ਸਕੂਲ 'ਚ ਮਨਾਇਆ ਨਿਊ ਪੰਜਾਬ ਡੇਅ
ਹਰ ਸਾਲ 1 ਨਵੰਬਰ ਨੂੰ ਨਵਾਂ ਪੰਜਾਬ ਦਿਵਸ ਵਜੋ ਮਨਾਇਆ ਜਾਂਦਾ ਹੈ। ਐਸ ਬੀ ਐਸ ਪਬਲਿਕ ਸਕੂਲ ਸੁਰਜੀਤਪੁਰਾ 'ਚ ਅਧਿਆਪਕ ਨਰਾਇਣ ਗਰਗ ਦੀ ਦੇਖ-ਰੇਖ 'ਚ ਨਿਊ ਪੰਜਾਬ ਡੇਅ ਸਬੰਧੀ ਪੋ੍ਗਰਾਮ ਕਰਵਾਇਆ ਗਿਆ। ਜਿਸ 'ਚ ਅਧਿਆਪਕ ਨਰਾਇਣ ਗਰਗ ਵੱਲੋਂ ਬੱਚਿਆਂ ਨੂੰ ਇਸ ਦਿਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ 1 ਨਵੰਬਰ 1966 ਨੂੰ ਪੰਜਾਬੀ ਬੋਲਣ ਵਾਲੇ ਰਾਜ ਦੀ ਮੰਗ ਨੂੰ ਪੂਰਾ ਕਰਦੇ ਹੋਏ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਪੁਰਾਣੇ ਪੰਜਾਬ 'ਚੋਂ ਹਰਿਆਣਾ ਅਲੱਗ ਕਰਕੇ ਨਵੇਂ ਪੰਜਾਬ ਦਾ ਪੁਨਰਗਠਨ ਕੀਤਾ ਗਿਆ। ਉਨਾਂ੍ਹ ਕਿਹਾ ਕਿ ਪੰਜਾਬ ਨੂੰ ਹੋਂਦ 'ਚ ਆਏ ਅੱਜ ਪੂਰੇ 55 ਸਾਲ ਹੋ ਗਏ
Publish Date: Mon, 01 Nov 2021 03:20 PM (IST)
Updated Date: Mon, 01 Nov 2021 03:20 PM (IST)

ਬਾਜ ਸਿੰਘ ਰਟੌਲ, ਬਰਨਾਲਾ : ਹਰ ਸਾਲ 1 ਨਵੰਬਰ ਨੂੰ ਨਵਾਂ ਪੰਜਾਬ ਦਿਵਸ ਵਜੋ ਮਨਾਇਆ ਜਾਂਦਾ ਹੈ। ਐਸ ਬੀ ਐਸ ਪਬਲਿਕ ਸਕੂਲ ਸੁਰਜੀਤਪੁਰਾ 'ਚ ਅਧਿਆਪਕ ਨਰਾਇਣ ਗਰਗ ਦੀ ਦੇਖ-ਰੇਖ 'ਚ ਨਿਊ ਪੰਜਾਬ ਡੇਅ ਸਬੰਧੀ ਪੋ੍ਗਰਾਮ ਕਰਵਾਇਆ ਗਿਆ। ਜਿਸ 'ਚ ਅਧਿਆਪਕ ਨਰਾਇਣ ਗਰਗ ਵੱਲੋਂ ਬੱਚਿਆਂ ਨੂੰ ਇਸ ਦਿਨ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ 1 ਨਵੰਬਰ 1966 ਨੂੰ ਪੰਜਾਬੀ ਬੋਲਣ ਵਾਲੇ ਰਾਜ ਦੀ ਮੰਗ ਨੂੰ ਪੂਰਾ ਕਰਦੇ ਹੋਏ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਪੁਰਾਣੇ ਪੰਜਾਬ 'ਚੋਂ ਹਰਿਆਣਾ ਅਲੱਗ ਕਰਕੇ ਨਵੇਂ ਪੰਜਾਬ ਦਾ ਪੁਨਰਗਠਨ ਕੀਤਾ ਗਿਆ। ਉਨਾਂ੍ਹ ਕਿਹਾ ਕਿ ਪੰਜਾਬ ਨੂੰ ਹੋਂਦ 'ਚ ਆਏ ਅੱਜ ਪੂਰੇ 55 ਸਾਲ ਹੋ ਗਏ ਹਨ। ਪੰਜਾਬ ਨੇ ਇੰਨਾਂ੍ਹ 55 ਸਾਲਾਂ 'ਚ ਹਰ ਖੇਤਰ 'ਚ ਮੱਲਾਂ ਮਾਰੀਆਂ ਹਨ। ਉਨਾਂ੍ਹ ਨੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ, ਇੰਜਨੀਅਰਾ, ਡਾਕਟਰਾਂ, ਰਾਜਨੀਤਿਕ ਲੀਡਰਾਂ ਆਦਿ ਬਾਰੇ ਬੱਚਿਆਂ ਨੂੰ ਦੱਸਿਆ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਮੈਡਮ ਕਮਲਜੀਤ ਕੌਰ ਵੀ ਸ਼ਾਮਿਲ ਸਨ, ਉਨਾਂ੍ਹ ਨੇ ਬੱਚਿਆਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਦੱਸਦੇ ਹੋਏ ਕਿਹਾ ਕਿ ਪੰਜਾਬ, ਭਾਰਤ ਦਾ ਅਜਿਹਾ ਸੂਬਾ ਹੈ ਜਿਸ ਨੇ ਦੇਸ਼ ਦੀ ਆਜਾਦੀ ਤੇ ਤਰੱਕੀ ਦੇ ਹਰ ਖੇਤਰ 'ਚ ਸਭ ਤੋ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ। ਉਨਾਂ੍ਹ ਨੇ ਸਾਰੇ ਬੱਚਿਆਂ ਨੂੰ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਸਕੂਲ ਦੇ ਬਾਕੀ ਅਧਿਆਪਕ ਵੀ ਮੌਜੂਦ ਸਨ।