ਦਿ ਕੋਆਪ੍ਰੇਟਿਵ ਸੁਸਾਇਟੀ ਦੇ ਨਿਰਮਲ ਸਿੰਘ ਢਿੱਲੋਂ ਚੁਣੇ ਪ੍ਰਧਾਨ
ਦੀ ਕੋਆਪ੍ਰੇਟਿਵ ਸੋਸਾਇਟੀ ਧਨੌਲਾ ਦੇ ਨਿਰਮਲ ਸਿੰਘ ਢਿੱਲੋਂ ਚੁਣੇ ਪ੍ਰਧਾਨ
Publish Date: Wed, 08 Oct 2025 05:42 PM (IST)
Updated Date: Wed, 08 Oct 2025 05:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧਨੌਲਾ : ਦਿ ਕੋਆਪ੍ਰੇਟਿਵ ਸੁਸਾਇਟੀ ਧਨੌਲਾ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਸ ਵੇਲੇ ਸਮਾਪਤ ਹੋ ਗਿਆ ਜਦੋਂ 11 ਮੈਂਬਰਾਂ ’ਚੋਂ ਸੱਤ ਮੈਂਬਰ ਗੁਰਤੇਜ ਸਿੰਘ ਮਾਨ, ਗੁਰਦੀਪ ਸਿੰਘ ਮਾਨ, ਸੁਖਵਿੰਦਰ ਸਿੰਘ ਸੁੱਖਾ, ਪਿੱਥੋ ਵਾਲੀਆ, ਬਲੌਰ ਸਿੰਘ ਜਵੰਦਾ ਪਿੰਡੀ, ਜਰਨੈਲ ਸਿੰਘ, ਗੁਰਮੀਤ ਕੌਰ ਆਦਿ ਦੀ ਸਹਿਮਤੀ ਨਾਲ ਨਿਰਮਲ ਸਿੰਘ ਢਿੱਲੋ ਨੂੰ ਪ੍ਰਧਾਨ ਚੁਣ ਲਿਆ। ਇਸ ਮੌਕੇ ਐੱਸਐੱਚਓ ਧਨੌਲਾ ਇੰਸਪੈਕਟਰ ਲਖਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਿਸੇ ਵੀ ਲੜਾਈ-ਝਗੜੇ ਦੇ ਡਰ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਨਿਗਰਾਨੀ ਰੱਖੀ ਹੋਈ ਸੀ। ਇਸ ਮੌਕੇ ਨਿਰਮਲ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਗੁਰਮੀਤ ਕੌਰ, ਮਨਜੀਤ ਕੌਰ, ਬਲੌਰ ਸਿੰਘ, ਲਾਭ ਸਿੰਘ ਆਦਿ ਮੌਜੂਦ ਸਨ ਪਰ ਚਾਰ ਮੈਂਬਰ ਇਸ ਮੌਕੇ ’ਤੇ ਹਾਜ਼ਰ ਨਹੀਂ ਸਨ। ਨਵੇਂ ਚੁਣੇ ਪ੍ਰਧਾਨ ਨਿਰਮਲ ਸਿੰਘ ਢਿੱਲੋ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰੇ ਕਿਸਾਨਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਸੁਸਾਇਟੀ ਦਾ ਕੰਮ ਵਧੀਆ ਢੰਗ, ਅਤੇ ਪੂਰੀ ਇਮਾਨਦਾਰੀ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਉਪਰੰਤ ਉਨ੍ਹਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਰਨਾਲਾ ਰੋਡ ਧਨੌਲਾ ਵਿਖੇ ਜਾ ਕੇ ਅਰਦਾਸ ਕੀਤੀ ਅਤੇ ਲੱਡੂ ਵੰਡੇ। ਇਸ ਮੌਕੇ ਮਨਜੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਮਾਨ, ਰਣਜੀਤ ਸਿੰਘ, ਸੁਰਜੀਤ ਸਿੰਘ, ਸੁਖਪਾਲ ਸਿੰਘ, ਰਮਨਜੀਤ ਸਿੰਘ, ਅਮਨਦੀਪ ਸਿੰਘ, ਕਾਲਾ ਢਿੱਲੋਂ, ਜਗਸੀਰ ਸਿੰਘ, ਅਮਨਾ ਸਿੰਘ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ ਢੀਂਡਸਾ, ਇੰਦਰਜੀਤ ਸਿੰਘ ਪ੍ਰਧਾਨ ਧਨੌਲਾ ਕਾਈ ਕਾਦੀਆਂ ਤੋਂ ਸਰਵਣ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ ਇਲਾਵਾ ਭਾਰੀ ਗਿਣਤੀ ’ਚ ਕਿਸਾਨ ਅਤੇ ਹੋਰ ਪਿੰਡ ਵਾਸੀ ਆਦਿ ਮੌਜੂਦ ਸਨ।