ਗੁੰਡਾਗਰਦੀ ਦਾ ਨੰਗਾ ਨਾਚ: ਬੇਖ਼ੌਫ ਹਮਲਾਵਰਾਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ
ਦਿੜ੍ਹਬਾ ਵਿਖੇ ਰਾਸ਼ਟਰੀ ਰਾਜ ਮਾਰਗ ਤੇ ਸਵੇਰੇ ਹੀ ਨੌਜਵਾਨ ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਨੌਜਵਾਨ ਸੜਕ ਤੇ ਤੜਫਦਾ ਰਿਹਾ। ਪ੍ਰਾਪਤ ਵੇਰਵਿਆਂ ਅਨੁਸਾਰ ਸੁੱਖਦਰਸ਼ਨ ਸਿੰਘ ਉਰਫ ਨੋਨੀ ਸਿੱਧੂ ਵਾਸੀ ਤੂਰਬੰਜਾਰਾ ਸਵੇਰੇ ਮੋਟਰਸਾਈਕਲ ਤੇ ਦਿੜ੍ਹਬਾ ਆ ਰਿਹਾ ਸੀ।
Publish Date: Tue, 03 Mar 2026 01:18 PM (IST)
Updated Date: Tue, 03 Mar 2026 01:19 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਦਿੜ੍ਹਬਾ ਵਿਖੇ ਰਾਸ਼ਟਰੀ ਰਾਜ ਮਾਰਗ ਤੇ ਸਵੇਰੇ ਹੀ ਨੌਜਵਾਨ ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਨੌਜਵਾਨ ਸੜਕ ਤੇ ਤੜਫਦਾ ਰਿਹਾ। ਪ੍ਰਾਪਤ ਵੇਰਵਿਆਂ ਅਨੁਸਾਰ ਸੁੱਖਦਰਸ਼ਨ ਸਿੰਘ ਉਰਫ ਨੋਨੀ ਸਿੱਧੂ ਵਾਸੀ ਤੂਰਬੰਜਾਰਾ ਸਵੇਰੇ ਮੋਟਰਸਾਈਕਲ ਤੇ ਦਿੜ੍ਹਬਾ ਆ ਰਿਹਾ ਸੀ।
ਜਨਾਲ ਰੋਡ ਦੇ ਸਾਹਮਣੇ ਰਾਸ਼ਟਰੀ ਮਾਰਗ ਉਤੇ ਦਿਲ ਦਿਹਾੜੇ ਕੁੱਝ ਲੋਕਾਂ ਨੇ ਦਾਤਰ ਜੜੀਆਂ ਡਾਂਗਾਂ ਅਤੇ ਤੇਜ਼ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਦੀਆਂ ਲੱਤਾਂ ਤੇ ਗੰਭੀਰ ਸੱਟਾ ਲੱਗਣ ਨਾਲ ਖੂਨ ਬਹੁਤ ਨਿਕਲ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਘਟਨਾ ਸਥਾਨ ਤੇ ਪੁੱਜੀ ਅਤੇ ਸੁਖਦਰਸ਼ਨ ਸਿੰਘ ਨੋਨੀ ਸਿੱਧੂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਸੰਗਰੂਰ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਤੇ ਡੀ.ਐਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ।