- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਤਰਗੜ ਨੇ ਬਿਆਨ ਲਿਖਵਾਇਆ ਕਿ ਉਸਦੀ ਜ਼ਮੀਨ ਮਹਾਂਵੀਰ ਮੰਦਰ ਧਨੌਲਾ ਦੇ ਬੈਕਸਾਇਡ ਲੱਗਦੀ ਹੈ, ਉਸਦੇ ਖੇਤ ਦੇ ਨਾਲ ਭੋਲਾ ਸਿੰਘ ਵੜਿੰਗ ਦੀ ਜ਼ਮੀਨ ਹੈ, ਭੋਲਾ ਸਿੰਘ ਨੇ ਆਪਣੀ ਡੇਢ ਕਿੱਲਾ ਜ਼ਮੀਨ ਹਰਭਜਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਕਾਲਗੜ੍ਹ ਕੋਠੇ ਧਨੌਲਾ ਨੂੰ ਠੇਕੇ ’ਤੇ ਦਿੱਤੀ ਹੋਈ ਹੈ। ਭੋਲਾ ਸਿੰਘ ਵੱਲੋਂ ਠੇਕੇ ’ਤੇ ਦਿੱਤੀ ਗਈ ਜ਼ਮੀਨ ਨੂੰ ਕੋਈ ਰਸਤਾ ਨਹੀਂ ਲੱਗਦਾ ਹੈ, ਭੋਲਾ ਸਿੰਘ ਦੀ ਜ਼ਮੀਨ ਦੇ ਠੇਕੇਦਾਰ ਹਰਭਜਨ ਸਿੰਘ ਨੇ ਉਸਨੂੰ ਬੁਲਾਇਆ ਤੇ ਉਸ ’ਤੇ ਕਸੀਏ ਦਾ ਵਾਰ ਕਰ ਦਿੱਤਾ ਤੇ ਕੁੱਟਮਾਰ ਕੀਤੀ। ਪੁਲਿਸ ਨੇ ਉਕਤ ਮਾਮਲੇ ’ਚ ਮੁਦਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।