ਜਿਹੜੇ ਐੱਮਸੀ ਕੰਮ ਕਰਦੇ ਨੇ, ਓਹੀ ਜਿੱਤਦੇ ਹਨ : ਮੀਤ ਹੇਅਰ
ਜਿਹੜੇ ਐਮਸੀ ਕੰਮ ਕਰਦੇ ਨੇ, ਓਹੀ ਜਿੱਤਦੇ ਹਨ :ਮੀਤ ਹੇਅਰ
Publish Date: Sat, 30 May 2026 06:19 PM (IST)
Updated Date: Sun, 31 May 2026 04:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜਿਹੜੇ ਐਮਸੀ ਕੰਮ ਕਰਦੇ ਨੇ, ਲੋਕ ਉਨ੍ਹਾਂ ਨੂੰ ਸਦਾ ਜਿਤਾਉਂਦੇ ਰਹਿੰਦੇ ਹਨ, ਜਿਹੜੇ ਜਿੱਤਕੇ ਕਿੜਾਂ ਕੱਢਦੇ ਹਨ, ਉਹ ਸਿਰਫ਼ ਇਕ ਵਾਰ ਹੀ ਕੌਂਸਲਰ ਬਣਦੇ ਹਨ, ਤੁਸੀਂ ਵੈਰ ਵਿਰੋਧ ਈਰਖਾ ਤਿਆਗਕੇ ਸਫਲ ਰਾਜਨੀਤੀ ਦੀ ਪਾਰੀ ਸ਼ੁਰੂ ਕਰਦਿਆਂ ਸਭ ਦੇ ਕੰਮ ਕਰਨੇ ਹਨ। ਇਹ ਸ਼ਬਦ ਮੰਚ ਤੋਂ ਸੰਬੋਧਨ ਹੁੰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਕਲੱਬ ’ਚ ਨਗਰ ਨਿਗਮ ਬਰਨਾਲਾ ਦੇ ਜਿੱਤੇ ਹੋਏ 36 ਕੌਂਸਲਰਾਂ ਦੇ ਸਨਮਾਨ ਸਮਾਰੋਹ ਮੌਕੇ ਸਾਂਝੇ ਕੀਤੇ। ਉਨ੍ਹਾਂ ਸਾਰੇ ਕੌਂਸਲਰਾਂ ਨੂੰ ਇਹ ਗੱਲ ਵੀ ਕਹੀ ਕਿ ਉਨ੍ਹਾਂ ਦਾ ਵਾਰਡ ਵਾਸੀਆਂ ਵੱਲੋਂ ਕਿਸੇ ਦਾ ਵੀ ਫੋਨ ਨਾ ਚੁੱਕਣ ਦਾ ਉਲਾਂਭਾ ਨਹੀਂ ਆਉਣਾ ਚਾਹੀਦਾ। ਮੀਤ ਹੇਅਰ ਨੇ ਕਿਹਾ ਕਿ ਤੁਸੀਂ ਵੱਖ ਵੱਖ ਪਾਰਟੀਆਂ ਦੇ ਸਿਆਸੀ ਧਰੁੰਦਰਾਂ ਨੂੰ ਹਰਾਕੇ ਜਿੱਤੇ ਹੋ। ਜਿਨ੍ਹਾਂ ਨੂੰ ਇਹ ਘਮੰਡ ਸੀ, ਉਹ ਕਦੇ ਵੀ ਨਹੀਂ ਹਾਰਣਗੇ, ਤੁਸੀਂ ਉਨ੍ਹਾਂ ਨੂੰ ਇਸ ਚੋਣ ’ਚ ਹਾਰ ਦਿੱਤੀ ਹੈ। ਲੋਕਾਂ ਨੇ ਥੋਨੂੰ ਜਿਤਾਇਆ ਹੈ, ਲੋਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ, ਤੁਸੀਂ ਹਮੇਸ਼ਾ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣ ਲਈ ਹਮੇਸ਼ਾ ਤਤਪਰ ਰਹੋ, ਉਨ੍ਹਾਂ ਦੀਆਂ ਉਮੀਦਾਂ ਨੂੰ ਕਦੇ ਵੀ ਨਾ ਟੁੱਟਣ ਦਿਓ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਰੱਖਿਆ ਮੈਨੂੰ ਸਭਨੇ ਚੁਣਿਆ, ਮੈਂ ਸਭ ਦਾ ਨੁਮਾਇੰਦਾ ਹਾਂ। ਮੈਂ ਹਰ ਇਕ ਦੇ ਕੰਮ ਨੂੰ ਪਹਿਲ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਅਸੂਲ ਹੈ, ਕਿ ਜਿਸਨੇ ਇਸ ਵਾਰ ਵੋਟ ਨਹੀਂ ਪਾਈ, ਉਸਨੂੰ ਵੀ ਗਲੇ ਲਗਾਓ, ਉਹ ਅਗਲੀ ਵਾਰ ਤੁਹਾਨੂੰ ਵੋਟ ਜ਼ਰੂਰ ਪਾਏਗਾ। ਰਾਜਨੀਤੀ ਦਾ ਨਹੀਂ ਕੁਦਰਤ ਦਾ ਵੀ ਇਹੀ ਅਸੂਲ ਹੈ, ਜੇਕਰ ਤੁਸੀਂ ਅੱਗੇ ਵਧਣਾ ਹੈ, ਤਾਂ ਕੰਮ ਕਰਨਾ ਪਵੇਗਾ। :ਬਾਕਸ ਨਿਊਜ: ਮੈਂ ਥੋਡੀ ਚੋਣ ਖੁਦ ਲੜੀ, ਤੁਸੀਂ ਮੇਰੀ ਚੋਣ ਖੁਦ ਲੜਣੀ ਹੈ: ਮੀਤ ਹੇਅਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਗੱਲ ਮੀਤ ਹੇਅਰ ਨੇ ਆਪਣੇ ਸੰਬੋਧਨ ਰਾਹੀ ਕਹੀ ਕਿ ਉਹ ਨਗਰ ਨਿਗਮ ਦੇ 50 ਵਾਰਡਾਂ ’ਚ ਆਪ ਦੇ ਉਮੀਦਵਾਰਾਂ ਦੇ ਹੱਕ ’ਚ ਜਿਸਨੇ ਬੁਲਾਇਆ, ਉਸੇ ਟਾਈਮ ਉਸਨੇ ਜਾ ਕੇ ਪ੍ਰਚਾਰ ਹੀ ਨਹੀਂ ਕੀਤਾ, ਝੋਲੀ ਅੱਡ ਖੁਦ ਵੋਟਾਂ ਮੰਗ, ਖੁਦ ਦੀ ਚੋਣ ਸਮਝਕੇ ਨਗਰ ਨਿਗਮ ਦੀ ਚੋਣ ਲੜੀ। ਸਿਖਰ ਦੁਪਹਿਰੇ ਵੀ ਅਰਾਮ ਨਹੀਂ ਕੀਤ, ਸਗੋਂ ਸੈਂਕੜੇ ਲੋਕਾਂ ਨਾਲ ਫੋਨ ’ਤੇ ਨਿੱਜੀ ਰਾਬਤਾ ਕਰਕੇ ਪਾਰਟੀ ਲਈ ਵੋਟ ਮੰਗ ਕੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਹੈ, ਜਿਸਦਾ ਇਹ ਨਤੀਜਾ ਰਿਹਾ ਹੈ। ਹੁਣ 2027 ’ਚ ਸਾਰੇ ਹੀ ਕੌਂਸਲਰਾਂ ਨੇ ਆਪਣੀ ਖੁਦ ਦੀ ਚੋਣ ਸਮਝਕੇ ਮੇਰੀ ਚੋਣ ਨੂੰ ਲੜਣਾ ਹੈ ਤੇ ਜਿੱਤ ਯਕੀਨੀ ਬਣਾਕੇ ਪੰਜਾਬ ’ਚ ਮੁੜ ਆਪ ਦੀ ਸਰਕਾਰ ਬਣਾਉਣੀ ਹੈ। ਮੀਤ ਹੇਅਰ ਨੇ ਕਿਹਾ ਕਿ ਜੋ ਜਿੱਤੇ ਹਨ, ਉਨ੍ਹਾਂ ਨੂੰ ਵਧਾਈ। ਜੋ ਕੁੱਝ ਵੋਟਾਂ ਤੇ ਜਾਂ ਕੁੱਝ ਕਾਰਣਾਂ ਕਰਕੇ ਜਿੱਤਣ ਤੋਂ ਖੁੰਝ ਗਏ, ਉਹ ਵੀ ਆਪਣੇ ਵਾਰਡ ਦੇ ਕੌਂਸਲਰ ਬਣਕੇ ਲੋਕਾਂ ਦੀ ਸੇਵਾ ’ਚ ਹਾਜਰ ਰਹਿਣ ਤੇ ਸਰਕਾਰ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ। :ਬਾਕਸ ਨਿਊਜ: ਪਿਛਲੀ ਵਾਰ ਤਿੰਨ, ਐਂਤਕੀ 36 ਕੌਂਸਲਰ: ਮੀਤ ਹੇਅਰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਵਿਧਾਨ ਸਭਾ ’ਚ 2017 ’ਚ ਸਿਰਫ 20 ਵਿਧਾਇਕ ਬਣੇ ਸਨ, 2022 ’ਚ 92 ਵਿਧਾਇਕ ਨਾਲ ਲੋਕਾਂ ਨੇ ਇਕਪਾਛੜ ਸਰਕਾਰ ਬਣਾਈ। ਇਸੇ ਤਰ੍ਹਾਂ ਹੀ ਪਿਛਲੀ ਵਾਰ ਨਗਰ ਕੌਂਸਲ ਬਰਨਾਲਾ ’ਚ ਸਿਰਫ਼ ਤਿੰਨ ਕੌਂਸਲਰ ਜਿੱਤੇ ਸਨ, ਇਸ ਵਾਰ ਨਗਰ ਨਿਗਮ ’ਚ ਲੋਕਾਂ ਨੇ 36 ਕੌਂਸਲਰ ਆਮ ਆਦਮੀ ਪਾਰਟੀ ਦੇ ਜਿਤਾਕੇ ਦੋ ਤਿਹਾਈ ਤੋਂ ਵੱਧ ਬਹੁਮਤ ਦੇ ਕੇ ਆਪ ਦਾ ਮੇਅਰ ਚੁਣਨਾ ਹੈ। ਸਰਕਾਰ ਦੇ ਕੰਮਾਂ ਦੀ ਗਿਣਤੀ ਕਰਦਿਆਂ ਉਨ੍ਹਾਂ ਜਿਥੇ 90 ਫੀਸਦੀ ਲੋਕਾਂ ਨੂੰ ਮੁਫ਼ਤ ਬਿਜਲੀ, ਖੇਤੀ ਸੂਬੇ ਲਈ ਪ੍ਰਮੁਖਤਾ ਨਾਲ ਲੋਕਾਂ ਨੂੰ ਨਹਿਰੀ ਪਾਣੀ, 10 ਲੱਖ ਦੇ ਸਿਹਤ ਬੀਮੇ ਤੋਂ ਇਲਾਵਾ ਜੁਲਾਈ ’ਚ ਮਹਿਲਾਵਾਂ ਨੂੰ ਚਾਰ ਮਹੀਨਿਆਂ ਦਾ ਇਕੱਠਾ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ 4000-4000 ਹਜਾਰ ਰੁਪਏ ਉਨ੍ਹਾਂ ਦੇ ਖਾਤੇ ’ਚ ਆ ਜਾਣਗੇ। ਇਹੀ ਮਾਵਾਂ ਭੈਣਾਂ ਨੇ ਮੁੜ 2027 ’ਚ ਭਗਵੰਤ ਸਿੰਘ ਮਾਨ ਨੂੰ ਦੋਬਾਰਾ ਮੁੱਖ ਮੰਤਰੀ ਬਣਾਉਂਦਿਆਂ ਆਪ ਦੀ ਸਰਕਾਰ ਬਣਾ ਦੇਣੀ ਹੈ। :ਬਾਕਸ ਨਿਊਜ: ਆਪ ਦੇ 36 ਕੌਂਸਲਰਾਂ ਦਾ ਮੀਤ ਹੇਅਰ ਨੇ ਕੀਤਾ ਸਨਮਾਨ ਬਰਨਾਲਾ ਕਲੱਬ ’ਚ ਨਗਰ ਨਿਗਮ ਬਰਨਾਲਾ ਦੇ ਚੁਣੇ ਗਏ 36 ਕੌਂਸਲਰਾਂ, ਮਹਿਲਾ ਕੋਂਸਲਰਾਂ ਦੇ ਪਰਿਵਾਰ ਤੇ ਚੋਣ ਮੁਹਿੰਮ ’ਚ ਮੋਹਰੀ ਰੋਲ ਅਦਾ ਕਰਨ ਵਾਲੇ ਆਪ ਆਗੂ ਤੇ ਵਰਕਰਾਂ ਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਇਸ਼ਵਿੰਦਰ ਸਿੰਘ ਜੰਡੂ, ਐਸੀ ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸੀਤਲ ਬੰਟੀ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਾਮਨਵਾਸੀਆ, ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸਾਬਕਾ ਮੀਤ ਪ੍ਰਧਾਨ ਪਰਮਜੀਤ ਸਿੰਘ ਜੋਂਟੀ ਮਾਨ, ਓਐਸਡੀ ਹਸਨਪ੍ਰੀਤ ਭਾਰਦਵਾਜ, ਲਵਪ੍ਰੀਤ ਦੀਵਾਨਾ, ਵਿੱਕੀ ਧਾਲੀਵਾਲ, ਨੀਰਜ ਜਿੰਦਲ, ਬਿੰਦਰ ਸੰਧੂ, ਗੁਰਨੈਬ ਸੰਧੂ ਸਣੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜਰ ਸਨ। :ਬਾਕਸ ਨਿਊਜ: ਆਪ ਨੂੰ 46.73, ਕਾਂਗਰਸ ਨੂੰ 16.2, ਅਕਾਲੀ ਦਲ ਨੂੰ 11.21, ਬੀਜੇਪੀ ਨੂੰ 12.48, ਅਜਾਦ ਨੂੰ 5.68, ਬਸਪਾ ਨੂੰ 0.4 ਤੇ ਨੋਟਾ ਨੂੰ 0.5 ਫੀਸਦੀ ਪਈ ਵੋਟ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈਸ ਦੇ ਰੂਬਰੂ ਹੁੰਦਿਆਂ ਇਸ ਗੱਲ ਦੀ ਖੁਸ਼ੀ ਜਾਹਿਰ ਕੀਤੀ ਕਿ ਨਗਰ ਨਿਗਮ ਬਰਨਾਲਾ ਦੀ ਚੋਣ ’ਚ ਆਮ ਆਦਮੀ ਪਾਰਟੀ ਨੂੰ 46.73 ਫੀਸਦੀ ਵੋਟ ਪਈ ਹੈ। ਜਦਕਿ ਵਿਰੋਧੀ ਕਾਂਗਰਸ ਪਾਰਟੀ ਨੂੰ 16.2 ਫੀਸਦੀ ਵੋਟਾਂ ਪਈਆਂ ਹਨ। ਤੀਜੇ ਨੰਬਰ ’ਤੇ ਭਾਰਤੀ ਜਨਤਾ ਪਾਰਟੀ ਨੂੰ 12.48 ਫੀਸਦੀ ਵੋਟਾਂ ਪਈਆਂ, ਜਦਕਿ ਚੌਥੇ ਨੰਬਰ ’ਤੇ ਸ੍ਰੋਮਣੀ ਅਕਾਲੀ ਦਲ ਨੇ ਸਿਰਫ 11.21 ਫੀਸਦੀ ਵੋਟਾਂ ਨਾਲ ਹੀ ਸਬਰ ਕੀਤਾ ਹੈ। ਜਦਕਿ ਅਜਾਦ ਉਮੀਦਵਾਰਾਂ ਨੂੰ 5.68 ਫੀਸਦੀ ਵੋਟਾਂ ਪਈਆਂ ਹਨ। ਨਗਰ ਨਿਗਮ ਬਰਨਾਲਾ’ਚ ਇਕ ਗੱਲ ਬੜੀ ਗੌਰ ਨਾਲ ਦੇਖਣ ਵਾਲੀ ਹੈ, ਕਿਸੇ ਸਮੇਂ ਨੈਸ਼ਨਲ ਪਾਰਟੀ ਵਜੋਂ ਬਹੁਜਨ ਸਮਾਜ ਪਾਰਟੀ ਨੂੰ ਨੋਟਾ ਤੋਂ ਵੀ ਘੱਟ 0.4 ਫੀਸਦੀ ਵੋਟਾਂ ਪਈਆਂ, ਜਦਕਿ ਉਸਤੋਂ ਇਕ ਫੀਸਦੀ ਵੱਧ ਨੋਟਾ ਨੇ 0.5 ਫੀਸਦੀ ਵੋਟਾਂ ਪਈਆਂ।