ਛੱਪੜ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ
ਛੱਪੜ ’ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ
Publish Date: Thu, 07 May 2026 07:52 PM (IST)
Updated Date: Fri, 08 May 2026 04:18 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਕੋਟਦੂਨਾ ਵਿਖੇ ਛੱਪੜ ’ਚ ਡੁੱਬਣ ਕਾਰਨ ਇਕ ਵਿਅਤਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੱਖਣ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਕੋਟਦੁਨਾ ਰਾਤ ਸਮੇਤ ਅਚਾਨਕ ਪਿੰਡ ’ਚ ਬਣੇ ਛੱਪੜ ’ਚ ਡਿੱਗ ਗਿਆ, ਪਰ ਉਹ ਬਾਹਰ ਨਾ ਨਿੱਕਲ ਸਕਿਆ। ਜਿਸ ਦਾ ਪਤਾ ਲੱਗਣ ’ਤੇ ਤੁਰੰਤ ਪਿੰਡ ਵਾਸੀਆਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਬਾਹਰ ਕਢਵਾਇਆ ਗਿਆ। ਇਸ ਮਾਮਲੇ ਸਰਪੰਚ ਗੁਰਵਿੰਦਰ ਸਿੰਘ ਗਿੰਦੀ ਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੱਖਣ ਸਿੰਘ ਆਪਣੇ ਕੰਮ ਤੋਂ ਆ ਰਿਹਾ ਸੀ ਤਾਂ ਉਸ ਦਾ ਪੈਰ ਤਿਲਕਣ ਕਾਰਨ ਅਚਾਨਕ ਉਹ ਛੱਪੜ ’ਚ ਡਿੱਗ ਗਿਆ। ਜਿਸ ਦੀ ਛੱਪੜ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਗੋਤਾਖੋਰਾਂ ਵੱਲੋਂ ਬਾਹਰ ਕੱਢਵਾਇਆ ਗਿਆ ਹੈ।