ਚੋਰ ਚੋਰੀ ਦੇ ਸਾਮਾਨ ਸਣੇ 4 ਕਾਬੂ
ਪੁਲਿਸ ਵੱਲੋਂ 4 ਚੋਰ ਚੋਰੀ ਦੇ ਸਮਾਨ ਸਣੇ ਕਾਬੂ
Publish Date: Sun, 03 May 2026 05:12 PM (IST)
Updated Date: Mon, 04 May 2026 04:08 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਚੋਰੀ ਦੇ ਸਾਮਾਨ ਸਣੇ ਕਾਬੂ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਵਦੀਪ ਕੌਰ ਚਾਹਲ ਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮੁਦੱਈ ਪਰਵਿੰਦਰ ਸਿੰਘ ਨੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਪਾਸ ਆਪਣਾ ਬਿਆਨ ਲਿਖਵਾਇਆ ਕਿ ਉਹ ਸਬਮਰਸੀਬਲ ਮੋਟਰਾਂ ਬੰਨ੍ਹਣ ਦੀ ਇਲੈਕਟ੍ਰਿਸਨ ਦੀ ਦੁਕਾਨ ਕਰਦਾ ਹਾ। ਪਿਛਲੇ ਦਿਨੀਂ ਲੰਘੀਂ 28 ਅਪ੍ਰੈਲ ਨੂੰ ਜਦ ਉਸ ਨੇ ਸਵੇਰ ਸਮੇਂ ਆਪਣੀ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ’ਚੋਂ ਕੁਝ ਸਾਮਾਨ ਜਿਵੇ ਕਿ ਲੋਕਾਂ ਦਾ ਰਿਪੇਅਰ ਕਰਨ ਵਾਲਾ ਸਾਮਾਨ ਮੋਟਰਾਂ ਤੇ ਸਬਮਰਸੀਬਲ ਪੰਪ ਆਦਿ ਦੁਕਾਨ ਵਿਚੋਂ ਗਾਇਬ ਸੀ ਤਾਂ ਗਿਣਤੀ ਕਰਨ ’ਤੇ 20 ਦੇ ਕਰੀਬ ਛੋਟੀਆ ਮੋਟਰਾਂ, 4 ਸਬਮਰਸੀਬਲ ਪੰਪ, 3/4 ਸਟਾਟਰ ਤੇ ਤਾਂਬੇ ਦੀਆ ਰੀਲਾ ਆਦਿ ਸਾਮਾਨ ਨਹੀਂ ਸੀ। ਇਸ ਸਬੰਧੀ ਮੈਂ ਪੜਤਾਲ ਕਰਦਾ ਰਿਹਾ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਦੁਕਾਨ ਵਿਚੋਂ ਉਕਤ ਸਾਮਾਨ ਦੀ ਚੋਰੀ ਗੋਲਡੀ ਕੁਮਾਰ ਪੁੱਤਰ ਜਸਵਿੰਦਰ ਪਾਲ ਵਾਸੀ ਚਰਚ ਦੀ ਬੈਕਸਾਈਡ ਢਿੱਲਵਾਂ ਰੋਡ ਤਪਾ ਤੇ ਰੋਹਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਢਿਲਵਾਂ ਰੋਡ ਤਪਾ ਨੇ ਕੀਤੀ ਹੈ। ਜਿਸ ’ਤੇ ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ, ਉਪਰੰਤ ਦੌਰਾਨੇ ਤਫ਼ਤੀਸ਼ ਦੋਸ਼ੀਆਨ ਗੋਲਡੀ ਕੁਮਾਰ ਤੇ ਰੋਹਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਆਂ ਕੋਲਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਜਸਵੰਤ ਸਿੰਘ ਉਰਫ ਲੱਪੂ ਪੁੱਤਰ ਦੇਸ ਰਾਜ ਤੇ ਨਾਇਬ ਸਿੰਘ ਉਰਫ ਟਿੰਕੂ ਪੁੱਤਰ ਮਹਾਵੀਰ ਸਿੰਘ ਵਾਸੀਆਨ ਬਾਜ਼ੀਗਰ ਬਸਤੀ ਤਪਾ ਨੂੰ ਬਤੋਰ ਦੋਸ਼ੀਆਨ ਨਾਮਜਦ ਕੀਤਾ। ਫਿਰ ਦੌਰਾਨੇ ਤਫ਼ਤੀਸ਼ ਦੋਸ਼ੀਆਨ ਜਸਵੰਤ ਸਿੰਘ ਉਰਫ ਲੱਪੂ ਤੇ ਨਾਇਬ ਸਿੰਘ ਉਰਫ ਟਿੰਕੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਆਂ ਕੋਲੋਂ 02 ਕੂਲਰ ਦੀਆਂ ਛੋਟੀਆਂ ਮੋਟਰਾਂ, 1 ਜਰਨੈਟਰ ਦਾ ਟਰਾਂਸਫਰਮ, 1 ਲੋਹਾ ਵੱਢਣ ਵਾਲਾ ਗ੍ਰੈਂਡਰ ਸਮੇਤ ਤਾਰ ਹਨ ਤੇ 02 ਛੋਟੀਆਂ ਸਬਮਰਸੀਬਲ ਮੋਟਰਾਂ, 1 ਪੱਖਾ ਛੋਟੀ ਸਬਮਰਸੀਬਲ ਮੋਟਰ ਵਾਲਾ, 1 ਵੱਡੀ ਮੋਟਰ ਦਾ ਬੋਰ ਵਾਲਾ ਪੱਖਾ, 1 ਕਰਿੰਕ ਲੋਹਾ ਗੋਲ ਅਕਾਰ ਆਦਿ ਸਾਮਾਨ ਬਰਾਮਦ ਕਰਵਾਇਆ। ਪੁਲਿਸ ਨੇ ਉਕਤ ਦੋਸ਼ੀਆਂਨ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।