ਬਰਨਾਲਾ ਦੇ ਵਿਅਕਤੀ ਦੀ 30 ਲੱਖ ਰੁਪਏ ਦੀ ਲਾਟਰੀ ਨਿਕਲੀ
ਬਰਨਾਲਾ ਦੇ ਇੱਕ ਵਿਅਕਤੀ ਨੂੰ 50 ਰੁਪਏ ਦੀ ਲਾਟਰੀ ’ਚੋਂ 30 ਲੱਖ ਰੁਪਏ ਦੀ ਲਾਟਰੀ ਨਿਕਲੀ
Publish Date: Fri, 06 Mar 2026 04:18 PM (IST)
Updated Date: Sat, 07 Mar 2026 04:00 AM (IST)

ਵਿਜੇਤਾ ਨੂੰ ਲੱਭਣ ਲਈ ਬਾਜ਼ਾਰਾਂ ’ਚ ਸਪੀਕਰਾਂ ਤੇ ਅਲਾਉਂਸ-ਮੈਂਟ ਕਰਵਾਈ ਜਾ ਰਹੀ ਜੇਕਰ ਜੇਤੂ ਵਿਅਕਤੀ ਨਹੀਂ ਆਉਂਦਾ ਤਾਂ ਇਹ ਰਾਸ਼ੀ ਸਰਕਾਰ ਦੇ ਖਾਤੇ ਚਲੀ ਜਾਵੇਗਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕਿਹਾ ਜਾਂਦਾ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਜੋ ਲੱਖਪਤੀ ਤੇ ਕਰੋੜਪਤੀ ਬਣਾਉਣ ’ਚ ਸਮਾਂ ਨਹੀਂ ਲਾਉਂਦਾ। ਅਜਿਹਾ ਮਾਮਲਾ ਬਰਨਾਲਾ ਰੇਲਵੇ ਸਟੇਸ਼ਨ ਕੋਲ ਲਾਟਰੀ ਟਿਕਟਾਂ ਵੇਚਣ ਵਾਲੇ ਏਜੰਟ ਜੈ ਸ਼ੰਕਰ ਲਾਟਰੀ ਵਾਲੇ ਤੋਂ ਸਾਹਮਣੇ ਆਉਂਦਾ ਹੈ। ਲਾਟਰੀ ਏਜੰਟ ਜੈ ਸ਼ੰਕਰ ਵੱਲੋਂ 50 ਰੁਪਏ ਦੀ ਵੇਚੀ, ਰਾਜ ਸ਼੍ਰੀ ਲਾਟਰੀ ਰਾਹੀਂ ਮਹੀਨਾਵਰ ਲਾਟਰੀ ’ਚੋਂ 30 ਲੱਖ ਰੁਪਏ ਦਾ ਇਨਾਮ ਇਕ ਵਿਅਕਤੀ ਨੂੰ ਨਿਕਲਿਆ ਹੈ। ਪਰ 30 ਲੱਖ ਰੁਪਏ ਜੇਤੂ ਲਾਟਰੀ ਵਿਜੇਤਾ ਅਜੇ ਤੱਕ ਆਪਣੀ ਜੇਤੂ ਰਾਸ਼ੀ ਲੈਣ ਨਹੀਂ ਪਹੁੰਚਿਆ, ਲਾਟਰੀ ਏਜੰਟ ਜੈ ਸ਼ੰਕਰ ਬਰਨਾਲਾ ਵੱਲੋਂ ਇਸ 30 ਲੱਖ ਜੇਤੂ ਵਿਜੇਤਾ ਨੂੰ ਲੱਭਣ ਲਈ ਬਾਜ਼ਾਰਾਂ ’ਚ ਸਪੀਕਰਾਂ ਤੇ ਅਲਾਉਂਸ-ਮੈਂਟ ਕਰਵਾਈ ਜਾ ਰਹੀ ਹੈ,ਉੱਥੇ ਦੁਕਾਨ ਨੂੰ ਵੀ ਚੰਗੀ ਸਜਾਵਟ ਕਰਕੇ ਢੋਲ ਨਗਾਰੇ ਬਜਾਏ ਜਾ ਰਹੇ ਹਨ। ਇਸਦੀ ਵਧੇਰੇ ਜਾਣਕਾਰੀ ਦਿੰਦਿਆਂ ਰਾਜ ਸ਼੍ਰੀ ਕੰਪਨੀ ਦੇ ਲੁਧਿਆਣਾ ਤੋਂ ਪੁੱਜੇ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 26 ਫਰਵਰੀ ਨੂੰ ਮਹੀਨਾਵਰ ਲਾਟਰੀ ਵਿਜੇਤਾ ਦਾ ਨਾਮ ਘੋਸ਼ਿਤ ਕੀਤਾ ਗਿਆ ਸੀ। ਇਹ ਲਾਟਰੀ ਏਜੰਟ ਜੈ ਸ਼ੰਕਰ ਲਾਟਰੀ ਬਰਨਾਲਾ ਵੱਲੋਂ ਇਕ ਵਿਅਕਤੀ ਨੂੰ 50 ਰੁਪਏ ’ਚ ਵੇਚੀ ਗਈ ਸੀ। 26 ਫਰਵਰੀ ਨੂੰ ਲਾਟਰੀ ਵਿਜੇਤਾ ਜੇਤੂ ਬਰਨਾਲਾ ਦਾ ਸੀ। ਜਿਸ ’ਚ 5 ਲੱਖ ਲਾਟਰੀ ਪਾਉਣ ਵਾਲੇ ਵਿਅਕਤੀਆਂ ’ਚੋਂ ਬਰਨਾਲਾ ਦਾ ਇਹ ਵਿਜੇਤਾ ਪਹਿਲੇ ਨੰਬਰ |ਤੇ 30 ਲੱਖ ਰੁਪਏ ਲਾਟਰੀ ਜਿੱਤ ਚੁੱਕਿਆ ਹੈ। ਪਰ ਪਿਛਲੇ ਕਈ ਦਿਨਾਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਸੋਸ਼ਲ ਮੀਡੀਆ ’ਤੇ ਵੀ ਉਸ ਦੀ ਭਾਲ ਕੀਤੀ ਜਾ ਰਹੀ ਪਰ ਅਜੇ ਤੱਕ 30 ਲੱਖ ਰੁਪਏ ਲਾਟਰੀ ਜੇਤੂ ਵਿਜੇਤਾ ਉਨ੍ਹਾਂ ਕੋਲ ਨਹੀਂ ਪੁੱਜਾ। ਜਿਸ ਦੀ ਉਡੀਕ ਲਈ ਲਾਟਰੀ ਸਟਾਲ ਤੇ ਚੰਗੀ ਸਜਾਵਟ ਕਰਕੇ ਉਸ ਦੇ ਸਵਾਗਤ ਦੀ ਉਡੀਕ ਕੀਤੀ ਜਾ ਰਹੀ ਹੈ, ਜਿੱਥੇ ਢੋਲ ਵਜਾਏ ਜਾ ਰਹੇ ਹਨ ਕਿ ਜਦ ਵੀ 30 ਲੱਖ ਲਾਟਰੀ ਜੇਤੂ ਵਿਅਕਤੀ ਉਨ੍ਹਾਂ ਕੋਲ ਆਉਂਦਾ ਹੈ ਉਸ ਦਾ ਵਧੀਆ ਸਵਾਗਤ ਕੀਤਾ ਜਾਵੇ ਤੇ ਜੇਤੂ ਲਾਟਰੀ 30 ਲੱਖ ਰੁਪਏ ਦੀ ਰਾਸ਼ੀ ਉਸ ਦੇ ਖਾਤੇ ’ਚ ਪਾਈ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸ਼੍ਰੀ ਲਾਟਰੀ ਵੱਲੋਂ ਵਿਸਾਖੀ ਮੌਕੇ ਵੀ 400 ਰੁਪਏ ’ਚ ਮਰਸਡੀ ਕਾਰ ਲਾਟਰੀ ਇਨਾਮ ਕੱਢਣ ਦੀ ਸ਼ੁਰੂਆਤ ਕੀਤੀ ਗਈ ਹੈ। ਤਾਂ ਜੋ ਕਿਸੇ ਵੀ ਵਿਅਕਤੀ ਦੀ ਕਿਸਮਤ ਚਮਕ ਸਕੇ। ਉਨ੍ਹਾਂ ਕਿਹਾ ਕਿ ਇਕ ਮਹੀਨੇ ਦੇ ਅੰਦਰ ਅੰਦਰ ਇਹ ਜੇਤੂ ਰਾਸ਼ੀ ਲੈਣੀ ਲਾਜ਼ਮੀ ਹੈ। ਜੇਕਰ ਜੇਤੂ ਵਿਅਕਤੀ ਨਹੀਂ ਆਉਂਦਾ ਤਾਂ ਇਹ ਜੇਤੂ ਰਾਸ਼ੀ ਸਰਕਾਰ ਦੇ ਖਾਤੇ ਚਲੀ ਜਾਵੇਗਾ। ਦੂਜੇ ਪਾਸੇ ਸੇਰੇਨਿਟੀ ਟ੍ਰੇਡਸ ਪ੍ਰਾਈਵੇਟ ਲਿਮ ਲੁਧਿਆਣਾ ਦੇ ਰਾਜ ਕੁਮਾਰ ਵਰਮਾ ਸਮੇਤ ਟੀਮ ਵੱਲੋਂ ਬਰਨਾਲਾ ਪੁੱਜ ਕੇ ਲਾਟਰੀ ਵੇਚਣ ਵਾਲੇ ਏਜੰਟ ਜੈ ਸ਼ੰਕਰ ਲਾਟਰੀ ਬਰਨਾਲਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਕਮਿਸ਼ਨ ਵਜੋਂ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇੰਨਾ ਹੀ ਨਹੀਂ ਲਾਟਰੀ ਏਜੰਟ ਜੈ ਸ਼ੰਕਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਖੁਸ਼ੀ ’ਚ ਪ੍ਰਬੰਧਕਾਂ ਵੱਲੋਂ ਕੇਕ ਵੀ ਕੱਟਿਆ ਗਿਆ ਅਤੇ ਲੋਕਾਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਬਰਨਾਲਾ ਰੇਲਵੇ ਸਟੇਸ਼ਨ ਬਾਹਰ ਲਾਟਰੀ ਵੇਚਣ ਵਾਲੇ ਏਜੰਟ ਜੈ ਸ਼ੰਕਰ ਨੇ ਰਾਜ ਸ਼੍ਰੀ ਲਾਟਰੀ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਬਰਨਾਲਾ ਰੇਲਵੇ ਸਟੇਸ਼ਨ ਬਾਹਰ ਲਾਟਰੀ ਵੇਚਣ ਦਾ ਕੰਮ ਕਰਦੇ ਹਨ। ਪਹਿਲਾਂ ਵੀ ਉਨ੍ਹਾਂ ਵੱਲੋ ਵੇਚੀਆਂ ਗਈਆਂ ਲਾਟਰੀ ਟਿਕਟਾਂ ਤੇ ਲੋਕਾਂ ਨੇ 5 ਲੱਖ ਤੱਕ ਦੇ ਲਾਟਰੀ ਜੇਤੂ ਰਹੇ ਹਨ, ਉਨ੍ਹਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜਲਦ ਤੋਂ ਜਲਦ 30 ਲੱਖ ਲਾਟਰੀ ਵਿਜੇਤਾ ਉਨ੍ਹਾਂ ਕੋਲੇ ਆਵੇ ਅਤੇ ਆਪਣੀ ਜੇਤੂ ਲਾਟਰੀ ਦੀ ਰਾਸ਼ੀ ਨੂੰ ਆਪਣੇ ਖਾਤੇ ’ਚ ਪਵਾ ਲਵੇ। 50 ਰੁਪਏ ’ਚੋਂ 30 ਲੱਖ ਰੁਪਏ ਜੇਤੂ ਵਿਅਕਤੀ ਦੀ ਉਡੀਕ ਕਦ ਖਤਮ ਹੋਵੇਗੀ,ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਤਾਂ ਜਰੂਰ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਇਸ ਜੇਤੂ ਵਿਅਕਤੀ ਦੀਆਂ ਕਈ ਜਰੂਰਤਾਂ ਇਸ ਰਾਸ਼ੀ ਨਾਲ ਪੂਰੀਆਂ ਹੋਣ ਵਾਲੀਆਂ ਹਨ।ਇਸ ਮੌਕੇ ਸੇਰੇਨਿਟੀ ਟ੍ਰੇਡਸ ਪ੍ਰਾਈਵੇਟ ਲਿਮ ਲੁਧਿਆਣਾ ਦੇ ਰਾਜ ਕੁਮਾਰ ਬਰਮਾ,ਰਾਜ ਸ਼੍ਰੀ ਲਾਟਰੀ ਏਜੰਟ ਜੈ ਸ਼ੰਕਰ ਬਰਨਾਲਾ,ਭਗਤ ਸਿੰਘ ਲੁਧਿਆਣਾ,ਵਿਰੇਸ਼ ਹਿਮਾਨੀ,ਨਿਊਟਨ ਕੁਮਾਰ, ਇਕਬਾਲ ਸਿੰਘ, ਵਾਲਾ,ਨੀਟਾ,ਜਸਵੰਤ ਸਿੰਘ ਜੋਨੀ, ਮਨਿੰਦਰ ਸਿੰਘ ਮਨੂ ਅਤੇ ਭੋਲਾ ਸਿੰਘ ਆਦਿ ਹਾਜ਼ਰ ਸਨ।