ਭੰਡਾਰੇ ਲਈ ਰਾਸ਼ਨ ਦੇ ਟਰੱਕ ਰਵਾਨਾ
ਸ੍ਰੀ ਬਦਰੀਨਾਥ ਲੱਗਣ ਵਾਲੇ ਭੰਡਾਰੇ ਲਈ ਰਾਸ਼ਨ ਦੇ ਟਰੱਕ ਰਵਾਨਾ
Publish Date: Mon, 11 May 2026 04:41 PM (IST)
Updated Date: Tue, 12 May 2026 04:03 AM (IST)

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਬਦਰੀ ਵਿਸ਼ਾਲ ਸੇਵਾ ਸਦਨ ਵੱਲੋਂ ਉੱਤਰਾਖੰਡ ਦੇ ਸ੍ਰੀ ਬਦਰੀਨਾਥ ਧਾਮ ਵਿਖੇ ਲੰਗਰ ਲਗਾਇਆ ਜਾਵੇਗਾ ਜੋ ਕਿ 13 ਮਈ ਤੋਂ ਸ਼ੁਰੂ ਹੋ ਕੇ 25 ਜੂਨ ਤੱਕ ਚੱਲੇਗਾ। ਜਿਸਦੀ ਰਾਸ਼ਨ ਸਮੱਗਰੀ ਲੈ ਕੇ ਇੱਕ ਜੱਥਾ ਰਵਾਨਾ ਕੀਤਾ ਗਿਆ। ਅੱਜ ਸ਼ਾਮ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ੍ਰੀ ਬਦਰੀ ਵਿਸ਼ਾਲ ਸੇਵਾ ਸਦਨ ਦੇ ਸਾਰੇ ਮੈਂਬਰ ਇਕੱਠੇ ਹੋਏ। ਜਿੱਥੇ ਕਿ ਦੀਪਕ ਬਾਂਸਲ ਸੋਨੀ (ਆਸਥਾ ਕਲੋਨੀ ਵਾਲੇ) ਅਤੇ ਅਸ਼ੋਕ ਕੁਮਾਰ (ਗਰੀਨ ਕਲੋਨੀ ਵਾਲਿਆਂ) ਨੇ ਮਿਲ ਕੇ ਵਿਧੀ ਪੂਰਵਕ ਪੂਜਾ ਕਰਵਾਈ ਅਤੇ ਪੂਜਾ ਉਪਰੰਤ ਰਾਸ਼ਨ ਵਾਲੀ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਰਾਕੇਸ਼ ਕੁਮਾਰ ਗੋਡ ਨੇ ਦੱਸਿਆ ਕਿ ਸ੍ਰੀ ਬੱਤਰੀ ਵਿਸ਼ਾਲ ਸੇਵਾ ਸਦਨ ਵੱਲੋਂ ਹਰ ਸਾਲ ਹੀ ਬਦਰੀਨਾਥ ਧਾਮ ਵਿਖੇ ਲੰਗਰ ਲਗਾਇਆ ਜਾਂਦਾ ਹੈ। ਇਹ ਲੰਗਰ ਬਰਨਾਲਾ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਇਸ ਵਾਰ ਭੋਲੇ ਬਾਬਾ ਦੀ ਕ੍ਰਿਪਾ ਨਾਲ 13 ਮਈ ਤੋਂ ਲੈ ਕੇ 25 ਜੂਨ ਤੱਕ ਲੰਗਰ ਲਗਾਇਆ ਜਾਵੇਗਾ! ਇਸ ਲੰਗਰ ’ਚ ਸਵੇਰੇ ਤੋਂ ਲੈ ਕੇ ਰਾਤ ਤੱਕ ਯਾਤਰੀਆਂ ਵਾਸਤੇ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਬਦਰੀਨਾਥ ਧਾਮ ਜਾਣ ਵਾਲੇ ਹਰ ਯਾਤਰੀ ਨੂੰ ਉੱਥੇ ਰਹਿਣ ਅਤੇ ਖਾਣ ਪੀਣ ਦੀ ਪੂਰੀ ਸਹੂਲਤ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਇਸ ਮੌਕੇ ਦੀਪਕ ਬਾਂਸਲ ਸੋਨੀ (ਆਸਥਾ ਕਲੋਨੀ ਵਾਲੇ), ਕਪਿਲ ਮਿੱਤਲ (ਮਦਰ ਟੀਚਰ ਸਕੂਲ ਵਾਲੇ), ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਕੁਮਾਰ ਭਦੌੜੀਆ, ਸ੍ਰੀ ਬਦਰੀ ਵਿਸ਼ਾਲ ਸੇਵਾ ਸਦਨ ਦੇ ਸੈਕਟਰੀ ਗੌਰਵ ਗੋਇਲ, ਖਜਾਨਚੀ ਮਨਦੀਪ ਮਿੱਤਲ,ਚੌਧਰੀ ਸ਼ਾਮ ਲਾਲ, ਵਿਕਾਸ ਬਾਂਸਲ ਬੰਟੀ, ਵਿਕਾਸ ਗਰਗ, ਅਨਿਲ ਦੱਤ ਸ਼ਰਮਾ, ਰਾਜ ਕੁਮਾਰ ਧੌਲਾ, ਸੀਤਾ ਰਾਮ, ਗਿਰਧਾਰੀ ਲਾਲ, ਸ਼ਸ਼ੀਕਾਂਤ ਚੋਪੜਾ ਅਤੇ ਬਦਰੀ ਵਿਸ਼ਾਲ ਸੇਵਾ ਸਦਨ ਦੇ ਸਾਰੇ ਮੈਂਬਰ ਹਾਜ਼ਰ ਸਨ।