ਦਰਦਨਾਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ
ਦਰਦਨਾਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ
Publish Date: Wed, 08 Apr 2026 04:39 PM (IST)
Updated Date: Wed, 08 Apr 2026 04:41 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਸ਼ਹਿਰ ਵਿਚ ਓਵਰਬ੍ਰਿਜ ਦੇ ਖਤਮ ਹੁੰਦੇ ਪਾਤੜਾਂ ਰੋਡ ਉੱਤੇ ਸਵੇਰੇ ਇੱਕ ਦੋ ਗੱਡੀਆਂ ਦੇ ਵਿੱਚ ਭਿਆਨਕ ਟੱਕਰ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਤਿੰਨ ਵਿਅਕਤੀ ਏਅਰਪੋਰਟ ਦਿੱਲੀ ਤੋਂ ਮਹਿਲਾਂ ਚੌਂਕ ਨੂੰ ਜਾ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਤਰਸੇਮ ਲਾਲ ਸ਼ਰਮਾ ਨੇ ਕਿਹਾ ਕਿ ਦਿੜ੍ਹਬਾ ਅੰਦਰ ਪਾਤੜਾਂ ਰੋਡ ਤੇ ਇੱਕ ਕਾਰ ਨੂੰ ਪਿੱਛੋਂ ਤੇਜ਼ੀ ਨਾਲ ਆ ਰਹੀ ਵੀ ਪਿੱਕ ਅੱਪ ਗੱਡੀ ਜ਼ੋਰਦਾਰ ਟੱਕਰ ਮਾਰੀ। ਜਿਸ ਨਾਲ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮੇਜਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬੀਰ ਕਲਾਂ ਉਮਰ 50 ਸਾਲ ਹੋਈ ਹੈ। ਉਸ ਦੇ ਨਾਲ ਬੈਠੇ ਇੱਕ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਦਾ ਬਚਾਅ ਹੋ ਗਿਆ ਹੈ। ਮੇਜਰ ਸਿੰਘ ਏਅਰਪੋਰਟ ਦਿੱਲੀ ਤੋਂ ਆਪਣੇ ਕਿਸੇ ਸਾਕ ਸਬੰਧੀ ਨੂੰ ਛੱਡ ਕੇ ਵਾਪਸ ਆਪਣੇ ਪਿੰਡ ਬੀਰ ਕਲਾਂ ਜਾ ਰਿਹਾ ਸੀ। ਪੁਲਿਸ ਨੇ ਪਿਕਅੱਪ ਡਰਾਈਵਰ ਸ਼ਕਤੀ ਸਿੰਘ ਵਾਸੀ ਸੂਰਤਗੜ੍ਹ ਰਾਜਸਥਾਨ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। ਸ਼ਕਤੀ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਉਸਦੀ ਭਾਲ ਕਰ ਰਹੀ ਹੈ।