ਜਥੇਬੰਦੀ ’ਚ ਸ਼ਾਮਿਲ ਹੋਏ ਮੈਂਬਰ ਕੀਤੇ ਸਨਮਾਨਿਤ
ਜਥੇਬੰਦੀ ’ਚ ਸ਼ਾਮਿਲ ਹੋਏ ਮੈਂਬਰ ਕੀਤੇ ਸਨਮਾਨਿਤ
Publish Date: Tue, 12 May 2026 04:17 PM (IST)
Updated Date: Tue, 12 May 2026 04:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ
ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬ੍ਰਾਂਚ ਲਹਿਰਾ- ਮੂਨਕ ਦਾ ਭਰਵਾਂ ਇਕੱਠ ਸਥਾਨਕ ਭਗਤ ਧੰਨਾ ਸਿੰਘ ਗੁਰਦੁਆਰਾ ਸਾਹਿਬ ਲਹਿਰਾ ਵਿਖੇ ਹੋਇਆ। ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਸਾਥੀ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਵਿੱਚ ਸ਼ਾਮਲ ਹੋਇਆਂ ਨੂੰ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਆਉਟਸੋਰਸ ਕਾਮਿਆਂ ਨੂੰ ਮਹਿਕਮੇ ਵਿਚ ਲੈਣ ਬਾਰੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ, ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਅਤੇ ਪੇਅ ਕਮਿਸ਼ਨ ਦੇ ਬਕਾਏ ਸੰਬੰਧੀ ਅਤੇ 17 ਮਈ ਦੀ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਦੀ ਜਲੰਧਰ ਵਿਖੇ ਹੋ ਰਹੀ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿਚ ਪਹੁੰਚਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਮਾਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ ਸੁਨਾਮ, ਬਲਦੇਵ ਸਿੰਘ ਬਡਰੁੱਖਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਬ੍ਰਾਂਚ ਪ੍ਰਧਾਨ ਜਗਜੀਤ ਸਿੰਘ ਭੱਠਲ, ਸੁਖਦੇਵ ਸਿੰਘ ਚੰਗਾਲੀਵਾਲਾ, ਅਮਰੀਕ ਗੁਰਨੇ, ਮਨਜੀਤ ਸਿੰਘ ਸੰਗਤਪੁਰਾ,ਬਾਵਾ ਸਿੰਘ ਗਾਗਾ, ਕਿਸਾਨ ਆਗੂ ਰਾਮ ਸਿੰਘ ਨੰਗਲਾ,ਨਗਰ ਕੌਂਸਲ ਤੋਂ ਕਸ਼ਮੀਰ ਸਿੰਘ ਬਾਵਾ, ਮਿੰਟੂ ਗੁਰਨੇ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿਚ ਨਵੇਂ ਸਾਥੀ ਬਲਜਿੰਦਰ ਸਿੰਘ,ਤਰਸੇਮ ਸਿੰਘ, ਸੁਖਵੀਰ ਸਿੰਘ ਬੇਲਦਾਰ, ਗੁਰਦੀਪ ਸਿੰਘ ਟੈਕਨੀਕਲ ਹੈਲਪਰ , ਪਰਮਜੀਤ ਸਿੰਘ ਹਰਿਆਊ ਆਦਿ ਨੂੰ ਸ਼ਾਮਲ ਹੋਣ ਸਮੇਂ ਸਨਮਾਨਿਤ ਕੀਤਾ ਗਿਆ।