ਅਫ਼ੀਮ ਬਰਾਮਦ, ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਅਫ਼ੀਮ ਬਰਾਮਦ, ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
Publish Date: Wed, 13 May 2026 04:56 PM (IST)
Updated Date: Wed, 13 May 2026 04:57 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ ਦੋ ਵਿਅਕਤੀਆਂ ਪਾਸੋਂ ਅਫ਼ੀਮ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਸਮੇਤ ਕਰਮਚਾਰੀਆਂ ਚੈਕਿੰਗ ’ਤੇ ਜਾ ਰਿਹਾ ਸੀ ਤਾਂ ਮੱਝੂਕੇ ਹੁੰਦਾ ਹੋਇਆ ਜਦ ਪੁਲਿਸ ਪਾਰਟੀ ਪਲਾਟ ਕਰਾਸ ਕਰ ਕੇ ਥੋੜ੍ਹਾ ਅੱਗੇ ਪਹੁੰਚੀ ਤਾਂ ਸਾਹਮਣੇ ਤੋਂ ਦੋ ਵਿਅਕਤੀ ਜਿਨ੍ਹਾਂ ’ਚੋਂ ਇੱਕ ਵਿਅਕਤੀ ਦੇ ਪੱਗ ਬੰਨ੍ਹੀ ਹੋਈ ਤੇ ਦੂਸਰਾ ਵਿਅਕਤੀ ਮੋਨਾ ਪਿੰਡ ਹਿੰਮਤਪੁਰਾ ਸਾਈਡ ਤੋਂ ਪੈਦਲ ਆਉਂਦੇ ਦਿਖਾਈ ਦਿੱਤਾ, ਜਿਨ੍ਹਾਂ ’ਚੋਂ ਇਕ ਵਿਅਕਤੀ ਦੇ ਸੱਜੇ ਹੱਥ ਇੱਕ ਥੈਲਾ ਪਲਾਸਟਿਕ ਫੜਿਆ ਹੋਇਆ ਸੀ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇਕਦਮ ਘਬਰਾ ਗੲਤੇ ਭੱਜਣ ਲੱਗੇ ਜਿਨ੍ਹਾਂ ਪੁਲਿਸ ਨੈ ਕਾਬੂ ਕਰਕੇ 1 ਕਿੱਲ 22 ਗ੍ਰਾਮ ਅਫ਼ੀਮ ਬਰਾਮਦ ਕੀਤੀ। ਪੁਲਿਸ ਨੇ ਜਸਪਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਤੇ ਜਸਵੀਰ ਸਿੰਘ ਪੁੱਤਰ ਜੀਤ ਸਿੰਘ ਵਾਸੀਆਨ ਮੀਆ ਸਿੰਘ ਵਾਲਾ ਜਿਲ੍ਹਾ ਫਿਰੋਜਪੁਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 1 ਕਿਲੋ 22 ਗਰਾਮ ਅਫੀਮ ਕਾਲਾ/ਭੁਰਾ ਰੰਗ ਬਰਾਮਦ ਕੀਤਾ ਗਿਆ।