ਦਵਾਈ ਵਿਕਰੇਤਾਵਾਂ ਨੇ ਹੜਤਾਲ ਨੂੰ ਦਿੱਤਾ ਪੂਰਾ ਸਮਰਥਨ
ਦਵਾਈ ਵਿਕਰੇਤਾਵਾਂ ਨੇ ਹੜਤਾਲ ਨੂੰ ਦਿੱਤਾ ਪੂਰਾ ਸਮਰਥਨ
Publish Date: Wed, 20 May 2026 06:29 PM (IST)
Updated Date: Wed, 20 May 2026 06:31 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਬੁੱਧਵਾਰ ਨੂੰ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਭਵਾਨੀਗੜ੍ਹ ਦੇ ਸਮੂਹ ਦਵਾਈ ਵਿਕਰੇਤਾਵਾਂ ਵੱਲੋਂ ਆਪਣੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰੱਖਦਿਆਂ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਗਿਆ। ਹੜਤਾਲ ਕਾਰਨ ਸ਼ਹਿਰ ਵਿੱਚ ਦਵਾਈਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਸਬੰਧੀ ਭਵਾਨੀਗੜ੍ਹ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੈਮਿਸਟ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿੱਚ ਕੀਤੀ ਗਈ ਹੜਤਾਲ ਤਹਿਤ ਭਵਾਨੀਗੜ੍ਹ ਦੇ ਕੈਮਿਸਟਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਵਿੱਚ ਆਨਲਾਈਨ ਫਾਰਮੈਸੀ ’ਤੇ ਰੋਕ ਲਗਾਉਣਾ, ਜਨ ਔਸ਼ਧੀ ਕੇਂਦਰਾਂ ਵਿੱਚ ਬਿਨਾਂ ਲਾਇਸੈਂਸ ਸਾਰੀਆਂ ਦਵਾਈਆਂ ਰੱਖਣ ’ਤੇ ਪਾਬੰਦੀ ਲਗਾਉਣਾ, ਕੈਮਿਸਟਾਂ ਉੱਪਰ ਲਾਗੂ ਕੀਤਾ ਗਿਆ ਐਚ-1 ਰਜਿਸਟਰ ਰੱਦ ਕਰਨਾ, ਫਾਰਮੇਸੀ ਰਜਿਸਟ੍ਰੇਸ਼ਨ ਰਿਨਿਊਅਲ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਅਤੇ ਡਰੱਗ ਲਾਇਸੈਂਸ ਪੋਰਟਲ ਦੀਆਂ ਖਾਮੀਆਂ ਤੁਰੰਤ ਦੂਰ ਕਰਨਾ ਸ਼ਾਮਲ ਹਨ। ਕੈਮਿਸਟ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।