ਬਰਨਾਲਾ ਦੇ ਲੋਕ ਪਹਿਲੀ ਵਾਰ ਚੁਣਨਗੇ ‘ਆਪ’ ਦਾ ਮੇਅਰ : ਮੀਤ ਹੇਅਰ
ਬਰਨਾਲਾ ਦੇ ਲੋਕ ਪਹਿਲੀ ਵਾਰ ਚੁਣਨਗੇ ‘ਆਪ’ ਦਾ ਮੇਅਰ : ਮੀਤ ਹੇਅਰ
Publish Date: Tue, 26 May 2026 03:55 PM (IST)
Updated Date: Wed, 27 May 2026 04:01 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਰਨਾਲਾ ’ਚ ਹੋਣ ਵਾਲੀਆਂ ਪਹਿਲੀਆਂ ਨਗਰ ਨਿਗਮ ਚੋਣਾਂ ਹਨ ਤੇ ਲੋਕ ਇਨ੍ਹਾਂ ਚੋਣਾਂ ’ਚ ਆਪਣਾ ਪਹਿਲਾ ਮੇਅਰ ਚੁਣਨਗੇ। ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ’ਚ ਤਬਦੀਲ ਕਰਨ ਤੋਂ ਬਾਅਦ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਲੋਕਾਂ ’ਚ ਜਿੱਥੇ ਬਰਨਾਲਾ ਨਗਰ ਨਿਗਮ ਚੋਣਾਂ ਲਈ ਉਤਸ਼ਾਹ ਹੈ, ਉੱਥੇ ਹੀ ਲੋਕਾਂ ’ਚ ਖੁਸ਼ੀ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਦੇ ਨਾਮ ’ਤੇ ਵੋਟਿੰਗ ਕਰ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਆਪਣੀ ਵੋਟ ਪਾਈ। ਉਹ ਬਰਨਾਲਾ ਦੇ ਐੱਸਡੀ ਕਾਲਜ ਦੇ ਪੋਲਿੰਗ ਬੂਥ ਨੰਬਰ 49 ’ਤੇ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਪਹੁੰਚੇ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਹੇਅਰ ਨੇ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬਰਨਾਲਾ ’ਚ ਹੋਣ ਵਾਲੀਆਂ ਪਹਿਲੀਆਂ ਨਗਰ ਨਿਗਮ ਚੋਣਾਂ ਹਨ ਤੇ ਲੋਕ ਇਨ੍ਹਾਂ ਚੋਣਾਂ ‘ਚ ਆਪਣਾ ਪਹਿਲਾ ਮੇਅਰ ਚੁਣਨਗੇ। ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ‘ਚ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਕੀਤਾ ਤੇ ਲੋਕਾਂ ‘ਚ ਮੇਅਰ ਤੇ ਨਗਰ ਨਿਗਮ ਬਣਾਉਣ ਕਰਕੇ ਚਰਚਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਕੰਮਾਂ ਕਰਕੇ ਵੀ ਲੋਕ ਆਮ ਆਦਮੀ ਨੂੰ ਵੱਡਾ ਫ਼ਤਵਾ ਦੇਣ ਜਾ ਰਹੇ ਹਨ। ਲੋਕ ਮੁਫ਼ਤ ਬਿਜਲੀ, ਸਿਹਤ ਬੀਮਾ ਯੋਜਨਾ ਤੇ ਸਕੂਲਾਂ ਦੇ ਸੁਧਾਰ ਨਾਲ ਖੁਸ਼ ਹਨ। ਅਸੀਂ ਕੰਮ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਾਂ ਤੇ ਉਮੀਦ ਹੈ ਕਿ ਅਸੀਂ ਕਲੀਨ ਸਵੀਪ ਕਰਾਂਗੇ। ਇਸ ਤੋਂ ਇਲਾਵਾ, ਸਾਂਸਦ ਮੀਤ ਹੇਅਰ ਨੇ ਕੇਂਦਰ ’ਚ ਮੋਦੀ ਸਰਕਾਰ ਦੇ 14 ਸਾਲ ਪੂਰੇ ਹੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਨੇ ਪਿਛਲੇ 14 ਸਾਲਾਂ ’ਚ ਭਿਆਨਕ ਹਾਲਾਤ ਦੇਖੇ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮੋਦੀ ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰਨ ’ਚ ਅਸਫਲ ਰਹੀ ਹੈ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਮ ’ਤੇ ਧੋਖਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਟਿੱਪਣੀ ਕੀਤੀ ਕਿ ਇਨ੍ਹਾਂ ਸਾਲਾਂ ‘ਚ ਲੋਕਤੰਤਰ ਖ਼ਤਮ ਹੋ ਗਿਆ ਹੈ।