ਮੈਗਾ-ਮਾਪੇ ਅਧਿਆਪਕ ਮਿਲਣੀ ਹੋਈ
ਮੈਗਾ-ਮਾਪੇ ਅਧਿਆਪਕ ਮਿਲਣੀ ਹੋਈ
Publish Date: Sat, 28 Mar 2026 04:04 PM (IST)
Updated Date: Sun, 29 Mar 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਵਿਖੇ ਰਿਕਾਰਡ ਤੋੜ ਇਕੱਠ ’ਚ ਮੈਗਾ ਮਾਪੇ-ਅਧਿਆਪਕ ਮਿਲਣੀ ਜ਼ਿਲਾ ਸਿੱਖਿਆ ਅਫਸਰ ਇੰਦੂ ਸਿਮਕ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸਰਪੰਚ ਰੌਣਕ ਸਿੰਘ ਨੇ ਕਿਹਾ ਕਿ ਇਸ ਸਕੂਲ ਦੇ ਮਿਹਨਤੀ ਸਟਾਫ਼ ਕਰਕੇ ਸਕੂਲ ’ਚ ਦਿਨ ਦੁਗਣੀ ਰਾਤ ਚੁਗੌਣੀ ਤਰੱਕੀ ਕਰ ਰਿਹਾ ਹੈ ਜਿਸ ਕਰਕੇ ਪਿੰਡ ਦਾ ਨਾਮ ਰੌਸ਼ਨ ਹੋ ਰਿਹਾ ਹੈ। ਉਨ੍ਹਾਂ ਜਿੱਥੇ ਸਕੂਲ ਨੂੰ ਦੋ ਏ.ਸੀ. ਭੇਂਟ ਕੀਤੇ ਉੱਥੇ ਇੰਟਰਲੋਕ ਵੀ ਲਗਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਰਿਟਾ.ਏਐੱਸਆਈ ਵੱਲੋਂ 10,000 ਰੁਪਏ ਡਾਇਰੀਆਂ, ਇਨਾਮਾਂ ਲਈ ਭੇਂਟ ਕੀਤੇ। ਉੱਥੇ ਹੀ ਜੋਗਾ ਸਿੰਘ ਚੋਪੜਾ ਵੱਲੋਂ ਬੱਚਿਆਂ ਨੂੰ ਨਵੇਂ ਸੈਸ਼ਨ ਲਈ ਟਾਈ,ਬੈਲਟ,ਆਈ.ਕਾਰਡ ਲੈ ਕੇ ਦਿੱਤੇ ਗਏ। ਚੇਅਰਮੈਨ ਰੇਸ਼ਮ ਸਿੰਘ ਵੱਲੋਂ ਵੀ ਸਕੂਲ ਨੂੰ ਕੂਲਰ ਪੱਖੇ ਆਦਿ ਦਿੱਤੇ ਗਏ। ਦਰਸ਼ਨ ਸਿੰਘ ਗੁਰੂ ਕਾਨੂੰਗੋ ਵੱਲੋਂ ਬੱਚਿਆਂ ਨੂੰ ਕਿਤਾਬਾਂ, ਪੈਨ, ਕਾਪੀਆਂ ਆਦਿ ਸਮਾਨ ਦਿੱਤਾ ਗਿਆ। ਇਸ ਮੌਕੇ ਆਪ ਆਗੂ ਰਣਜੀਤ ਸਿੰਘ ਵੱਲੋਂ ਵੀ ਜਿੱਥੇ ਸਟਾਫ਼ ਦੀ ਸ਼ਲਾਘਾ ਕੀਤੀ ਗਈ ਉੱਥੇ ਸਰਕਾਰ ਵੱਲੋਂ ਭੇਜੀਆਂ ਜਾ ਰਹੀਆਂ ਗ੍ਰਾਂਟਾਂ ਦਾ ਵੀ ਜ਼ਿਕਰ ਕੀਤਾ ਗਿਆ। ਹਰਬੰਸ ਸਿੰਘ ਫੌਜੀ ,ਪੰਚਾਇਤ ਮੈਂਬਰ ਰਾਣੀ ਕੌਰ, ਜਗਪਾਲ ਸਿੰਘ, ਬੂਟਾ ਸਿੰਘ, ਜਗਸੀਰ ਸਿੰਘ, ਲਖਵੀਰ ਸਿੰਘ, ਦਰਸ਼ਨ ਸਿੰਘ, ਜੱਗਾ ਸਿੰਘ ਵੱਲੋਂ ਵੀ 500-500 ਰੁਪਏ ਸਕੂਲ ਨੂੰ ਭੇਂਟ ਕੀਤੇ। ਇਸ ਮੌਕੇ ਜਿਹੜੇ ਵਿਦਿਆਰਥੀ ਪਹਿਲੀ,ਦੂਜੀ,ਤੀਜੀ ਪੁਜੀਸ਼ਨ ਤੇ ਆਏ ਸਨ ਉਹਨਾਂ ਨੂੰ ਸਰਟੀਫ਼ਿਕੇਟ, ਮੈਡਲ, ਟਰਾਫੀਆਂ, ਕਾਪੀ, ਪੈਨ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਜਵਾਹਰ ਨਵੋਦਿਆ ’ਚ ਸਲੈਕਟ ਹੋਈ ਬੱਚੀ ਪ੍ਰਦੀਪ ਕੌਰ ਦਾ ਰਾਜੂ ਸਿੰਘ ਪ੍ਰਧਾਨ ਅਤੇ ਪੂਰੀ ਟੀਮ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੇ ਸਰਪੰਚ ਰੌਣਕ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੈੱਡ ਟੀਚਰ ਨਰਿੰਦਰ ਕੁਮਾਰ ,ਅਧਿਆਪਕ ਹਰਜਿੰਦਰ ਸਿੰਘ ਭੱਟੀ ,ਅਧਿਆਪਕ ਗਗਨਦੀਪ ਸਿੰਘ, ਅਧਿਆਪਕਾ ਪ੍ਰਿਆ ਰਾਣੀ ,ਅਧਿਆਪਕਾ ਲਖਵਿੰਦਰ ਕੌਰ ,ਨਵਜੋਤ ਕੌਰ,ਨੀਲਮ ਯਾਦਵ ਆਦਿ ਵੀ ਹਾਜ਼ਰ ਸਨ।