ਹਵਾਲਾਤੀ ਤੋਂ ਮੋਬਾਈਲ ਬਰਾਮਦ
ਹਵਾਲਾਤੀ ਤੋਂ ਮੋਬਾਇਲ ਫੋਨ ਬਰਾਮਦ
Publish Date: Fri, 01 May 2026 05:20 PM (IST)
Updated Date: Sat, 02 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜੇਲ੍ਹ ਹਵਾਲਾਤੀ ਤੋਂ ਮੋਬਾਈਲ ਬਰਾਮਦ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਾਕਰੀ ਅਨੁਸਾਰ ਹਵਾਲਾਤੀ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਦਰਸਨ ਸਿੰਘ ਵਾਸੀ ਬੁੱਗਰਾ ਦੀ ਤਲਾਸ਼ੀ ਕੀਤੀ ਗਈ ਤਾਂ ਹਵਾਲਾਤੀ ਉਕਤ ਦੀ ਲੋਅਰ ਦੀ ਜੇਬ ’ਚੋਂ ਇਕ ਮੋਬਾਈਲ ਸਮੇਤ ਸਿੰਮ ਤੇ ਬੈਟਰੀ ਬਰਾਮਦ ਹੋਇਆ।