ਸਰਕਾਰੀ ਪ੍ਰਾਇਮਰੀ ਸਕੂਲ ’ਚ ਕਰਵਾਈ ਮੈਗਾ ਮਾਪੇ-ਅਧਿਆਪਕ ਮਿਲਣੀ
ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਕਰਵਾਈ ਗਈ ਮੈਗਾ ਮਾਪੇ ਅਧਿਆਪਕ ਮਿਲਣੀ
Publish Date: Sat, 20 Dec 2025 05:42 PM (IST)
Updated Date: Sun, 21 Dec 2025 04:07 AM (IST)
ਕੈਪਸ਼ਨ: ਅਧਿਆਪਕ ਮਿਲਣੀ ਸਮੇਂ ਹਾਜ਼ਰ ਵਿਦਿਆਰਥੀ, ਮਾਪੇ ਤੇ ਸਟਾਫ਼। ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਤੇ ਇੰਦੂ ਸਿਮਕ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਬਰਨਾਲਾ ਦੀ ਅਗਵਾਈ ਹੇਠ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਸਕੂਲ ਮੁਖੀ ਤਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਮਾਪੇ ਅਧਿਆਪਕ ਮਿਲਣੀ ਕੀਤੀ ਗਈ। ਜਿਸ ’ਚ ਜ਼ਿਲ੍ਹਾ ਕੋ-ਆਰਡੀਨੇਟਰ ਕੁਲਦੀਪ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕੇ ਮਿਲਣੀ ’ਚ ਮਾਪਿਆਂ ਨਾਲ ਸੀਈਪੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਬੱਚਿਆਂ ਦੇ ਸਮੁੱਚੇ ਵਿਵਹਾਰ ’ਤੇ ਪੜ੍ਹਾਈ ਬਾਰੇ ਵਿਚਾਰ ਕੀਤਾ ਗਿਆ, ਮਾਂਪਿਆਂ ਨੂੰ ਪੈਂਫਲਟ ਵੰਡੇ ਗਏ, ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੱਚਿਆਂ ਦੇ ਮਾਪੇ ਤੇ ਅਧਿਆਪਕਾਂ ਦੇ ਸਹਿਯੋਗ ਤੇ ਦਸਿਆ ਗਿਆ। ਬੱਚਿਆਂ ਦੁਆਰਾ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਵੱਖ ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਮਾਪਿਆਂ ਦੇ ਸੁਝਾਅ ਲਏ ਗਏ। ਇਸ ਸਮੇਂ ਮਾਪੇ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ,ਅਹੁਦੇਦਾਰ ਤੇ ਮੈਂਬਰ, ਸਮੂਹ ਸਟਾਫ਼ ਤੋਂ ਇਲਾਵਾ ਸਮਾਜਸੇਵੀ ਤੇ ਐਮਸੀ ਬਸਾਵਾ ਸਿੰਘ ਭਰੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।