7 ਕੁਵਿੰਟਲ ਭੁੱਕੀ ਸਣੇ ਇਕ ਕਾਬੂ
25 ਲੱਖ ਦੀ 7 ਕੁਵਿੰਟਲ ਭੁੱਕੀ ਸਣੇ ਇੱਕ ਕਾਬੂ
Publish Date: Thu, 28 May 2026 06:04 PM (IST)
Updated Date: Fri, 29 May 2026 04:11 AM (IST)

ਤਾਜ ਮੁਹੰਮਦ ਨੂੰ ਪਹਿਲਾਂ ਵੀ ਇਕ ਮਾਮਲੇ ’ਚ 10 ਸਾਲ ਦੀ ਹੋ ਚੁੱਕੀ ਹੈ ਸਜਾ : ਡੀਐੱਸਪੀ : ਟਰੱਕ ਬਰਾਮਦ, ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਬਾਕੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਨੇ 7 ਕੁਵਿੰਟਲ ਭੁੱਕੀ ਦੇ ਟਰੱਕ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬਰਮਾਦ ਕੀਤੀ ਭੁੱਕੀ ਦੀ ਬਜ਼ਾਰੀਆਂ ਕੀਮਤ 25 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ 2 ਵਿਅਕਤੀਆਂ ਨੂੰ ਹੋਰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਸਿਟੀ 2 ਦੇ ਐੱਸਐੱਚਓ ਸਰੀਫ਼ ਖਾਨ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਤਾਜ ਮੁਹੰਮਦ ਪੁੱਤਰ ਅਲੀ ਸੋਰ ਵਾਸੀ ਈਦਗਾਹ ਰੋਡ ਮਾਲੇਰਕੋਟਲਾ ਨੇ ਗੈਂਗ ਬਣਾਇਆ ਹੋਇਆ ਹੈ। ਜੋ ਆਪਣੇ ਟਰੱਕ/ਕੰਟੇਨਰ (ਪੀਬੀ 13ਬੀਟੀ 9595) ’ਚ ਬਾਹਰਲੀ ਸਟੇਟ ਤੋਂ ਭਾਰੀ ਮਾਤਰਾ ’ਚ ਭੁੱਕੀ ਚੂਰਾ ਪੋਸਤ ਲਿਆ ਕੇ ਅੱਗੇ ਸ਼ਹਿਰ ਬਰਨਾਲਾ ’ਚ ਲਾਲਾ ਸਿੰਘ ਪੁੱਤਰ ਨਾਮਾਲੂਮ ਵਾਸੀ ਨੇੜੇ ਛੱਜੂ ਰੋਸ਼ਨ ਦਾ ਕਾਰਖਾਨਾ ਬਰਨਾਲਾ ਨੂੰ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਤਾਜ ਮੁਹੰਮਦ ਤੇ ਭਵਨ ਸਿੰਘ ਉਕਤਾਨ ਆਪਣੇ ਟਰੱਕ ਨੰਬਰੀ ਉਕਤ ’ਤੇ ਬਾਹਰੀ ਸਟੇਟ ’ਚੋਂ ਭੁੱਕੀ (ਚੂਰਾ ਪੋਸਤ) ਲਿਆ ਕੇ ਇਸਨੂੰ ਸਪਲਾਈ ਕਰਨ ਲਈ ਬਠਿੰਡਾ ਰੋਡ ਤੋਂ ਬਰਨਾਲਾ ਸ਼ਹਿਰ ਵੱਲ ਆ ਰਹੇ ਸਨ। ਪੁਲਿਸ ਨੇ ਨਾਕਾਬੰਦੀ ਕਰਕੇ ਟਰੱਕ ਨੂੰ ਰੋਕਿਆ ਗਿਆ। ਜਿਸ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 35 ਗੱਟੇ ਪਲਾਸਟਿਕ ਕੁੱਲ 7 ਕੁਵਿੰਟਲ ਭੁੱਕੀ ਬਰਾਮਦ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ’ਚ ਤਾਜ ਮੁਹੰਮਦ ਪੁੱਤਰ ਅਲੀ ਸੇਰ ਵਾਸੀ ਸ਼ਾਹਪੁਰ ਜ਼ਿਲ੍ਹਾ ਲੁਧਿਆਣਾ ਹਾਲ ਆਬਾਦ ਨੇੜੇ ਸਾਬਣ ਫੈਕਟਰੀ ਈਦਗਾਹ ਰੋਡ ਮਾਲੇਰਕੋਟਲਾ ਨੂੰ ਮੌਕੇ ’ਤੇ ਟਰੱਕ ਸਮੇਤ ਕਾਬੂ ਕਰ ਲਿਆ। ਇਸ ਮਾਮਲੇ ’ਚ ਭਵਨ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਚੀਮਾ ਸੇਰਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਤੇ ਲਾਲਾ ਸਿੰਘ ਪੁੱਤਰ ਨਾਮਾਲੂਮ ਵਾਸੀ ਨੇੜੇ ਛੱਜੂ ਰੋਸ਼ਨ ਦਾ ਕਾਰਖਾਨਾ ਬਰਨਾਲਾ ਦੇ ਮੁਕੱਦਮਾ ਨੰਬਰ 249 ਐੱਨਡੀਪੀਸੀ ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। : ਤਾਜ ਮੁਹੰਮਦ ਨੂੰ ਪਹਿਲਾਂ ਵੀ ਇੱਕ ਮਾਮਲੇ ’ਚ 10 ਸਾਲ ਦੀ ਹੋ ਚੁੱਕੀ ਹੈ ਸਜਾ : ਡੀਐੱਸਪੀ ਡੀਐਸਪੀ ਬੈਂਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਤਾਜ ਮੁਹੰਮਦ ਦੇ ਖਿਲਾਫ਼ ਪਹਿਲਾਂ ਵੀਥਾਣਾਂ ਸਾਹਬਾਦ ਜਿਲ੍ਹਾ ਕੁਰਕਸ਼ੇਤਰ ਹਰਿਆਣਾ, ਥਾਣਾ ਸਿਟੀ ਨਰਵਾਣਾ ਜਿਲ੍ਹਾ ਜੀਂਦ ਹਰਿਆਣਾ ਵਿਖੇ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਇਸ ਵਿਅਕਤੀ ਦੇ ਖਿਲਾਫ਼ ਥਾਣਾ ਪਾਇਲ ਜਿਲ੍ਹਾ ਖੰਨਾ ਵਿਖੇ 70 ਕਿੱਲੋ ਭੁੱਕੀ ਤੇ ਟਰੱਕ ਬਰਾਮਦ ਹੋਣ ’ਤੇ ਮਾਨਯੋਗ ਅਦਾਲਤ ਵਲੋਂ 10 ਸਾਲ ਦੀ ਸਜਾ ਤੇ ਇੱਕ ਲੱਖ ਦਾ ਜ਼ੁਰਮਾਨਾ ਵੀ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।