ਨਗਰ ਨਿਗਮ ਬਰਨਾਲਾ ਦੀ ਹੋਈ ਪਹਿਲੀ ਚੋਣ, ਆਪ ਦਾ ਬਣੇਗਾ ਮੇਅਰ
ਨਗਰ ਨਿਗਮ ਬਰਨਾਲਾ ਦੀ ਹੋਈ ਪਹਿਲੀ ਚੋਣ
Publish Date: Fri, 29 May 2026 06:45 PM (IST)
Updated Date: Sat, 30 May 2026 04:05 AM (IST)

: 50 ਵਾਰਡਾਂ ’ਚੋਂ ‘ਆਪ’ 36, ਬੀਜੇਪੀ 7, ਆਜ਼ਾਦ 5 ਤੇ ਕਾਂਗਰਸ 2 ਵਾਰਡਾਂ ’ਚ ਜੇਤੂ : ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲਾ ਦੇ ਨਗਰ ਨਿਗਮ ’ਚ ਨਹੀਂ ਖੋਲ੍ਹਿਆ ਖਾਤਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਕੌਂਸਲ ਬਰਨਾਲਾ ਤੋਂ ਬਣੀ ਨਗਰ ਨਿਗਮ ਦੀ ਇਹ ਪਹਿਲੀ ਚੋਣ ਸੀ, ਜਿਸ ’ਚ ਸੱਤਾਧਿਰ ਪਾਰਟੀ ਆਮ ਆਦਮੀ ਨੇ ਅਕਾਲੀ ਦਲ ਦਾ ਸੁਫ਼ੜਾ ਸਾਫ਼ ਕਰਕੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਆਏ ਚੋਣ ਨਤੀਜਿਆਂ ’ਚ 50 ਵਾਰਡਾਂ ’ਚੋਂ ‘ਆਪ’ 36, ਬੀਜੇਪੀ 7, ਅਜਾਦ 5 ਤੇ ਕਾਂਗਰਸ 2 ਵਾਰਡਾਂ ’ਚ ਜੇਤੂ ਰਹੀ। ‘ਆਪ’ ਨੇ ਦੋ ਤਿਹਾਈ ਤੋਂ ਵੀ ਵੱਧ ਬਹੁਮਤ ਹਾਸਲ ਕਰਕੇ ਆਪਣੀ ਪਾਰਟੀ ਦੇ ਮੇਅਰ ਬਣਾਉਣ ਦਾ ਰਸਤਾ ਪੱਧਰ ਕਰ ਲਿਆ ਹੈ। ਬਰਨਾਲਾ ਦੇ ਵਾਰਡ-1 ਤੋਂ ਆਪ ਦੀ ਪਰਮਜੀਤ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 819 ਵੋਟਾਂ ਪਈਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਮੀਤ ਕੌਰ ਨੂੰ 315 ਤੇ ਨੋਟਾ ਨੂੰ 2 ਵੋਟਾਂ ਪਈਆਂ। ਵਾਰਡ- 1 ’ਚ ਕੁੱਲ 1136 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-2 ਤੋਂ ਆਪ ਦੇ ਜਸਵਿੰਦਰ ਸਿੰਘ ਨੂੰ 654 ਵੋਟਾਂ ਪਈਆਂ ਚੋਣ ਜਿੱਤੇ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਅੰਮ੍ਰਿਤਪਾਲ ਸਿੰਘ ਦਿਓਲ ਨੂੰ 610, ਆਜ਼ਾਦ ਉਮੀਦਵਾਰ ਜਗਤਾਰ ਸਿੰਘ ਨੂੰ 47 ਤੇ ਨੋਟਾ ਨੂੰ 0 ਵੋਟਾਂ ਪਈਆਂ। ਵਾਰਡ-2 ’ਚ 1311 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-3 ਤੋਂ ਆਪ ਦੀ ਕਰਮਜੀਤ ਕੌਰ ਚੋਣ ਜਿੱਤੇ ਹਨ। ਵੋਟਾਂ 621 ਪਈਆਂ ਹਨ। ਜਦਕਿ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 497, ਜੀਤ ਕੌਰ ਨੂੰ 48 ਤੇ ਨੋਟਾ ਨੂੰ 2 ਵੋਟਾਂ ਪਈਆਂ। ਵਾਰਡ-3 ’ਚ ਕੁੱਲ 1168 ਵੋਟਾਂ ਪਈਆਂ ਸੀ। ਵਾਰਡ-4 ਤੋਂ ਆਪ ਦੇ ਗੁਰਪ੍ਰੀਤ ਸਿੰਘ ਬਿਨ੍ਹਾਂ ਮੁਕਾਬਲੇ ਜੇਤੂ ਰਹੇ। ਵਾਰਡ-5 ਤੋਂ ਆਪ ਦੀ ਅਮਰਜੀਤ ਕੌਰ ਚੋਣ ਜਿੱਤੇ ਹਨ। 681 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਕੁਸੱਲਿਆ ਦੇਵੀ ਨੂੰ 187 ਤੇ ਨੋਟਾ ਨੂੰ 7 ਵੋਟਾਂ ਪਈਆਂ। ਵਾਰਡ ਨੰਬਰ 5 ’ਚ ਕੁੱਲ 875 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-6 ਤੋਂ ਆਪ ਉਮੀਦਵਾਰ ਸਿਮਰਤਪਾਲ ਸਿੰਘ ਜੰਡੂ ਚੋਣ ਜਿੱਤੇ ਹਨ। 543 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਅਕਸ਼ੇ ਕੁਮਾਰ ਨੂੰ 195, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਲਕੀਤ ਸਿੰਘ ਝੱਲੀ ਨੂੰ 133, ਆਜ਼ਾਦ ਉਮੀਦਵਾਰ ਖੁਸ਼ੀ ਮੁਹੰਮਦ ਨੂੰ 63, ਆਜ਼ਾਦ ਉਮੀਦਵਾਰ ਰਜਿੰਦਰ ਕੁਮਾਰ ਨੂੰ 25 ਤੇ ਨੋਟਾ ਨੂੰ 4 ਵੋਟਾਂ ਪਈਆਂ। ਕੁੱਲ 963 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-7 ਤੋਂ ਆਪ ਦੀ ਉਮੀਦਵਾਰ ਮਨਦੀਪ ਕੌਰ ਚੋਣ ਜਿੱਤੇ ਹਨ। 414 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਰਾਣੀ ਕੌਰ ਨੂੰ 203, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਕੌਰ ਉਰਫ਼ ਮਨੀ ਨੂੰ 238, ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 65 ਤੇ ਨੋਟਾ ਨੂੰ 5 ਵੋਟਾਂ ਪਈਆਂ। ਵਾਰਡ-7 ’ਚ ਕੁੱਲ 925 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-8 ਤੋਂ ਆਪ ਉਮੀਦਵਾਰ ਕੁਲਦੀਪ ਧਰਮਾ ਚੋਣ ਜਿੱਤੇ ਹਨ। 838 ਵੋਟਾਂ ਪਈਆਂ ਹਨ। ਕਾਂਗਰਸ ਉਮੀਦਵਾਰ ਸੈਂਕੀ ਨੂੰ 314, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਜੋਗਿੰਦਰ ਸਿੰਘ ਜਾਗਲ ਨੂੰ 118, ਭਾਜਪਾ ਉਮੀਦਵਾਰ ਮਨੀ ਗਰਗ ਨੂੰ 118 ਤੇ ਨੋਟਾ ਨੂੰ 5 ਵੋਟਾਂ ਪਈਆਂ । ਵਾਰਡ ਨੰਬਰ 8 ’ਚ ਕੁੱਲ 1286 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-9 ਤੋਂ ਆਪ ਉਮੀਦਵਾਰ ਰੇਣੁ ਧਰਮਾ ਚੋਣ ਜਿੱਤੇ ਹਨ। 767 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਬਿਮਲਾ ਜੱਗੀ ਨੂੰ 246, ਬੀਜੇਪੀ ਉਮੀਦਵਾਰ ਬਬੀਤਾ ਰਾਣੀ ਨੂੰ 266 ਤੇ ਨੋਟਾ ਨੂੰ 9 ਵੋਟਾਂ ਪਈਆਂ। ਵਾਰਡ-8 ’ਚ ਕੁੱਲ 1286 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-10 ਤੋਂ ਆਪ ਉਮੀਦਵਾਰ ਰਾਕੇਸ਼ ਕੁਮਾਰ ਗੋਲੂ ਚੋਣ ਜਿੱਤੇ ਹਨ। 592 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਜੰਟ ਸਿੰਘ ਉਰਫ਼ ਕਾਲਾ ਨੂੰ 66, ਬੀਜੇਪੀ ਉਮੀਦਵਾਰ ਪਰਦੀਪ ਬਾਂਸਲ ਨੂੰ 67, ਆਜ਼ਾਦ ਉਮੀਦਵਾਰ ਜਗਨ ਨਾਥ ਨੂੰ 448 ਨੋਟਾ ਨੂੰ 0 ਵੋਟਾਂ ਪਈਆਂ। ਵਾਰਡ-10 ’ਚ ਕੁੱਲ 1173 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-11 ਤੋਂ ਆਜ਼ਾਦ ਉਮੀਦਵਾਰ ਸਰਨਜੀਤ ਸਿੰਘ ਲਾਡੀ ਚੋਣ ਜਿੱਤੇ ਹਨ। 626 ਵੋਟਾਂ ਪਈਆਂ ਹਨ। ਜਦਕਿ ਆਪ ਉਮੀਦਵਾਰ ਰਸਪਿੰਦਰ ਸਿੰਘ ਬਬਲਾ ਨੂੰ 505, ਨੋਟਾ ਨੂੰ 0 ਵੋਟਾਂ ਪਈਆਂ । ਵਾਰਡ ਨੰਬਰ 11 ’ਚ ਕੁੱਲ 1131 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-12 ਤੋਂ ਆਪ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 481 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਸਤਪਾਲ ਸਿੰਘ ਨੂੰ 61, ਬਸਪਾ ਉਮੀਦਵਾਰ ਹਰੀ ਰਾਮ ਨੂੰ 132, ਆਜ਼ਾਦ ਉਮੀਦਵਾਰ ਗੁਰਪਿਆਰ ਸਿੰਘ ਪੰਡੋਰੀ ਨੂੰ 6, ਜਸਰਾਜ ਸਿੰਘ ਪੰਡੋਰੀ ਨੂੰ 289, ਨੋਟਾ ਨੂੰ 1 ਵੋਟ ਪਈ। ਵਾਰਡ ਨੰਬਰ 12 ’ਚ ਕੁੱਲ 970 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-13 ਤੋਂ ਆਪ ਉਮੀਦਵਾਰ ਹਰਮਿੰਦਰ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 397 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਰਮਾ ਸ਼ਰਮਾ ਨੂੰ 145, ਨੋਟਾ ਨੂੰ 6 ਵੋਟ ਪਈ। ਵਾਰਡ ਨੰਬਰ 13 ’ਚ ਕੁੱਲ 548 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-14 ਤੋਂ ਆਪ ਪਾਰਟੀ ਉਮੀਦਵਾਰ ਰਣਜੀਤ ਸਿੰਘ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 678 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਸਹਿਲ ਸ਼ਰਮਾ ਨੂੰ 147, ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਰਜੀਤ ਸਿੰਘ ਉਰਫ਼ ਕਾਲੂ ਨੂੰ 245, ਬੀਜੇਪੀ ਉਮੀਦਵਾਰ ਸਿਵਾਂਸੂ ਗਰਗ ਨੂੰ 43, ਨੋਟਾ ਨੂੰ 5 ਵੋਟਾਂ ਪਈਆਂ। ਵਾਰਡ-14 ’ਚ ਕੁੱਲ 1118 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-15 ਤੋਂ ਬੀਜੇਪੀ ਉਮੀਦਵਾਰ ਦੀਪਿੰਦਰ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ 303 ਵੋਟਾਂ ਪਈਆਂ। ਜਦਕਿ ਆਪ ਉਮੀਦਵਾਰ ਵਰਿੰਦਰ ਕੌਰ ਨੂੰ 239, ਕਾਂਗਰਸੀ ਉਮੀਦਵਾਰ ਬਲਜੀਤ ਕੌਰ ਨੂੰ 182, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਬਲਵਿੰਦਰ ਕੌਰ ਨੂੰ 96, ਆਜ਼ਾਦ ਉਮੀਦਵਾਰ ਸਵਰਨਜੀਤ ਕੌਰ ਨੂੰ 35, ਆਜ਼ਾਦ ਉਮੀਦਵਾਰ ਪਰਮਜੀਤ ਕੌਰ ਨੂੰ 52, ਨੋਟਾ ਨੂੰ 5 ਵੋਟ ਪਏ। ਕੁੱਲ 912 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-16 ਤੋਂ ਆਪ ਉਮੀਦਵਾਰ ਜਗਸੀਰ ਸਿੰਘ ਗਰੇਵਾਲ ਚੋਣ ਜਿੱਤੇ ਹਨ। ਉਹਨਾਂ ਨੂੰ 569 ਵੋਟਾਂ ਪਈਆਂ ਹਨ। ਬੀਜੇਪੀ ਉਮੀਦਵਾਰ ਇੰਦਰਜੀਤ ਸਿੰਘ ਨੂੰ 75, ਆਜ਼ਾਦ ਉਮੀਦਵਾਰ ਗੁਰਬਾਜ ਸਿੰਘ ਨੂੰ 29 ਤੇ ਨੋਟਾ ਨੂੰ 8 ਵੋਟ ਪਈ। ਕੁੱਲ 681 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-17 ਤੋਂ ਆਜ਼ਾਦ ਉਮੀਦਵਾਰ ਰਣਜੀਤ ਕੌਰ ਚੋਣ ਜਿੱਤੇ ਹਨ। 425 ਵੋਟਾਂ ਪਈਆਂ ਹਨ। ਜਦਕਿ ਸ੍ਰੋਮਣੀ ਅਕਾਲੀ ਦਲ ਉਮੀਦਵਾਰ ਅਮਰਜੀਤ ਕੌਰ ਨੂੰ 63, ਆਪ ਉਮੀਦਵਾਰ ਸਿਲਪੀ ਗੁਪਤਾ ਨੂੰ 275, ਕਾਂਗਰਸੀ ਉਮੀਦਵਾਰ ਗੁਰਮੇਲ ਕੌਰ ਨੂੰ 182, ਆਜਾਦ ਉਮੀਦਵਾਰ ਮਨਪ੍ਰੀਤ ਕੌਰ ਪੰਧੇਰ ਨੂੰ 70 ਤੇ ਨੋਟਾ ਨੂੰ 1 ਵੋਟ ਪਈ। ਕੁੱਲ 1016 ਵੋਟਾ ਦਾ ਭੁਗਤਾਨ ਹੋਇਆ ਸੀ। ਵਾਰਡ-18 ਤੋਂ ਆਪ ਦੇ ਗੁਰਜੀਤ ਸਿੰਘ ਔਲਖ ਚੋਣ ਜਿੱਤੇ ਹਨ। ਕੁੱਲ 891 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਹਰਦੀਪ ਸਿੰਘ ਨੂੰ 222 ਤੇ ਨੋਟਾ ਨੂੰ 11 ਵੋਟ ਪਈ। ਵਾਰਡ ਨੰਬਰ 18 ’ਚ ਕੁੱਲ 1124 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-19 ਤੋਂ ਆਪ ਉਮੀਦਵਾਰ ਹਰਦੀਪ ਕੌਰ ਚੋਣ ਜਿੱਤੇ ਹਨ। ਉਹਨਾਂ ਨੂੰ 291 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਹਰਮਨ ਸ਼ਰਮਾ ਨੂੰ 208, ਬੀਜੇਪੀ ਉਮੀਦਵਾਰ ਪੂਨਮ ਗੋਇਲ ਨੂੰ 134, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਵੀਰਪਾਲ ਕੌਰ ਨੂੰ 77 ਤੇ ਨੋਟਾ ਨੂੰ 5 ਵੋਟਾਂ ਪਈਆਂ। ਕੁੱਲ 715 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-20 ਤੋਂ ਆਪ ਦੇ ਪਰਮਜੀਤ ਸਿੰਘ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 876 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਨਿਰਭੈ ਸਿੰਘ ਨੂੰ 177, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਤਰਸੇਮ ਸਿੰਘ ਨੂੰ 494 ਤੇ ਨੋਟਾ ਨੂੰ 10 ਵੋਟਾਂ ਪਈਆਂ। ਕੁੱਲ 1557 ਵੋਟਾਂ ਦਾ ਭੁਗਤਾਨ ਹੋਇਆ। ਵਾਰਡ-21 ਤੋਂ ਆਜ਼ਾਦ ਉਮੀਦਵਾਰ ਹਰਿਵੰਦਰ ਰਾਣੀ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 366 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੂੰ 24, ਆਪ ਉਮੀਦਵਾਰ ਵੀਨਾ ਰਾਣੀ ਨੂੰ 200 ਤੇ ਨੋਟਾ ਨੂੰ 01 ਵੋਟ ਪਈ। ਵਾਰਡ ਨੰਬਰ 21 ’ਚ ਕੁੱਲ 591 ਵੋਟਾ ਦਾ ਭੁਗਤਾਨ ਹੋਇਆ ਸੀ। ਵਾਰਡ-22 ਤੋਂ ਆਪ ਉਮੀਦਵਾਰ ਵਰਿੰਦਰਜੀਤ ਸਿੰਘ ਬਰਾੜ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 817 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਉਮੀਦਵਾਰ ਹਰਬਖਸੀਸ਼ ਸਿੰਘ ਨੂੰ 415, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਗੁਰਜੰਟ ਸਿੰਘ ਸੋਨਾ ਨੂੰ 113 ਤੇ ਨੋਟਾ ਨੂੰ 07 ਵੋਟਾਂ ਪਈਆਂ। ਕੁੱਲ 1388 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-23 ਤੋਂ ਆਪ ਉਮੀਦਵਾਰ ਲਖਵੀਰ ਕੌਰ ਚੋਣ ਜਿੱਤੇ ਹਨ। ਉਨ੍ਹਾਂ ਨੂੰ ਕੁੱਲ 498 ਵੋਟਾਂ ਪਈਆਂ ਹਨ। ਜਦਕਿ ਬੀਜੇਪੀ ਕਾਂਗਰਸੀ ਉਮੀਦਵਾਰ ਅਮਨਦੀਪ ਕੌਰ ਨੂੰ 230, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਬੇਅੰਤ ਕੌਰ ਨੂੰ 132 ਤੇ ਨੋਟਾ ਨੂੰ 04 ਵੋਟਾਂ ਪਈਆਂ। ਕੁੱਲ 864 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-24 ਤੋਂ ਆਪ ਉਮੀਦਵਾਰ ਹਰਪ੍ਰੀਤ ਸਿੰਘ ਵਿੱਕੀ ਧਾਲੀਵਾਲ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 558 ਵੋਟਾਂ ਪਈਆਂ ਹਨ। ਜਦਕਿ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਵਿੱਕੀ ਕੈਂਥ ਨੂੰ 437 ਤੇ ਨੋਟਾ ਨੂੰ 05 ਵੋਟਾਂ ਪਈਆਂ। ਕੁੱਲ 1000 ਵੋਟਾਂ ਦਾ ਭੁਗਤਾਨ ਹੋਇਆ ਸੀ। ਵਾਰਡ-25 ਤੋਂ ਆਪ ਉਮੀਦਵਾਰ ਮਮਤੀ ਰਾਣੀ ਚੋਣ ਜਿੱਤੇ ਹਨ। ਉਹਨਾਂ ਨੂੰ ਕੁੱਲ 555 ਵੋਟਾਂ ਪਈਆਂ ਹਨ। ਜਦਕਿ ਅਜਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 17 ਵੋਟਾਂ, ਸ੍ਰੋਮਣੀ ਅਕਾਲੀ ਦਲ ਉਮੀਦਵਾਰ ਨੂੰ 85 ਵੋਟਾਂ, ਕਾਂਗਰਸੀ ਉਮੀਦਵਾਰ ਮਨਦੀਪ ਕੌਰ ਨੂੰ 328 ਵੋਟਾਂ, ਬੀਜੇਪੀ ਉਮੀਦਵਾਰ ਰੁਪਿੰਦਰਪਾਲ ਕੌਰ ਰਮਾਂ ਨੂੰ 115 ਵੋਟਾਂ ਤੇ ਨੋਟਾ ਨੂੰ 05 ਵੋਟਾਂ ਪਈਆਂ। ਵਾਰਡ ਨੰਬਰ 25 ’ਚ ਕੁੱਲ 1105 ਵੋਟਾਂ ਦਾ ਭੁਗਤਾਨ ਹੋਇਆ ਸੀ।