ਸਿਹਤ ਸੇਵਾਵਾਂ 'ਚ ਨਰਸਿੰਗ ਸਟਾਫ ਦਾ ਅਹਿਮ ਯੋਗਦਾਨ
ਸਿਹਤ ਸੇਵਾਵਾਂ 'ਚ ਨਰਸਿੰਗ ਸਟਾਫ ਦਾ ਅਹਿਮ ਯੋਗਦਾਨ
Publish Date: Tue, 12 May 2026 04:37 PM (IST)
Updated Date: Tue, 12 May 2026 04:39 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਹਸਪਤਾਲਾਂ ’ਚ ਮਰੀਜ਼ਾਂ ਤੇ ਜੱਚਾ-ਬੱਚਾ ਦੀ ਦੇਖਭਾਲ, ਇਲਾਜ ਅਤੇ ਟੀਕਾਕਰਨ ਚ ਨਰਸਿੰਗ ਸਟਾਫ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਨਰਸਾਂ ਮਨੁੱਖਤਾ ਦੀ ਸੇਵਾ ਚ ਨਿਰਸਵਾਰਥ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਨ੍ਹਾਂ ਦੀਆਂ ਸੇਵਾਵਾਂ ਤੋਂ ਬਿਨਾਂ ਮਰੀਜ਼ ਦੇ ਸੰਪੂਰਨ ਇਲਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਹਰੀਪਾਲ ਸਿੰਘ ਸਿੱਧੂ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਉਣ ਸਮੇਂ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਨਰਸ ਦਿਵਸ ਹਰ ਸਾਲ 12 ਮਈ ਨੂੰ ਫਲੋਰੈਂਸ ਨਾਈਟਿੰਗੇਲ ਨਾਮ ਦੀ ਨਰਸ ਨੂੰ ਸਮਰਪਿਤ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਨੇ ਸਾਲ 1853-1856 ਚ ਕਰੀਮੀਆ ਦੇ ਯੁੱਧ ਚ ਆਪਣੀਆਂ ਦਿਨ-ਰਾਤ ਸੇਵਾਵਾਂ ਨਿਰਸਵਾਰਥ ਨਿਭਾਉਂਦਿਆਂ ਸੈਨਿਕਾਂ ਦੀਆਂ ਜਾਨਾਂ ਬਚਾਈਆਂ। ਅੰਤਰਰਾਸਟਰੀ ਨਰਸਿੰਗ ਕੌਂਸਲ ਨੇ 1974 ਚ ਇਸ ਦਿਨ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਮਨਾਉਣ ਦੀ ਪ੍ਰਵਾਨਗੀ ਦਿੱਤੀ। ਨਰਸਿੰਗ ਸਿਸਟਰ ਸਿਵਲ ਹਸਪਤਾਲ ਬਰਨਾਲਾ ਦਿਲਪ੍ਰੀਤ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਜਸਪ੍ਰੀਤ ਕੌਰ, ਕੁਲਵੰਤ ਕੌਰ ਅਤੇ ਮਨਜੀਤ ਕੌਰ, ਸਤਨਾਮ ਕੌਰ ਸਿਹਤ ਸੁਪਰਵਾਈਜ਼ਰ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ, ਜੋ ਬੱਚੇ ਦੇ ਜਨਮ ਸਮੇਂ ਤੋਂ ਕਿਸੇ ਵੀ ਕਿਸਮ ਦੀ ਬਿਮਾਰੀ ਅਤੇ ਕਿਸੇ ਵੀ ਐਮਰਜੰਸੀ ਸਮੇਂ ਡਾਕਟਰਾਂ ਵੱਲੋਂ ਸੁਝਾਏ ਇਲਾਜ ਕਰਨ ਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀਆਂ ਹਨ। ਨਰਸਿੰਗ ਸਟਾਫ ਤੋਂ ਬਿਨਾਂ ਹਸਪਤਾਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਬਲਰਾਜ ਸਿੰਘ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਪ੍ਰਿੰਸ ਗੁਪਤਾ ਫਸਿਲਿਟੀ ਮੈਨੇਜਰ, ਸਿਵਲ ਹਸਪਤਾਲ ਬਰਨਾਲਾ ਦਾ ਨਰਸਿੰਗ ਸਟਾਫ ਅਤੇ ਏ ਐਨ ਐਮ ਹਾਜ਼ਰ ਸਨ।