ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦਾ ਵਫ਼ਦ ਸੀਐੱਮਓ ਨੂੰ ਮਿਲਿਆ
ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਦਾ ਵਫਦ ਸੀਐਮਓ ਨੂੰ ਮਿਲਿਆ
Publish Date: Wed, 06 May 2026 04:23 PM (IST)
Updated Date: Wed, 06 May 2026 04:26 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਇਕ ਵਫ਼ਦ ਨੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸ਼ਰਮਾ ਭੀਖੀ ਦੀ ਅਗਵਾਈ ਵਿੱਚ ਸਿਵਲ ਸਰਜਨ ਡਾ. ਅਮਰਜੀਤ ਕੌਰ ਨੂੰ ਮਿਲ ਕਿ ਛੇਵੇ ਤਨਖਾਹ ਕਮਿਸ਼ਨ ਦੇ ਏਰੀਅਰ ਦੀਆ ਕਿਸਤਾ ਅਪ੍ਰੈਲ 2026 ਤੋ ਮੁਲਾਜ਼ਮਾਂ ਨੂੰ ਜਲਦੀ ਦਿਵਾਉਣ ਸਬੰਧੀ ਕਿਉਕਿ ਹਾਲੇ ਤੱਕ ਬਲਾਕਾਂ ਵਿੱਚ ਬਿੱਲ ਬਣਨੇ ਵੀ ਸ਼ੁਰੂ ਨਹੀਂ ਹੋਏ। ਇਸੇ ਤਰ੍ਹਾਂ ਕੇਦਰੀ ਸਕੇਲ ਅਧੀਨ ਮਲਟੀਪਰਪਜ਼ ਕੇਡਰ ਤੇ 30 ਅਪ੍ਰੈਲ ਦੇ ਨਵੇ ਪੱਤਰ ਮੁਤਾਬਿਕ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲਦੀ ਫਿਕਸੇਸ਼ਨ ਕਰਨ ਸਬੰਧੀ ਵੀ ਮੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਨੇ ਜਥੇਬੰਦੀ ਵੱਲੋਂ ਪੇਸ਼ ਕੀਤੀਆਂ ਦੋਵੇਂ ਮੰਗਾਂ ਦੇ ਹੱਲ ਸਬੰਧੀ ਦਫਤਰੀ ਸਟਾਫ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਜਥੇਬੰਦੀ ਨੇ ਕੁਝ ਫੁਟਕਲ ਮੰਗਾਂ ਵੀ ਵਿਚਾਰੀਆਂ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ ਸਮੇਤ ਜਥੇਬੰਦੀ ਆਗੂ ਮਨਜਿੰਦਰ ਬਾਲੀਆ, ਰਾਮ ਸਿੰਘ, ਮਨਜੀਤ ਸਿੰਘ ਲੱਡਾ, ਯਾਦਵਿੰਦਰ ਸਿੰਘ, ਗੁਰਤੇਜ ਸਿੰਘ, ਅਸਲਮ ਖਾਨ, ਅਮਨਦੀਪ ਸਿੰਘ, ਦਲਬੀਰ ਸਿੰਘ ਆਦਿ ਹਾਜ਼ਰ ਸਨ।