਾਰਦਰਸ਼ੀ ਢੰਗ ਨਾਲ ਨਹੀਂ ਹੋ ਰਹੀਆਂ, ਉਨ੍ਹਾਂ ਜਾਅਲੀ ਵੋਟਾਂ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਵੋਟਰਾਂ ਨੂੰ ਗੈਂਗਸਟਰਾਂ ਤੋਂ ਫੋਨ ਕਾਲਾਂ ਕਰਵਾਕੇ ਡਰਾਇਆ ਧਮਕਾਇਆ ਜਾ ਰਿਹਾ ਹੈ।