ਡੇਢ ਏਕੜ ਫ਼ਸਲ ਸੜਕੇ ਸੁਆਹ
ਹੰਡਿਆਇਆ-ਫਤਿਹਗੜ੍ਹ ਛੰਨਾ ਰੋਡ 'ਤੇ ਡੇਢ ਏਕੜ ਕਣਕ ਦੀ ਫ਼ਸਲ ਸੜਕੇ ਸੁਆਹ
Publish Date: Sat, 18 Apr 2026 05:59 PM (IST)
Updated Date: Sun, 19 Apr 2026 04:10 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਕਸਬਾ ਹੰਡਿਆਇਆ ਦੇ ਅਧੀਨ ਪੈਂਦੇ ਕੋਠੇ ਸਰਾਂ ਫਤਿਹਗੜ੍ਹ ਛੰਨਾ ਰੋਡ ਤੇ ਖੇਤਾਂ ’ਚ ਅਚਾਨਕ ਅੱਗ ਲੱਗ ਗਈ। ਇਸ ਨਾਲ ਇਕ ਕਿਸਾਨ ਦੀ ਮਿਹਨਤ ਕੁਝ ਹੀ ਮਿੰਟਾਂ ’ਚ ਸੜ ਕੇ ਸੁਆਹ ਹੋ ਗਈ। ਇਸ ਮੌਕੇ ਮਲਕੀਤ ਸਿੰਘ ਪੁੱਤਰ ਹਰਨਾਮ ਸਿੰਘ (ਕੋਠੇ ਸਾਰਾ ਵਾਸੀ) ਨੇ ਦੱਸਿਆ ਕਿ ਉਸਦੇ ਖੇਤ ’ਚ ਡੇਢ ਏਕੜ ਖੜ੍ਹੀ, ਵਾਢੀ ਲਈ ਤਿਆਰ ਕਣਕ ਦੀ ਫ਼ਸਲ ਅਚਾਨਕ ਅੱਗ ਲੱਗ ਗਈ ਅਤੇ ਉਸਦੀ ਫਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਘਟਨਾ ਦੀ ਖ਼ਬਰ ਮਿਲਦੇ ਹੀ ਹੰਡਿਆਇਆ ਚੌਕ ਤੇ ਤਾਇਨਾਤ ਬਰਨਾਲਾ ਫਾਇਰ ਬ੍ਰਿਗੇਡ ਯੂਨਿਟ ਅਤੇ ਆਈਓਐਲ ਕੈਮੀਮਿਸਟ ਫੈਕਟਰੀ ਛੰਨਾ ਦੀਆਂ ਗੱਡੀਆਂ ਤੁਰੰਤ ਮੌਕੇ ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾ ਲਿਆ। ਜਿਸ ਨਾਲ ਨੇੜਲੇ ਖੇਤਾਂ ’ਚ ਖੜੀ ਕਣਕ ਨੂੰ ਆਪਣੀ ਲਪੇਟ ’ਚ ਲੈਣ ਤੋਂ ਰੋਕਿਆ ਗਿਆ। ਇਸ ਮੌਕੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਆਪਣੀ ਟੀਮ ਨਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ। ਪ੍ਰਭਾਵਿਤ ਕਿਸਾਨ ਵੱਲੋਂ ਸਰਕਾਰ ਅੱਗੇ ਮੁਆਵਜ਼ੇ ਦੀ ਅਪੀਲ ਕੀਤੀ। ਇਸ ਮੌਕੇ ਫਾਇਰ ਬ੍ਰਿਗੇਡ ਦੇ ਮੁਕੱਦਰ ਸਿੰਘ, ਕਿਸਾਨ ਮਨਪ੍ਰੀਤ ਸਿੰਘ, ਗੁਰੂ ਚਰਨ ਸਿੰਘ, ਭੋਲਾ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਅਮਨਦੀਪ ਸਿੰਘ ਅਤੇ ਬੂਟਾ ਸਿੰਘ ਦੇ ਨਾਲ-ਨਾਲ ਆਲੇ-ਦੁਆਲੇ ਦੇ ਹੋਰ ਕਿਸਾਨ ਵੀ ਮੌਜੂਦ ਸਨ।