ਮਦਰ ਟੀਚਰ ਸਕੂਲ ਦਾ ਸੀਬੀਐੱਸਈ ਜਮਾਤ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਮਦਰ ਟੀਚਰ ਸਕੂਲ ਦਾ ਸੀਬੀਐਸਈ ਕਲਾਸ ਬਾਰ੍ਹਵੀਂ ਬੋਰਡ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Wed, 13 May 2026 04:46 PM (IST)
Updated Date: Wed, 13 May 2026 04:48 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਦਰ ਟੀਚਰ ਸਕੂਲ ਆਪਣੇ ਵਿਦਿਆਰਥੀਆਂ ਦੀ ਸੀਬੀਐੱਸਈ ਕਲਾਸ ਬਾਰ੍ਹਵੀਂ ਬੋਰਡ ਪ੍ਰੀਖਿਆ 2025-26 ਵਿੱਚ ਪ੍ਰਾਪਤ ਕੀਤੀ ਸ਼ਾਨਦਾਰ ਸਫਲਤਾ ’ਤੇ ਬਹੁਤ ਮਾਣ ਮਹਿਸੂਸ ਕਰਦਾ ਹੈ। ਕਾਮਰਸ ਤੇ ਸਾਇੰਸ ਦੋਵੇਂ ਸਟ੍ਰੀਮਾਂ ਦੇ ਵਿਦਿਆਰਥੀਆਂ ਨੇ ਆਪਣੀ ਲਗਨ, ਮਿਹਨਤ ਅਤੇ ਸਮਰਪਣ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਕਾਮਰਸ ਸਟ੍ਰੀਮ ’ਚ ਪੁਸ਼ਟੀ ਸਿੰਗਲਾ ਨੇ 97.2% ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਰੁਬਵੀਰ ਕੌਰ ਨੇ 96.2%, ਯੋਗੇਸ਼ ਬਾਂਸਲ ਨੇ 95.4%, ਸੁਧਾਂਸ਼ ਗੋਇਲ ਨੇ 93.2% ਅਤੇ ਨੈਤਿਕ ਬਾਂਸਲ ਨੇ 90.2% ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਲਈ ਇਹ ਗੌਰਵਮਈ ਗੱਲ ਹੈ ਕਿ ਕਾਮਰਸ ਸਟ੍ਰੀਮ ਦੇ 20 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਾਇੰਸ ਸਟ੍ਰੀਮ ਵਿੱਚ ਅੰਮ੍ਰਿਤ ਕੌਰ ਅਤੇ ਲਕਸ਼ੇ ਸਿੰਗਲਾ ਨੇ 90% ਅੰਕ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ, ਸਾਇੰਸ ਸਟ੍ਰੀਮ ਦੇ 9 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ, ਜੋ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਤੇ ਅਧਿਆਪਕਾਂ ਦੀ ਅਗਵਾਈ ਦਾ ਨਤੀਜਾ ਹੈ। ਸਕੂਲ ਦੇ ਪ੍ਰਿੰਸੀਪਲ ਨੇ ਸਾਰੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਕਾਬਿਲ-ਏ-ਤਾਰੀਫ਼ ਸਫਲਤਾ ਲਈ ਦਿਲੋਂ ਵਧਾਈ ਦਿੱਤੀ। ਸਕੂਲ ਪ੍ਰਬੰਧਕ ਕਮੇਟੀ ਨੇ ਵੀ ਵਿਦਿਆਰਥੀਆਂ ਦੀ ਕਠਿਨ ਮਿਹਨਤ ਅਤੇ ਸਮਰਪਣ ਦੀ ਸਲਾਇਤਾ ਕਰਦਿਆਂ ਉਨ੍ਹਾਂ ਦੇ ਸੁਨਿਹਰੇ ਤੇ ਕਾਮਯਾਬ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।