ਹੁਣ ਪ੍ਰਧਾਨ ਨਹੀਂ ਤੁਸੀਂ ਮੇਅਰ ਚੁਣਨਾ ਹੈ: ਮੀਤ ਹੇਅਰ
ਮੀਤ ਹੇਅਰ ਨੇ ਆਪ ਦੇ ਉਮੀਦਵਾਰਾਂ ਦੇ ਦਫ਼ਤਰਾਂ ਦੇ ਕੀਤੇ ਉਦਘਾਟਨ
Publish Date: Mon, 18 May 2026 05:03 PM (IST)
Updated Date: Tue, 19 May 2026 04:04 AM (IST)

ਮੀਤ ਹੇਅਰ ਨੇ ਆਪ ਦੇ ਉਮੀਦਵਾਰਾਂ ਦੇ ਦਫ਼ਤਰਾਂ ਦੇ ਕੀਤੇ ਉਦਘਾਟਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਨਗਰ ਨਿਗਮ ਬਰਨਾਲਾ ਦੇ ਵੱਖ-ਵੱਖ ਵਾਰਡਾਂ ’ਚ ਆਪ ਦੇ ਉਮੀਦਵਾਰਾਂ ਦੇ ਦਫ਼ਤਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਆਪਣੇ ਨੇੜੇ ਸਾਥੀ ਤੇ ਓਐੱਸਡੀ ਹਸਨਪ੍ਰੀਤ ਭਾਰਦਵਾਜ ਦੇ ਵਾਰਡ ’ਚ 44 ਦੇ ਪੱਤੀ ਰੋਡ ’ਤੇ ਦਫ਼ਤਰ ਦਾ ਉਦਘਾਟਨ ਕਰਦਿਆਂ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੁਣ ਤੁਸੀਂ ਨਗਰ ਕੌਂਸਲ ਦਾ ਪ੍ਰਧਾਨ ਨਹੀਂ ਬਲਕਿ ਨਗਰ ਨਿਗਮ ਦਾ ਮੇਅਰ ਚੁਣਨਾ ਹੈ। ਪੰਜ ਸਾਲਾਂ ’ਚ ਕਰੀਬ ਬਰਨਾਲੇ ਨੂੰ ਢਾਈ ਸੌ ਕਰੋੜ ਤੋਂ ਵੱਧ ਦੀ ਰਕਮ ਵਿਕਾਸ ਕਾਰਜ ਲਈ ਵੱਖਰੇ ਤੌਰ ’ਤੇ ਮਿਲੇਗੀ, ਉਨ੍ਹਾਂ ਸੈਕੜੇ ਕਰੋੜ ਰੁਪਏ ਵਿਕਾਸ ਕਾਰਜਾਂ ਰਾਹੀਂ ਪੰਜਾਬ ਸਰਕਾਰ ਤੋਂ ਲਿਆਉਣ ਦਾ ਜਿਕਰ ਕਰਦਿਆਂ ਬਰਨਾਲਾ ’ਚ ਹੋਏ ਬਹੁਪੱਖੀ ਵਿਕਾਸ ਦਾ ਜਿਕਰ ਕੀਤਾ। ਇਸੇ ਤਰ੍ਹਾਂ ਹੀ -ਬਰਨਾਲਾ ਦੇ ਵਾਰਡ ਨੰਬਰ 26 ਤੋਂ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਾਜੀਵ ਗੁਪਤਾ ਲੂਬੀ ਵੱਲੋਂ ਚੋਣ ਦਫ਼ਤਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਵੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ। ਇਸੇ ਤਰ੍ਹਾਂ ਹੀ ਵਾਰਡ ਨੰਬਰ 30 ਤੋਂ ਆਂਚਲ ਜਿੰਦਲ ਪਤਨੀ ਉਘੇ ਵਪਾਰੀ ਤੇ ਯੁਵਾ ਵਿੰਗ ਪੰਜਾਬ ਦੇ ਪ੍ਰਧਾਨ ਮਨੂੰ ਜਿੰਦਲ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਚ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਹਨ, ਉਹ ਆਪ ਸਰਕਾਰ ਦੇ ਕਾਰਜਕਾਲ ’ਚ ਹੀ ਹੋਏ ਹਨ। ਲੋਕਾਂ ਦੀਆਂ ਮੁਸ਼ਕਿਲਾਂ ਭਾਵੇਂ ਉਹ ਕੂੜੇ ਦੇ ਡੰਪਾਂ ਦੀ ਹੋਵੇ ਜਾਂ ਕੋਈ ਹੋਰ, ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਈਆਂ ਹਨ। ਸੀਵਰੇਜ ਅਤੇ ਪਾਈਪ ਲਾਈਨ ਲਈ 84 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਸਰਕਾਰ ਦੇ ਖ਼ਜ਼ਾਨੇ ਦੀ ਸਹੀ ਵਰਤੋਂ ਨਾਲ ਹੀ ਇਹ ਗ੍ਰਾਂਟਾਂ ਆਈਆਂ ਹਨ। ਟੈਕਸਾਂ ਚ ਕੋਈ ਵਾਧਾ ਨਹੀਂ ਕੀਤਾ ਗਿਆ, ਸਿਰਫ਼ ਕਮਾਈ ਨਾਲ ਹੀ ਵਿਕਾਸ ਹੋਇਆ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਜਲੀ ਬਿੱਲ ਮੁਆਫ਼ੀ ਅਤੇ ਸਿਹਤ ਬੀਮਾ ਵਰਗੀਆਂ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਤੋਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਇਸ਼ਵਿੰਦਰ ਸਿੰਘ ਜੰਡੂ, ਐਸਸੀ ਕਮਿਸ਼ਨ ਰੁਪਿੰਦਰ ਸ਼ੀਤਲ ਬੰਟੀ, ਅਨੀਸ਼ ਕੁਮਾਰ ਐਸ.ਕੇ.ਡੀ, ਨੀਤੂ ਅਗਰਵਾਲ, ਗੋਪਾਲ ਸ਼ਰਮਾ, ਕਮਲੇਸ਼ ਕੁਮਾਰ, ਨਰੇਸ਼ ਕੁਮਾਰ, ਕਪਿਸ਼ ਗਰਗ, ਜੀਵਨ ਬਾਂਸਲ, ਰਵੀ ਕੁਮਾਰ, ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ।