ਸਫਾਈ ਕਰਮਚਾਰੀਆਂ ਨੇ ਵਜਾਇਆ ਸੰਘਰਸ਼ ਦਾ ਬਿਗੁਲ
ਸਫਾਈ ਕਰਮਚਾਰੀਆਂ ਨੇ ਬਜਾਇਆ ਸੰਘਰਸ਼ ਦਾ ਬਿਗਲ
Publish Date: Wed, 06 May 2026 06:47 PM (IST)
Updated Date: Wed, 06 May 2026 06:50 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸਥਾਨਕ ਸ਼ਹਿਰ ਦੀ ਸਫ਼ਾਈ ਕਰਮਚਾਰੀ ਯੂਨੀਅਨ ਨੇ ਮੰਗਾਂ ਲਈ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਸੁਖਵਿੰਦਰ ਸਿੰਘ ਰੱਤੀ ਅਤੇ ਵਾਈਸ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ, ਕਿ ਅੱਜ ਤੋਂ ਸਾਡੇ ਵੱਲੋਂ ਮੁਕੰਮਲ ਹੜਤਾਲ ਕੀਤੀ ਗਈ ਹੈ ਇਹ ਹੜਤਾਲ ਸੂਬਾ ਪੱਧਰੀ ਸੱਦੇ ਤਹਿਤ ਆਪਣੀ ਹਕੀ ਮੰਗਾਂ ਦੀ ਪੂਰਤੀ ਨਾਲ ਸੰਬੰਧਿਤ ਹੈ। ਉਨ੍ਹਾਂ ਮੰਗਾਂ ਸਬੰਧੀ ਜ਼ਿਕਰ ਕਰਦਿਆਂ ਕਿਹਾ ਕਿ ਜੋ ਮੁਲਾਜ਼ਮਾਂ ਕੰਟਰੈਕਟ ਬੇਸ ਤੇ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਜੋ ਮੁਲਾਜ਼ਮ ਆਊਟ ਸੋਰਸ ਤੇ ਹਨ ਉਨ੍ਹਾਂ ਕਾਮਿਆਂ ਨੂੰ ਕੰਟਰੈਕਟ ਵੇਸ ਤੇ ਕੀਤਾ ਜਾਵੇ। ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਇਸ ਸਮੇਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ ਨੇ ਕਿਹਾ, ਕਿ ਸਫਾਈ ਕਾਮਿਆਂ ਦੀ ਮੌਜੂਦਾ ਹਾਲਤ ਤਰਸਯੋਗ ਹੈ। ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰਾਂ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਉਨਾ ਮੰਗ ਕੀਤੀ ਕਿ ਸਫਾਈ ਕਾਮਿਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਸਮੇਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਸਮੂਹ ਕਰਮਚਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ, ਕਿ ਸਫਾਈ ਕਾਮਿਆਂ ਦੀਆਂ ਹੱਕੀ ਮੰਗਾਂ ਮੰਨਣ ਤੱਕ ਹੜਤਾਲ ਜਾਰੀ ਰਹੇਗੀ। ਇਸ ਸਮੇਂ ਨਰੇਸ਼ ਕੁਮਾਰ, ਮੱਖਣ ਸਿੰਘ, ਬੱਬੂ, ਸੁਰੇਸ਼ ਕੁਮਾਰ, ਧਰਮ ਸਿੰਘ, ਰਾਜਿੰਦਰ ਕੌਰ, ਮਲਕਾ ਦੇਵੀ, ਮਾਲੀ ਦੇਵੀ, ਜਸਵੀਰ ਕੌਰ ਮੌਜੂਦ ਸਨ।