ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੇ ਕੀਤੀਆਂ ਵਿਚਾਰਾਂ
ਪੈਨਸ਼ਰ ਵੈਲਫੇਅਰ ਐਸੋਸੀਏਸ਼ਨ ਨੇ ਮੀਟਿੰਗ ’ਚ ਕੀਤੀਆਂ ਵਿਚਾਰਾਂ
Publish Date: Wed, 08 Apr 2026 04:23 PM (IST)
Updated Date: Wed, 08 Apr 2026 04:26 PM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਪੈਨਸ਼ਰ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵੱਲੋਂ ਬਖਸ਼ੀਸ਼ ਸਿੰਘ ਤੇ ਪ੍ਰਿੰਸੀਪਲ ਕੌਰ ਸਿੰਘ ਜ਼ਿਲ੍ਹਾ ਵਰਕਿੰਗ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪਰਮਜੀਤ ਸਿੰਘ ਪਾਸੀ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਜਿਸ ’ਚ ਵੱਡੀ ਗਿਣਤੀ ’ਚ ਪੈਲਸ਼ਨਰ ਸਾਥੀ ਸ਼ਾਮਲ ਹੋਏ। ਮੀਟਿੰਗ ਦੇ ਆਰੰਭ ’ਚ ਸਾਬਕਾ ਲੈਕਚਰਾਰ ਮੋਹਨ ਲਾਲ ਦੇ ਹੋਣਹਾਰ ਨੌਜਵਾਨ ਪੁੱਤਰ ਦੀ ਅਚਾਨਕ ਮੌਤ ਹੋ ਜਾਣ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਵੱਖ-ਵੱਖ ਬੁਲਾਰਿਆਂ ਸੁਰਿੰਦਰ ਸ਼ਰਮਾ, ਟਹਿਲ ਸਿੰਘ ਕੱਟੂ, ਪ੍ਰਵੀਨ ਕੁਮਾਰ ਤੇ ਹਾਕਮ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਾਲ 2026-27 ਦੇ ਬਜ਼ਟ ’ਚ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ 2.59 ਦਾ ਗੁਣਾਂਕ ਲਾਗੂ ਕਰਨ, ਡੀਏ ਦੀਆਂ 16 ਪ੍ਰਤੀਸ਼ਤ ਦੀਆਂ ਬਾਕੀ ਰਹਿੰਦੀਆਂ ਕਿਸ਼ਤਾਂ, ਡੀਏ ਦਾ ਪਿਛਲਾ ਬਕਾਇਆ ਜਾਂ ਮੈਡੀਕਲ ਭੱਤਾ 2000/-ਰੁਪਏ ਕਰਨ ਸਬੰਧੀ ਕਿਸੇ ਕਿਸਮ ਦਾ ਫੰਡ ਨਾ ਰੱਖਣ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਰਨਾ ਪੰਜਾਬ ਸਰਕਾਰ ਦੀ ਢੀਠਤਾ ਦੀ ਨਿਸ਼ਾਨੀ ਹੈ, ਸ਼ਾਇਦ ਸਰਕਾਰ 2017 ਦੀਆਂ ਚੋਣਾਂ ’ਚ ਪੈਨਸ਼ਨਰਾਂ ਤੇ ਮੁਲਾਜ਼ਮਾਂ ਦਾ ਸਾਥ ਨਹੀਂ ਲੈਣਾ ਚਾਹੁੰਦੀ। ਜ਼ਿਲ੍ਹਾ ਜਨਰਲ ਸਕੱਤਰ ਮਨੋਹਰ ਲਾਲ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਰਟਾਂ ’ਚ ਵੀ 16 ਪ੍ਰਤੀਸ਼ਤ ਡੀਏ ਦੇਣ ਦੀ ਰਿੱਟ ’ਤੇ ਪਿਛਲੇ ਡੀਏ ਦੇ ਬਕਾਏ ਸਬੰਧੀ ਵੀ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਿਰੋਧੀ ਤੱਥ ਪੇਸ਼ ਕਰਕੇ ਅਦਾਇਗੀਆਂ ਕਰਨ ਤੋਂ ਬਚਣ ਦੇ ਉਪਾਅ ਕਰ ਰਹੀ ਹੈ। ਉਨ੍ਹਾਂ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਨੀਤੀਆਂ ਤੇ ਨੀਅਤ ਠੀਕ ਨਹੀਂ ਹੈ, ਇਸ ਲਈ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ ਸਾਰੀਆਂ ਪੈਨਸ਼ਨਰ, ਮੁਲਾਜ਼ਮ, ਮਜ਼ਦੂਰ, ਕਿਸਾਨ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਤਿੱਖੇ ਤੇ ਜ਼ੋਰਦਾਰ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰਮਜੀਤ ਸਿੰਘ ਪਾਸੀ ਨੇ ਮੀਟਿੰਗ ’ਚ ਸ਼ਾਮਲ ਸਾਥੀਆਂ ਦਾ ਧੰਨਵਾਦ ਕਰਦਿਆਂ ਮੰਗਾਂ ਦੀ ਪ੍ਰਾਪਤੀ ਲਈ ਇਕੱਠੇ ਹੋਕੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਸਮੇ ਜੰਗਵੰਤ ਸਿੰਘ, ਹੰਸ ਰਾਜ, ਸਰੂਪ ਰਾਮ, ਅਸ਼ੋਕ ਗੁਪਤਾ, ਰਾਜ ਕੁਮਾਰ, ਗੁਰਨਾਮ ਸਿੰਘ, ਨਾਥ ਸਿੰਘ, ਮੇਜਰ ਸਿੰਘ ਕੁੱਬੇ, ਹਰਚਰਨ ਸਿੰਘ, ਸਤੀਸ਼ ਕੁਮਾਰ ਕਾਨੂਗੋ, ਚਮਕੌਰ ਸਿੰਘ, ਹੀਰਾ ਲਾਲ, ਅਸ਼ੋਕ ਕੁਮਾਰ ਲੰਕਚਰਾਰ, ਬਿੱਕਰ ਸਿੰਘ, ਗੁਰਜੰਟ ਕੰਰੇ, ਦਰਸ਼ਨ ਪੂਹਲਾ, ਸੁਰਜੀਤ ਸਿੰਘ, ਕੈਲਾਸ਼ ਦਾਸ, ਪਵਨ ਕੁਮਾਰ, ਜ਼ੋਰਾ ਸਿੰਘ ਕਾਨੂਗੋ, ਲਛਮਣ ਸਿੰਘ ਤੇ ਰਾਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।