ਭਾਜਪਾ ਆਗੂ ਨਰਿੰਦਰ ਗਰਗ ਨੀਟਾ ’ਤੇ ਹਮਲਾ ਕਰਨ ਵਾਲੇ ਕਾਬੂ
ਭਾਜਪਾ ਆਗੂ ਨਰਿੰਦਰ ਗਰਗ ਨੀਟਾ ’ਤੇ ਹਮਲਾ ਕਰਨ ਵਾਲੇ ਪੁਲਿਸ ਅੜਿੱਕੇ
Publish Date: Sat, 16 May 2026 06:36 PM (IST)
Updated Date: Sun, 17 May 2026 04:10 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਗਰਗ ਨੀਟਾ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਪਰਸ ਖੋਹ ਲਿਆ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੂਸ਼ਤੈਦੀ ਦਿਖਾਉਂਦਿਆਂ ਡੀਐੱਸਪੀ ਸਤਵੀਰ ਸਿੰਘ ਬੈਂਸ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਦਿਨੀਂ ਬਰਨਾਲਾ ਦੇ ਕਚਹਿਰੀ ਚੌਕ ਵਿੱਚ ਪ੍ਰਿੰਸ ਸਿੰਘ ਪੁੱਤਰ ਜਗਦੀਸ਼ ਸਿੰਘ ਨਿਵਾਸੀ ਬਾਬਾ ਜੀਵਨ ਸਿੰਘ ਨਗਰ ਬਾਜਾਖਾਨਾ ਰੋਡ ਬਰਨਾਲਾ ਨਾਲ ਇਕ ਗਰੋਹ ਵੱਲੋਂ ਲੁੱਟ ਕਰਦਿਆਂ ਉਸ ’ਤੇ ਗੰਭੀਰ ਹਮਲਾ ਕਰ ਦਿੱਤਾ ਸੀ ਜਿਸ ’ਚ ਪ੍ਰਿੰਸ ਸਿੰਘ ਦਾ ਗੁੱਟ ਵੀ ਵੱਡਿਆ ਗਿਆ ਸੀ। ਇਸ ਤਹਿਤ ਥਾਣਾ ਸਿਟੀ ਟੂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਕੱਚਾ ਕਾਲਜ ਰੋਡ ਵਿਖੇ ਭਾਜਪਾ ਆਗੂ ਤੇ ਕੌਂਸਲਰ ਨਰਿੰਦਰ ਗਰਗ ਨਿੱਟਾ ਦੇ ’ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤਹਿਤ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕਰਦਿਆਂ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਦੀ ਪਹਿਚਾਨ ਹਰਸ਼ਦੀਪ ਸਿੰਘ ਉਰਫ ਕਾਕਾ ਉਰਫ ਹਰਮਨਦੀਪ ਸਿੰਘ ਪੁੱਤਰ ਨਿਰਭੈ ਸਿੰਘ ਨਿਵਾਸੀ ਲੁਧਿਆਣਾ ਹਾਲ ਆਬਾਦ ਸੇਖਾ ਕੈਂਚੀਆਂ ਬਰਨਾਲਾ ਜੋ ਕਿ ਨਹਿੰਗ ਬਾਣਾ ਪਾਕੇ ਰੱਖਦਾ ਸੀ। ਪ੍ਰਦੀਪ ਕੁਮਾਰ ਉਰਫ ਚਪਲੀ ਪੁੱਤਰ ਬੀਰਭਾਨ ਉਰਫ ਬੀਰਭਾਜਪਾ ਪੁੱਤਰ ਧਰਮ ਚੰਦ ਨਿਵਾਸੀ ਰਾਏਕੋਟ ਰੋਡ ਬਰਨਾਲਾ। ਸਾਹਿਲ ਪੁੱਤਰ ਛੋਟਾ ਸਿੰਘ ਨਿਵਾਸੀ ਸੇਖਾ ਰੋਡ ਨੇੜੇ ਗਾਂਧੀ ਆਰੀਆ ਸਕੂਲ ਬਰਨਾਲਾ। ਰੋਹਿਤ ਸ਼ਰਮਾ ਪੁੱਤਰ ਦੁਨੇਸ਼ ਕੁਮਾਰ ਨਿਵਾਸੀ ਸੰਤ ਉੱਤਰ ਦੇਵ ਨਗਰ ਗਲੀ ਨੰਬਰ 6 ਰਾਏਕੋਟ ਰੋਡ ਬਰਨਾਲਾ ਨੂੰ ਥਾਣਾ ਸਿਟੀ ਟੂ ਦੇ ਐੱਸਐੱਚਓ ਸ਼ਰੀਫ ਖਾਨ ਦੀ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਵੱਲੋਂ ਪਿਛਲੇ ਤਿੰਨ ਦਿਨਾਂ ਦੇ ’ਚ ਹੀ 14 ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕੋਲੋਂ ਕਈ ਸਨੈਚਿੰਗ ਕੀਤੇ ਮੋਬਾਈਲ ਸਮੇਤ ਹੋਰ ਸਾਮਾਨ ਵੀ ਬਰਾਮਦ ਹੋਇਆ। ਇਸ ਮੌਕੇ ਥਾਣਾ ਸਿਟੀ ਟੂ ਦੇ ਐੱਸਐੱਚਓ ਸ਼ਰੀਫ ਖਾਨ, ਸਬ ਇੰਸਪੈਕਟਰ ਹਰਮਨਦੀਪ ਸਿੰਘ, ਏਐੱਸਆਈ ਰਜੀਵ ਕੁਮਾਰ ਸਮੇਤ ਡੀਐੱਸਪੀ ਰੀਡਰ ਜਗਸੀਰ ਸਿੰਘ ਹਾਜਰ ਸਨ। ਹਰਸ਼ਦੀਪ ਉਰਫ ਕਾਕਾ ਦੇ ਖ਼ਿਲਾਫ਼ ਪਹਿਲਾਂ ਵੀ ਪੰਜ ਮਾਮਲੇ ਹਨ ਦਰਜ ਡੀਐੱਸਪੀ ਬਰਨਾਲਾ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਹਰਸ਼ਦੀਪ ਸਿੰਘ ਉਰਫ ਕਾਕਾ ਦੇ ਖ਼ਿਲਾਫ਼ ਬਰਨਾਲਾ ਜਿਲਾ ਦੇ ਵੱਖ-ਵੱਖ ਥਾਣਿਆਂ ਦੇ ਵਿੱਚ 5 ਮਾਮਲੇ ਦਰਜ ਹਨ ਜਿਨ੍ਹਾਂ ਦੇ ਵਿਚ ਇਕ ਰੇਲਵੇ ਜੀਆਰਪੀ ਦਾ ਮਾਮਲਾ ਵੀ ਦਰਜ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।