ਨੇਫੀਆ ਨੇ ਨੈਸ਼ਨਲ ਪੱਧਰੀ ਕਰਾਟੇ ਮੁਕਾਬਲੇ ’ਚ ਜਿੱਤਿਆ ਗੋਲਡ ਮੈਡਲ, ਟੰਡਨ ਸਕੂਲ ਦਾ ਨਾਂ ਕੀਤਾ ਰੋਸ਼ਨ
ਨੇਫੀਆ ਨੇ ਨੈਸ਼ਨਲ ਪੱਧਰੀ ਕਰਾਟੇ ਮੁਕਾਬਲੇ ’ਚ ਜਿੱਤਿਆ ਗੋਲਡ ਮੈਡਲ, ਟੰਡਨ ਸਕੂਲ ਦਾ ਨਾਮ ਕੀਤਾ ਰੌਸ਼ਨ
Publish Date: Wed, 18 Feb 2026 04:07 PM (IST)
Updated Date: Wed, 18 Feb 2026 04:09 PM (IST)

- ਮਿਹਨਤ ਤੇ ਹੌਸਲੇ ਦੀ ਮਿਸਾਲ ਬਣੀ ਨੇਫੀਆ, ਟੰਡਨ ਇੰਟਰਨੈਸ਼ਨਲ ਕਰਾਟੇ ’ਚ ਸੁਨਹਿਰੀ ਕਾਮਯਾਬੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਟੰਡਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇਫੀਆ ਨੇ ਨੈਸ਼ਨਲ ਪੱਧਰੀ (ਲੜਕੀਆਂ) ਦੇ ਕਰਾਟੇ ਮੁਕਾਬਲੇ ’ਚ ਗੋਲਡ ਮੈਡਲ ਜਿੱਤਿਆ। ਇਹ ਕਰਾਟੇ ਮੁਕਾਬਲੇ ਅੰਮ੍ਰਿਤਸਰ ਵਿਖੇ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਇੰਡੀਆ ਵੱਲੋਂ ਕਰਵਾਏ ਗਏ। ਇਹ ਟੂਰਨਾਮੈਂਟ ਬਹੁਤ ਹੀ ਸ਼ਾਨਦਾਰ ਰਿਹਾ। ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਨੇਫਿਆ ਅੰਡਰ 14 ਸਾਲ ਉਮਰ ਵਰਗ ’ਚ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਟੰਡਨ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਨੈਸ਼ਨਲ ਪੱਧਰੀ ਕਰਾਟੇ ਮੁਕਾਬਲੇ ’ਚ ਜੇਤੂ ਰਹੀ ਵਿਦਿਆਰਥਣ ਨੇਫੀਆ ਨੂੰ ਅਤੇ ਸਕੂਲ ਦੇ ਕੋਚ ਜਗਸੀਰ ਵਰਮਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਦੇ ਕੋਚ ਦੀ ਅਤੇ ਵਿਦਿਆਰਥਣ ਨੇਫਿਆ ਸਖਤ ਮਿਹਨਤ ਨਾਲ ਇਹ ਮੁਕਾਮ ਹਾਸਿਲ ਹੋਇਆ ਹੈ। ਪ੍ਰਿੰਸੀਪਲ ਨੇ ਬੱਚੇ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਕਰਵਾਏ ਜਾਣਗੇ ਤਾਂ ਜੋ ਉਹ ਸਿਰਫ਼ ਅਕਾਦਮਿਕ ਖੇਤਰ ਹੀ ਨਹੀਂ ਸਗੋਂ ਖੇਡਾਂ ’ਚ ਵੀ ਅੱਗੇ ਵਧ ਸਕਣ। ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਸਾਡੇ ਸਕੂਲ ਦੀ ਹੋਣਹਾਰ ਵਿਦਿਆਰਥਣ ਨੇਫੀਆ ਵੱਲੋਂ ਨੈਸ਼ਨਲ ਪੱਧਰੀ ਕਰਾਟੇ ਮੁਕਾਬਲੇ ’ਚ ਗੋਲਡ ਮੈਡਲ ਜਿੱਤਣਾ ਸਾਰੇ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ। ਐੱਮਡੀ ਨੇ ਕਿਹਾ ਕਿ ਨੇਫੀਆ ਦੀ ਇਹ ਜਿੱਤ ਉਸਦੀ ਮਿਹਨਤ, ਲਗਨ ਅਤੇ ਅਟੱਲ ਹੌਸਲੇ ਦਾ ਨਤੀਜਾ ਹੈ। ਕਰਾਟੇ ਵਰਗੀ ਅਨੁਸ਼ਾਸਨ ਅਤੇ ਦਿਲੇਰੀ ਵਾਲੀ ਖੇਡ ’ਚ ਗੋਲਡ ਮੈਡਲ ਹਾਸਲ ਕਰਨਾ ਕੋਈ ਆਸਾਨ ਗੱਲ ਨਹੀਂ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਮਨ ’ਚ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਨੇਫੀਆ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਹੈ। ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਰਹੇਗਾ। ਇਸ ਮੌਕੇ ਐੱਮਡੀ ਨੇ ਕਿਹਾ ਕਿ ਸਾਨੂੰ ਨੇਫੀਆ ’ਤੇ ਮਾਣ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਭਵਿੱਖ ’ਚ ਵੀ ਇਸੇ ਤਰ੍ਹਾਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਦੀ ਰਹੇਗੀ।